ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਇਆ ਸਖ਼ਤ ਫ਼ਰਮਾਨ, ਜੇ ਨਾ ਮੰਨੇ ਹੁਕਮ ਤਾਂ ਕਾਰਵਾਈ ਲਈ ਰਹੋ ਤਿਆਰ

Saturday, Sep 21, 2024 - 06:25 PM (IST)

ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਇਆ ਸਖ਼ਤ ਫ਼ਰਮਾਨ, ਜੇ ਨਾ ਮੰਨੇ ਹੁਕਮ ਤਾਂ ਕਾਰਵਾਈ ਲਈ ਰਹੋ ਤਿਆਰ

ਤਰਨਤਾਰਨ (ਰਮਨ) : ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਸਮੂਹ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਇਕ ਵਿਸੇਸ਼ ਮੀਟਿੰਗ ਕੀਤੀ ਗਈ ਅਤੇ ਸਖ਼ਤ ਹਦਾਇਤ ਕੀਤੀ ਕਿ ਜੇਕਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਕਿਸੇ ਨੇ ਵੀ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਐੱਸ.ਡੀ.ਐੱਮ ਤਰਨਤਾਰਨ ਸਿਮਰਨਦੀਪ ਸਿੰਘ, ਐੱਸ.ਡੀ.ਐੱਮ ਪੱਟੀ ਕਿਰਪਾਲਵੀਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ, ਡੀ.ਐੱਸ.ਪੀ ਨਿਰਮਲ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਪਰਮਜੀਤ ਸਿੰਘ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ, ਸਕੂਲ, ਦਫ਼ਤਰ ਰਹਿਣਗੇ ਬੰਦ

ਸਿਵਲ ਰਿੱਟ ਪਟੀਸ਼ਨ ਨੰਬਰ 6907 ਆਫ਼ 2009 ਤਹਿਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਹੋਏ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਵਿਚ ਫੁੱਟ ਸਟੈਪ ਦੀ ਉਚਾਈ 220 ਮਿ.ਮੀ. ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਸੀ.ਸੀ.ਟੀ.ਵੀ ਦੀ ਫੁਟੇਜ਼ 60 ਦਿਨ ਤੱਕ ਸੰਭਾਲ ਕੇ ਰੱਖਣਾ ਜ਼ਰੂਰੀ ਹੈ, ਸਕੂਲ ਬੱਸ ’ਤੇ ਸਕੂਲ ਦਾ ਨਾਂ ਅਤੇ ਫੋਨ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ, ਸਕੂਲ ਬਸ ਡਰਾਈਵਰ ਨੇ ਫਿਕੇ ਨੀਲੇ ਰੰਗ ਦੀ ਕਮੀਜ਼ ਪੇਂਟ ਅਤੇ ਕਾਲੇ ਬੂਟ ਪਾਏ ਹੋਣ, ਡਰਾਈਵਰ ਦੇ ਨਾਂ ਵਾਲੀ ਆਈ. ਡੀ. ਪਲੇਟ ਲੱਗੀ ਹੋਵੇ, ਡਰਾਈਵਰ ਕੋਲ ਸਾਰੇ ਬੱਚਿਆਂ ਦੇ ਨਾਂ ਪਤਾ ਕਲਾਸ ਬਲਡ ਗਰੁੱਪ ਵਾਲੀ ਲਿਸਟ ਹੋਵੇ, ਸਕੂਲ ਬੱਸ ’ਚ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ, ਸਕੂਲ ਬੱਸ ’ਚ ਅੱਗ ਬੁਝਾਉਣ ਵਾਲਾ ਯੰਤਰ ਹੋਣਾ ਜ਼ਰੂਰੀ ਹੈ, ਜੇਕਰ ਬੱਸ ਕਿਰਾਏ ’ਤੇ ਲਈ ਹੈ ਤਾਂ ਔਨ ਸਕੂਲ ਡਿਊਟੀ ਦਾ ਬੈਨਰ ਜ਼ਰੂਰੀ ਹੈ, ਸਕੂਲ ਬੱਸ ਨੂੰ ਸੁਨਹਿਰੀ ਪੀਲਾ ਰੰਗ ਕੀਤਾ ਹੋਣਾ ਜ਼ਰੂਰੀ ਹੈ, ਇਕ ਐਮਰਜੰਸੀ ਤਾਕੀ ਅੱਗੇ ਅਤੇ ਪਿੱਛੇ ਜ਼ਰੂਰੀ ਹੈ, ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਬੱਸ ਲਿਖਿਆ ਹੋਣਾ ਜ਼ਰੂਰੀ ਹੈ, ਸਕੂਲ ਬੱਸ ਦੇ ਡਰਾਈਵਰ ਕੋਲ ਚਾਰ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ, ਸਕੂਲ ਬੱਸ ਵਿਚ ਬੱਚਿਆਂ ਦੇ ਬੈਗ ਰੱਖਣ ਲਈ ਵੱਖਰੀ ਜਗ੍ਹਾ ਹੋਵੇ, ਬੱਸ ਵਿਚ ਫਸਟ ਏਡ ਬਾਕਸ ਹੋਣਾ ਲਾਜ਼ਮੀ ਹੈ, ਤਾਕੀਆਂ ਦੇ ਲੋਕ ਠੀਕ ਹੋਣਾ ਲਾਜ਼ਮੀ ਹੈ, ਸਕੂਲ ਬੱਸ ਵਿਚ ਜੀ.ਪੀ.ਐੱਸ ਲੱਗਾ ਹੋਣਾ ਲਾਜਮੀ ਹੈ, ਸਕੂਲ ਬੱਸ ’ਚ ਸਪੀਡ ਗਵਰਨਰ ਲੱਗਿਆ ਹੋਣਾ ਚਾਹੀਦਾ ਹੈ, ਸਕੂਲ ਬੱਸ ਦੇ ਬਾਹਰ ਗਰਿੱਲ ਲੱਗੀ ਹੋਣਾ ਜ਼ਰੂਰੀ ਹੈ, ਜੇਕਰ ਕੋਈ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਕੂਲ ਮੁਖੀ ਅਤੇ ਡਰਾਈਵਰ ’ਤੇ ਨਿਯਮ ਨਾ ਮੰਨਣ ’ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : ਮਾਲਾ-ਮਾਲ ਹੋਇਆ ਪੰਜਾਬ ਦਾ ਖਜ਼ਾਨਾ, ਆਮਦਨ ਵਿਚ ਚੌਖਾ ਵਾਧਾ

