ਟ੍ਰੇਨ ''ਚੋਂ ਉੱਠਣ ਲੱਗੀਆਂ ਅੱਗ ਦੀਆਂ ਲਪਟਾਂ, ਦਿੱਲੀ ਦੇ ਰਾਜੀਵ ਚੌਂਕ ਮੈਟ੍ਰੋ ਸਟੇਸ਼ਨ ''ਤੇ ਟਲਿਆ ਵੱਡਾ ਹਾਦਸਾ

05/28/2024 12:28:58 AM

ਨਵੀਂ ਦਿੱਲੀ- ਰਾਜੀਵ ਚੌਂਕ ਮੈਟ੍ਰੋ ਸਟੇਸ਼ਨ 'ਤੇ ਸੋਮਵਾਰ ਸ਼ਾਮ ਟ੍ਰੇਨ ਦੇ 'ਪੈਂਟੋਗ੍ਰਾਫ' 'ਚ ਅੱਗ ਲੱਗ ਗਈ। ਦਿੱਲੀ ਮੈਟ੍ਰੋ ਰੇਲ ਨਿਗਮ (ਡੀ.ਐੱਮ.ਆਰ.ਸੀ.) ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਟ੍ਰੇਨ ਦੇ ਦਰਵਾਜ਼ੇ ਖੁੱਲ੍ਹੇ ਹਨ ਅਤੇ ਯਾਤਰੀ ਆਪਣੇ ਮੋਬਾਇਲ ਫੋਨ 'ਤੇ ਅੱਗ ਦੀ ਵੀਡੀਓ ਬਣਾ ਰਹੇ ਹਨ। 

ਡੀ.ਐੱਮ.ਆਰ.ਸੀ. ਨੇ ਬਿਆਨ 'ਚ ਕਿਹਾ ਕਿ ਇਕ ਟ੍ਰੇਨ ਦੀ ਛੱਤ 'ਤੇ ਮਾਮੂਲੀ ਰੂਪ ਨਾਲ ਅੱਗ ਲੱਗਣ ਦੀ ਵਾਇਰਲ ਹੋ ਰਹੀ ਵੀਡੀਓ ਦੇ ਸੰਦਰਭ 'ਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਘਟਨਾ ਰਾਜੀਵ ਚੌਂਕ ਸਟੇਸ਼ਨ 'ਤੇ ਸ਼ਾਮ 6.21 ਵਜੇ ਵੈਸ਼ਾਲੀ ਵੱਲ ਜਾਣ ਵਾਲੀ ਇਕ ਟ੍ਰੇਨ 'ਚ ਹੋਈ। ਬਿਆਨ 'ਚ ਕਿਹਾ ਕਿ ਇਹ ਮਾਮਲਾ ਸਿਰਫ 'ਪੈਂਟੋਗ੍ਰਾਫ' 'ਚੋਂ ਚੰਗਿਆੜੀ ਨਿਕਲਣ ਦਾ ਹੈ ਜੋ ਕਦੇ-ਕਦੇ ਓਵਰਹੈੱਡ ਉਪਕਰਣ ਅਤੇ 'ਪੈਂਟੋਗ੍ਰਾਫ' ਦੇ ਵਿਚ ਕੁਝ ਬਾਹਰੀ ਚੀਜ਼ ਦੇ ਫਸਣ ਕਾਰਨ ਹੁੰਦਾ ਹੈ। ਇਸ ਵਿਚ ਕਿਹਾ ਗਿਆ ਕਿ ਇਸ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। 


Rakesh

Content Editor

Related News