ਪੰਜਾਬ ਪੁਲਸ ਦੇ ਅੜਿੱਕੇ ਚੜ੍ਹੀ Most Wanted ਔਰਤ! 5 ਸਾਲਾਂ ਤੋਂ ਕੀਤਾ ਹੋਇਆ ਸੀ ਨੱਕ ''ਚ ਦਮ

Sunday, Sep 22, 2024 - 03:23 PM (IST)

ਪੰਜਾਬ ਪੁਲਸ ਦੇ ਅੜਿੱਕੇ ਚੜ੍ਹੀ Most Wanted ਔਰਤ! 5 ਸਾਲਾਂ ਤੋਂ ਕੀਤਾ ਹੋਇਆ ਸੀ ਨੱਕ ''ਚ ਦਮ

ਫਾਜ਼ਿਲਕਾ (ਸੁਨੀਲ ਨਾਗਪਾਲ): ਪੰਜਾਬ ਪੁਲਸ ਨੇ ਪਿਛਲੇ 5 ਸਾਲਾਂ ਤੋਂ Most Wanted ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਾਜ਼ਿਲਕਾ ਪੁਲਸ ਨੇ 5 ਸਾਲ ਪਹਿਲਾਂ 2 ਲੋਕਾਂ ਨੂੰ 10 ਕਿੱਲੋ ਗਾਂਜੇ ਨਾਲ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਵੱਲੋਂ ਇਹ ਗਾਂਜਾ ਉਕਤ ਮਹਿਲਾ ਨੂੰ ਸਪਲਾਈ ਕੀਤਾ ਜਾਣਾ ਸੀ। ਪੁਲਸ ਵੱਲੋਂ ਇਸ ਮਾਮਲੇ ਵਿਚ ਔਰਤ ਸਮੇਤ 3 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਪੁਲਸ ਨੂੰ ਉਦੋਂ ਤੋਂ ਹੀ ਉਕਤ ਔਰਤ ਭਾਲ ਸੀ, ਜਿਸ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਕਰਜ਼ਾ ਚੁੱਕ ਕੇ ਕੈਨੇਡਾ ਗਈ ਕੁੜੀ ਨੂੰ ਨਹੀਂ ਮਿਲਿਆ ਕੰਮ, ਫ਼ਿਰ ਜੋ ਹੋਇਆ ਜਾਣ ਕੰਬ ਜਾਵੇਗੀ ਰੂਹ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਜਗਦੀਸ਼ ਲਾਲ ਨੇ ਦੱਸਿਆ ਕਿ 19 ਸਤੰਬਰ 2019 ਨੂੰ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਮੁਖਬਰ ਖਾਸ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਹਰਿਆਣਾ ਤੇ ਓਡੀਸ਼ਾ ਦੇ ਰਹਿਣ ਵਾਲੇ 2 ਮੁਲਜ਼ਮ ਗਾਂਜੇ ਦਾ ਨਸ਼ਾ ਲੈ ਕੇ ਫਾਜ਼ਿਲਕਾ ਇਲਾਕੇ ਵਿਚ ਵੱਡੇ ਪੱਧਰ 'ਤੇ ਸਪਲਾਈ ਕਰਦੇ ਹਨ। ਇਹ ਦੋਵੇਂ ਗਾਂਜੇ ਦੀ ਸਪਲਾਈ ਗੋਮਾ ਬਾਈ ਨਾਂ ਦੀ ਔਰਤ ਨੂੰ ਕਰਨ ਆ ਰਹੇ ਹਨ। ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 10 ਕਿੱਲੋਂ ਗਾਂਜਾ ਬਰਾਮਦ ਕੀਤਾ ਸੀ। ਇਸ ਵਿਚ ਔਰਤ ਸਮੇਤ 3 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਨੇੜੇ ਪਿਆ ਭੜਥੂ! ਵਿਅਕਤੀ ਨੇ ਗੰਨਮੈਨ ਦੀ ਪਿਸਤੌਲ ਖੋਹ ਕੇ...

ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਉਦੋਂ ਤੋਂ ਹੀ ਉਕਤ ਮਹਿਲਾ ਦੀ ਗ੍ਰਿਫ਼ਤਾਰੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਉਹ ਕਾਬੂ ਨਹੀਂ ਆ ਸਕੀ। ਹੁਣ ਪੁਲਸ ਨੇ ਆਪਣੇ ਮੁਖਬਰ ਲਗਾ ਕੇ ਉਕਤ ਮਹਿਲਾ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News