ਚੀਨੀ ਸਾਮਾਨ ਦਾ ਬਾਈਕਾਟ ਹੋਇਆ ਤਾਂ ਨੱਕ ਰਗੜੇਗਾ ਚੀਨ : ਰਾਮਦੇਵ

Wednesday, Jul 26, 2017 - 11:54 PM (IST)

ਨਵੀਂ ਦਿੱਲੀ— ਡੋਕਲਾਮ ਦੇ ਮੁੱਦੇ 'ਤੇ ਭਾਰਤ ਅਤੇ ਚੀਨ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। ਚੀਨ ਵਾਰ-ਵਾਰ ਭਾਰਤ ਨੂੰ ਡੋਕਲਾਮ 'ਚੋਂ ਆਪਣੀ ਫੌਜ ਹਟਾਉਣ ਲਈ ਕਹਿ ਰਿਹਾ ਹੈ। ਭਾਰਤ ਦੀ ਆਪਣੇ ਰੁਖ਼ 'ਤੇ ਕਾਇਮ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਭਾਰਤ ਤੇ ਚੀਨ ਦਰਮਿਆਨ ਤਣਾਅ ਹੋਇਆ ਹੈ। ਇਤਿਹਾਸ ਵਿਚ ਅਜਿਹੇ ਕਈ ਮੌਕੇ ਆਏ ਹਨ। ਇਸ ਵਾਰ ਬਾਬਾ ਰਾਮਦੇਵ ਨੇ ਇਕ ਉਪਾਅ ਦੱਸਿਆ ਹੈ। ਰਾਮਦੇਵ ਦਾ ਦਾਅਵਾ ਹੈ ਕਿ ਜੇਕਰ ਇਹ ਉਪਾਅ ਕੀਤਾ ਗਿਆ ਤਾਂ ਚੀਨ ਨੱਕ ਰਗੜਣ 'ਤੇ ਮਜਬੂਰ ਹੋ ਜਾਵੇਗਾ।
ਦਰਅਸਲ ਯੋਗ ਗੁਰੂ ਅਤੇ ਪਤੰਜਲੀ ਦੇ ਪ੍ਰੋਡਕਟਸ ਨਾਲ ਭਾਰਤੀ ਬਾਜ਼ਾਰ ਵਿਚ ਛਾਏ ਹੋਏ ਬਾਬਾ ਰਾਮਦੇਵ ਨੇ ਬਾਜ਼ਾਰ ਨੂੰ ਹੀ ਚੀਨ ਦੇ ਵਿਰੁੱਧ ਹਥਿਆਰ ਬਣਾਉਣ ਦੀ ਸਲਾਹ ਦਿੱਤੀ ਹੈ। ਰਾਮਦੇਵ ਨੇ ਕਿਹਾ ਕਿ ਜੇਕਰ ਅਸੀਂ ਚੀਨੀ ਸਾਮਾਨ ਦਾ ਬਾਈਕਾਟ ਕਰ ਦੇਈਏ ਤਾਂ ਚੀਨ ਨੂੰ ਭਾਰਤ ਦੇ ਸਾਹਮਣੇ ਝੁਕਣ ਅਤੇ ਨੱਕ ਰਗੜਣ 'ਤੇ ਮਜਬੂਰ ਹੋਣਾ ਪਵੇਗਾ।


Related News