ਸ੍ਰੀ ਦਰਬਾਰ ਸਾਹਿਬ ਨੇੜੇ ਲੁੱਟ ਕਰਨ ਵਾਲੇ ਚਾਰ ਮੁਲਜ਼ਮ ਕਾਬੂ, 1 ਕਿਲੋ 710 ਗ੍ਰਾਮ ਸੋਨੇ ਸਮੇਤ ਹੋਰ ਸਾਮਾਨ ਬਰਾਮਦ
Sunday, Sep 15, 2024 - 04:26 PM (IST)

ਅੰਮ੍ਰਿਤਸਰ- ਪਿਛਲੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨੇੜੇ ਪਰਾਗਾ ਚੌਂਕ ਦੇ ਕੋਲ ਇੱਕ ਨੌਜਵਾਨ ਤੋਂ ਸੋਨੇ ਦੇ ਪਾਰਸਲ ਲੁੱਟਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਕਿ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਗੋਲਡ ਪਾਰਸਲ ਕਰਨ ਵਾਲੇ ਵਿਅਕਤੀ ਦੇ ਕੋਲੋਂ ਸੋਣੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਤੋਂ ਬਾਅਦ ਪੁਲਸ ਵੱਲੋਂ ਲਗਾਤਾਰ ਹੀ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਸੀ ਅਤੇ ਹੁਣ ਪੁਲਸ ਨੇ ਇਸ ਮਾਮਲੇ ਦੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ 'ਤੇ ਸਰਦਾਰ ਮੁੰਡੇ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 13 ਸਤੰਬਰ ਦੀ ਸ਼ਾਮ ਨੂੰ ਮੁਕੇਸ਼ ਸੈਨੀ ਨਾਮਕ ਵਿਅਕਤੀ ਦੇ ਕੋਲੋਂ ਸੋਨੇ ਦੀ ਲੁੱਟ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੇ ਪੁਲਸ ਟੀਮਾਂ ਨੇ ਕਾਰਵਾਈ ਕਰਦੇ ਹੋਏ ਚਾਰ ਮੁਲਜ਼ਮ ਕਾਬੂ ਕੀਤੇ ਹਨ ਜਿਨ੍ਹਾਂ ਦੀ ਪਛਾਣ ਕਰਨਜੀਤ ਸਿੰਘ ਜਸਕਰਨ ਸਿੰਘ ਸ਼ਿਵਮਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਉਰਫ ਵਿੱਕੀ ਦੇ ਰੂਪ ਵਿੱਚ ਹੋਈ ਹੈ। ਪੁਲਸ ਨੇ ਦੱਸਿਆ ਕਿ ਜਸਕਰਨ ਸਿੰਘ ਅਤੇ ਕਰਨਜੀਤ ਸਿੰਘ ਪਹਿਲਾਂ ਤੋਂ ਹੀ ਸੁਨਿਆਰੇ ਦਾ ਕੰਮ ਕਰਦੇ ਸਨ ਅਤੇ ਇਹਨਾਂ ਦੋਨਾਂ ਨੌਜਵਾਨਾਂ ਵੱਲੋਂ ਹੀ ਮੁਕੇਸ਼ ਸੈਨੀ ਦੀ ਰੇਕੀ ਕੀਤੀ ਗਈ ਸੀ ਉਹਨਾਂ ਕਿਹਾ ਕਿ ਦੋਵਾਂ ਨੌਜਵਾਨਾਂ ਨੂੰ ਪਤਾ ਸੀ ਕਿ ਮੁਕੇਸ਼ ਸੈਨੀ ਵੱਖ-ਵੱਖ ਦੁਕਾਨਾਂ ਤੋਂ ਸੋਨੇ ਦੇ ਪਾਰਸਲ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਪਾਰਸਲ ਕਰਦਾ ਹੈ ਜਿਸ ਤੇ ਚਲਦੇ ਉਹਨਾਂ ਨੇ ਪੂਰੀ ਰੇਕੀ ਕਰਕੇ ਇਸ ਕੋਲੋਂ ਵਾਰਦਾਤ ਨੂੰ ਅੰਜਾਮ ਦਿੱਤਾ ।
ਇਹ ਵੀ ਪੜ੍ਹੋ- 13 ਸਾਲਾ ਕੁੜੀ ਨਾਲ ਗੁਆਂਢ 'ਚ ਰਹਿੰਦੇ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕੇ ਕਰ 'ਤੀ ਵਾਇਰਲ
ਪੁਲਸ ਨੇ ਕਿਹਾ ਕਿ ਇਹਨਾਂ ਨੂੰ ਬੜੀ ਹੀ ਮੁਸਤੈਦੀ ਦੇ ਨਾਲ ਕਾਬੂ ਕੀਤਾ ਹੈ ਅਤੇ ਇਹਨਾਂ ਚਾਰਾਂ ਵਿਅਕਤੀਆਂ ਦੇ ਕੋਲੋਂ ਇਕ ਕਿਲੋ 710 ਗ੍ਰਾਮ ਸੋਨੇ ਦੇ ਗਹਿਣੇ ਅਤੇ ਇੱਕ ਪਿਸਤੌਲ ਅਤੇ ਇੱਕ ਪਾਰਸਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਤੇ ਮੁਲਜ਼ਮਾਂ ਤੋਂ ਹੋਰ ਵੀ ਬਰੀਕੀ ਨਾਲ ਪੁੱਛ-ਗਿੱਛ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਬੱਚਿਆਂ ਨੂੰ ਲੈ ਕੇ ਵੱਡਾ ਖੁਲਾਸਾ, ਹੋਸ਼ ਉੱਡਾ ਦੇਵੇਗੀ ਇਹ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8