ਰਾਫੇਲ ਸੌਦੇ ''ਚ ਦਸਾਲਟ ਨੇ ਭਾਰਤੀ ਬਿਚੌਲੀਏ ਨੂੰ ਦਿੱਤੇ ਸਨ 10 ਲੱਖ ਯੂਰੋ: ਰਿਪੋਰਟ

Tuesday, Apr 06, 2021 - 12:25 AM (IST)

ਰਾਫੇਲ ਸੌਦੇ ''ਚ ਦਸਾਲਟ ਨੇ ਭਾਰਤੀ ਬਿਚੌਲੀਏ ਨੂੰ ਦਿੱਤੇ ਸਨ 10 ਲੱਖ ਯੂਰੋ: ਰਿਪੋਰਟ

ਨਵੀਂ ਦਿੱਲੀ - ਫਰਾਂਸੀਸੀ ਲੜਾਕੂ ਜਹਾਜ਼ ਰਾਫੇਲ ਦੇ ਨਿਰਮਾਤਾ ਦਸਾਲਟ ਨੇ ਭਾਰਤ ਅਤੇ ਫ਼ਰਾਂਸ ਵਿਚਾਲੇ 36 ਜਹਾਜ਼ਾਂ ਦਾ ਸੌਦਾ ਹੋ ਜਾਣ ਦੇ ਤੁਰੰਤ ਬਾਅਦ ਭਾਰਤ ਵਿੱਚ ਇੱਕ ਬਿਚੌਲੀਏ ਨੂੰ ਇੱਕ ਮਿਲੀਅਨ ਯੂਰੋ (10 ਲੱਖ ਯੂਰੋ) ਦਾ ਭੁਗਤਾਨਾ ਕੀਤਾ ਸੀ। ਫਰਾਂਸੀਸੀ ਪ੍ਰਕਾਸ਼ਨ ਮੀਡੀਆਪਾਰਟ ਨੇ ਫ਼ਰਾਂਸ ਦੀ ਭ੍ਰਿਸ਼ਟਾਚਾਰ-ਵਿਰੋਧੀ ਏਜੰਸੀ ਵੱਲੋਂ ਕੀਤੀ ਗਈ ਜਾਂਚ ਦੇ ਹਵਾਲੇ ਤੋਂ ਇਹ ਦੋਸ਼ ਲਗਾਇਆ ਹੈ।

ਪੋਰਟਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਬਿਚੌਲੀਏ 'ਤੇ ਭਾਰਤ ਵਿੱਚ ਇੱਕ ਹੋਰ ਰੱਖਿਆ ਸੌਦੇ ਵਿੱਚ ਮਨੀ-ਲਾਂਡਰਿੰਗ ਕਰਨ ਦਾ ਦੋਸ਼ ਵੀ ਲੱਗਾ ਹੈ। ਦਸਾਲਟ ਨੇ ਕਥਿਤ ਰੂਪ ਨਾਲ ਦਾਅਵਾ ਕੀਤਾ ਹੈ ਕਿ ਰਕਮ ਦਾ ਇਸਤੇਮਾਲ ਰਾਫੇਲ ਜੈੱਟ ਦੀਆਂ 50 ਨਕਲਾਂ ਬਣਾਉਣ ਲਈ ਭੁਗਤਾਨ ਵਿੱਚ ਕੀਤਾ ਗਿਆ ਸੀ, ਜਦੋਂ ਕਿ ਇੰਸਪੈਕਟਰਾਂ ਨੂੰ ਕੋਈ ਪ੍ਰਮਾਣ ਨਹੀਂ ਦਿੱਤਾ ਗਿਆ ਕਿ ਇਸ ਤਰ੍ਹਾਂ ਮਾਡਲ ਬਣਾਏ ਗਏ ਸਨ।