ਡਿਪਟੀ ਕਮਿਸ਼ਨਰ ਤਰਨਤਾਰਨ ਨੇ ਸਮੂਹ ਏਡਿਡ ਪ੍ਰਾਈਵੇਟ ਅਤੇ ਅਨ- ਏਡਿਡ ਪ੍ਰਾਇਵੇਟ ਸਕੂਲਾਂ ਵੱਲੋਂ ਅੰਤਿਮ ਮਿਤੀ 15.10.2024 ਤੱਕ ਆਪਣੇ ਸਕੂਲੀ ਵਾਹਨ ਅਤੇ ਉਨ੍ਹਾਂ ਦੇ ਸਕੂਲਾਂ ਵਿਚ ਮਾਤਾ-ਪਿਤਾ ਵੱਲੋਂ ਲਗਾਏ ਗਏ ਪ੍ਰਾਈਵੇਟ ਵਾਹਨਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਨੂੰ ਮੁਕੰਮਲ ਕਰਨ ਲਈ ਸਖ਼ਤ ਹਦਾਇਤ ਕੀਤੀ ਹੈ। ਜੇਕਰ ਸਿਵਲ ਰਿਟ ਪਟੀਸ਼ਨ ਨੰ. 6907 ਆਫ਼ 2009 ਤਹਿਤ ਕੀਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਵਿਭਾਗੀ ਕਾਰਵਾਈ ਲਈ ਸਬੰਧਤ ਏਡਿਡ ਪ੍ਰਾਈਵੇਟ ਅਤੇ ਅਨ-ਏਡਿਡ ਪ੍ਰਾਈਵੇਟ ਸਕੂਲਾਂ ਦੇ ਮੁਖੀ ਜ਼ਿੰਮੇਵਾਰ ਹੋਣਗੇ, ਜਿਸ ਵਿਚ ਉਨ੍ਹਾਂ ਖਿਲਾਫ਼ ਐੱਫ਼.ਆਈ.ਆਰ ਅਤੇ ਜੁਰਮਾਨਾ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਮਾਨਤਾ ਰੱਦ ਕਰਨ ਲਈ ਲਿਖਿਆ ਜਾਵੇਗਾ। ਇਸ ਤੋਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਮਿਤੀ 15.10.2024 ਤੱਕ ਨਿਯਮਾਂ ਦੀ ਪਾਲਣਾ ਕਰਨ ਲਈ ਸਮਾਂ ਦਿੱਤਾ ਗਿਆ, ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਦੀ ਸਕੂਲੀ ਬੱਸਾਂ ਨੂੰ ਬੰਦ ਕੀਤਾ ਜਾਵੇਗਾ ਅਤੇ ਸਕੂਲ ਮੁਖੀ ਖਿਲਾਫ਼ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕ ਭੁੱਲ ਨਾ ਕਰਨ ਇਹ ਵੱਡੀ ਗ਼ਲਤੀ, 5000 ਜੁਰਮਾਨਾ ਤੇ ਰੱਦ ਹੋਵੇਗਾ ਲਾਇਸੈਂਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News