Punjab:ਖੇਡ-ਖੇਡ ''ਚ ਵਾਪਰਿਆ ਵੱਡਾ ਹਾਦਸਾ! ਡਿੱਗੀ ''ਚ ਇਸ ਹਾਲ ''ਚ ਮਿਲੀ ਧੀ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼

Sunday, Dec 07, 2025 - 05:27 PM (IST)

Punjab:ਖੇਡ-ਖੇਡ ''ਚ ਵਾਪਰਿਆ ਵੱਡਾ ਹਾਦਸਾ! ਡਿੱਗੀ ''ਚ ਇਸ ਹਾਲ ''ਚ ਮਿਲੀ ਧੀ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼

ਬਠਿੰਡਾ (ਸੁਖਵਿੰਦਰ)-ਸ਼ਨੀਵਾਰ ਤੋਂ ਲਾਪਤਾ 7 ਸਾਲਾ ਬੱਚੀ ਦੀ ਮਾਨਸਾ ਰੋਡ 'ਤੇ ਸਥਿਤ ਐੱਚ. ਬੂ. ਐੱਨ. ਕਾਲੋਨੀ ਵਿਚ ਸਥਿਤ ਬਣੀ ਪਾਣੀ ਵਾਲੀ ਡਿੱਗੀ ਵਿਚੋਂ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।  ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਇਕ 7 ਸਾਲਾ ਬੱਚੀ ਐੱਚ. ਬੀ. ਐੱਨ. ਕਾਲੋਨੀ ਵਿਖੇ ਖੇਡ ਰਹੀ ਸੀ। ਇਸ ਦੌਰਾਨ ਅਚਾਨਕ ਉਹ ਲਾਪਤਾ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਬੱਚੀ ਦੀ ਭਾਲ ਕੀਤੀ ਜਾ ਰਹੀ ਸੀ।

ਐਤਵਾਰ ਸਵੇਰੇ ਬੱਚੀ ਦੀ ਲਾਸ਼ ਪਾਣੀ ਦੀ ਡਿੱਗੀ ਵਿਚ ਪਈ ਮਿਲੀ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਬੱਚੀ ਦੀ ਲਾਸ਼ ਨੂੰ ਡਿੱਗੀ ਵਿਚੋਂ ਬਾਹਰ ਕੱਢਿਆ। ਪੁਲਸ ਕਾਰਵਾਈ ਤੋਂ ਬਾਅਦ ਮ੍ਰਿਤਕ ਬੱਚੀ ਬਿਊਟੀ (7) ਵਾਸੀ ਐੱਚ. ਬੀ. ਐੱਨ. ਦੀ ਲਾਸ਼ ਨੂੰ ਏਮਜ ਹਸਪਤਾਲ ਪਹੁੰਚਾਇਆ। 

ਇਹ ਵੀ ਪੜ੍ਹੋ: ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ


author

shivani attri

Content Editor

Related News