'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ

11/04/2020 10:49:42 AM

ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਮਾਲਵੀਏ ਨਗਰ 'ਚ ਲੋਕਪ੍ਰਿਯ ਢਾਬੇ 'ਬਾਬਾ ਕਾ ਢਾਬਾ' ਨਾਲ ਜੁੜੇ ਮਾਮਲੇ ਦੀ ਜਾਂਚ ਦਰਮਿਆਨ ਯੂ-ਟਿਊਬਰ ਗੌਰਵ ਵਾਸਨ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਢਾਬਾ ਮਾਲਕ ਨੂੰ 3.78 ਲੱਖ ਰੁਪਏ ਦੀ ਰਾਸ਼ੀ ਸੌਂਪੀ ਸੀ। ਵਾਸਨ ਨੇ 'ਬਾਬਾ ਕਾ ਢਾਬਾ' ਦੇ ਮਾਲਕ ਦਾ ਵੀਡੀਓ ਬਣਾ ਕੇ ਯੂ-ਟਿਊਬ 'ਤੇ ਅਪਲੋਡ ਕੀਤਾ ਸੀ, ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਇਆ ਅਤੇ ਲੋਕ ਢਾਬਾ ਮਾਲਕ ਦੀ ਮਦਦ ਲਈ ਅੱਗੇ ਆਏ ਸਨ। ਹਾਲਾਂਕਿ ਵੀਡੀਓ  ਵਾਇਰਲ ਹੋਣ ਦੇ ਕਰੀਬ ਇਕ ਮਹੀਨੇ ਬਾਅਦ ਢਾਬਾ ਮਾਲਕ ਕਾਂਤਾ ਪ੍ਰਸਾਦ ਨੇ ਇੰਸਟਾਗ੍ਰਾਮ ਇਨਫਲੂਐਂਸਰ ਅਤੇ ਯੂ-ਟਿਊਬਰ ਗੌਰਵ ਵਾਸਨ ਵਿਰੁੱਧ ਪੈਸਿਆਂ ਦੀ ਹੇਰਾਫੇਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ।

PunjabKesari

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ

ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੂੰ ਵਾਸਨ ਤੋਂ 2.33 ਲੱਖ ਰੁਪਏ ਦਾ ਚੈੱਕ ਮਿਲਿਆ। ਜਦੋਂ ਪ੍ਰਸਾਦ ਤੋਂ ਬਾਕੀ ਰਾਸ਼ੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਵਾਸਨ ਨੇ ਕਿੰਨੇ ਰੁਪਏ ਜਮ੍ਹਾ ਕੀਤੇ, ਇਸ ਬਾਰੇ ਜਾਂ ਤਾਂ ਵਾਸਨ ਨੂੰ ਜਾਂ ਫਿਰ ਦੇਣ ਵਾਲੇ ਨੂੰ ਹੀ ਜਾਣਕਾਰੀ ਹੋਵੇਗੀ। ਇਸ ਦੋਸ਼ ਨੂੰ ਇਨਕਾਰ ਕਰਦੇ ਹੋਏ ਵਾਸਨ ਨੇ ਕਿਹਾ,''ਝੂਠੇ ਦਾਅਵੇ ਕਰ ਕੇ ਉਹ ਮੈਨੂੰ ਬਦਨਾਮ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਮੇਰੇ ਬੈਂਕ ਖਾਤੇ 'ਚ ਮਦਦ ਲਈ 25 ਲੱਖ ਰੁਪਏ ਆਏ, ਜੋ ਕਿ ਸਹੀ ਨਹੀਂ ਹੈ।'' ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਮਦਦ ਲਈ ਕਿੰਨੀ ਰਾਸ਼ੀ ਮਿਲੀ ਤਾਂ ਵਾਸਨ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸੰਬੰਧ 'ਚ ਕਰੀਬ 3.78 ਲੱਖ ਰੁਪਏ ਆਏ, ਜਿਸ 'ਚ ਪੇ.ਟੀ.ਐੱਮ. ਤੋਂ ਮਿਲੀ ਰਾਸ਼ੀ ਵੀ ਸ਼ਾਮਲ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 2 ਚੈੱਕ ਕਾਂਤਾ ਪ੍ਰਸਾਦ ਨੂੰ ਦਿੱਤੇ। ਇਕ ਚੈੱਕ ਇਕ ਲੱਖ ਰੁਪਏ, ਜਦੋਂ ਕਿ ਦੂਜਾ ਚੈੱਕ 2.33 ਲੱਖ ਰੁਪਏ ਦਾ ਵੀ, ਜਦੋਂ ਕਿ 45000 ਰੁਪਏ ਪ੍ਰਸਾਦ ਨੂੰ ਪੇ.ਟੀ.ਐੱਮ. ਰਾਹੀਂ ਦਿੱਤੇ।

ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ


DIsha

Content Editor

Related News