ਇਹ ਵੀ ਪੜ੍ਹੋ- ਸਿੱਕਿਮ ਸਮੇਤ ਉੱਤਰ ਬੰਗਾਲ, ਬਿਹਾਰ ਅਤੇ ਅਸਾਮ 'ਚ ਲੱਗੇ ਭੂਚਾਲ ਦੇ ਝਟਕੇ

ਰਿਪੋਰਟ ਮੁਤਾਬਕ, ਇਨ੍ਹਾਂ ਦੋਸ਼ਾਂ ਨੂੰ ਸਭ ਤੋਂ ਪਹਿਲਾਂ ਫਰਾਂਸੀਸੀ ਭ੍ਰਿਸ਼ਟਾਚਾਰ-ਵਿਰੋਧੀ ਏਜੰਸੀ ਏਜੇਂਸੇ ਫਰਾਂਕਾਇਸ ਐਂਟੀਕਰੱਪਸ਼ਨ (ਏ.ਐੱਫ.ਏ.) ਨੇ ਉਜਾਗਰ ਕੀਤਾ ਸੀ, ਜਦੋਂ ਉਨ੍ਹਾਂ ਨੇ ਦਸਾਲਟ ਦਾ ਆਡਿਟ ਕੀਤਾ। AFA ਦੀ ਰਿਪੋਰਟ ਮੁਤਾਬਕ ਜਦੋਂ ਉਨ੍ਹਾਂ ਨੇ 2017 ਦੇ ਖਾਤਿਆਂ ਦੀ ਜਾਂਚ ਕੀਤੀ, AFA ਦੇ ਇੰਸਪੈਕਟਰਾਂ ਨੂੰ ਖਟਕਿਆ ਸੀ, ਜਦੋਂ ਉਨ੍ਹਾਂ ਨੇ ਖ਼ਰਚ ਆਈਟਮ ਦੀ ਰਿਕਰਾਡ ਵਿੱਚ 5,08,925 ਯੂਰੋ ਦਰਜ ਵੇਖੇ, ਜਿਸ ਦੇ ਅੱਗੇ 'ਕਲਾਇੰਟ ਨੂੰ ਤੋਹਫਾ' ਲਿਖਿਆ ਸੀ।

ਫਰਾਂਸੀਸੀ ਜਾਂਚ ਕਰਤਾਵਾਂ ਨੂੰ ਸੁਸ਼ੇਣ ਗੁਪਤਾ ਵੱਲੋਂ ਸੰਚਾਲਿਤ ਭਾਰਤੀ ਕੰਪਨੀ ਡੈਫਸਿਸ ਸਾਲਿਊਸ਼ੰਸ ਨੇ ਇੱਕ ਇਨਵਾਇਸ ਉਪਲੱਬਧ ਕਰਵਾਈ, ਜਿਸ ਦੇ ਖ਼ਿਲਾਫ਼ VVIP ਚਾਪਰਾਂ ਦੀ ਖਰੀਦ ਨਾਲ ਜੁਡ਼ੇ ਅਗਸਤਾ ਵੈਸਟਲੈਂਡ ਕੇਸ ਵਿੱਚ CBI ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਤਫਤੀਸ਼ ਕਰ ਰਹੀ ਹੈ।

ਇਹ ਵੀ ਪੜ੍ਹੋ- ਪੋਲਿੰਗ ਬੂਥ 'ਚ ਦਰਜ ਸਨ ਸਿਰਫ 90 ਵੋਟਰ, ਵੋਟ ਪਾਉਣ ਗਏ 181, 6 ਪੋਲਿੰਗ ਅਫ਼ਸਰ ਮੁਅੱਤਲ

ਡੈਫਸਿਸ ਸਾਲਿਊਸ਼ੰਸ ਭਾਰਤ ਵਿੱਚ ਦਸਾਲਟ ਦੀ ਸਭ-ਕਾਂਟਰੈਕਟਰਾਂ ਵਿੱਚੋਂ ਇੱਕ ਹੈ। ਸੁਸ਼ੇਣ ਗੁਪਤਾ  ਨੂੰ ਚਾਪਰ ਸੌਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਅਦ ਵਿੱਚ ਸੁਸ਼ੇਣ ਨੂੰ ਜ਼ਮਾਨਤ ਹਾਸਲ ਹੋ ਗਈ ਸੀ।

ਮੀਡੀਆ ਪਾਰਟੀ ਨੂੰ ਹਾਸਲ ਹੋ ਚੁੱਕੀ AFA ਦੀ ਰਿਪੋਰਟ ਮੁਤਾਬਕ, ਦਸਾਲਟ ਨੇ 30 ਮਾਰਚ, 2017 ਦੀ ਤਾਰੀਖ ਵਿੱਚ ਡੈਫਸਿਸ ਸਾਲਿਊਸ਼ੰਸ ਵੱਲੋਂ ਜਾਰੀ ਇੱਕ ਇਨਵਾਇਸ ਦੇ ਕੇ 'ਆਮ ਨਾਲੋਂ ਵੱਡਾ ਤੋਹਫ਼ਾ' ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ- CRPF ਦਾ ਹੀਰੋ ਕਮਾਂਡਰ ਸੰਦੀਪ, ਜ਼ਖ਼ਮੀ ਹੋਣ ਦੇ ਬਾਵਜੂਦ ਨਕਸਲੀਆਂ ਦਾ ਡਟ ਕੇ ਕੀਤਾ ਮੁਕਾਬਲਾ

ਇਨਵਾਇਸ ਤੋਂ ਲੱਗਦਾ ਹੈ ਕਿ ਡੈਫਸਿਸ ਨੂੰ 10,17,850 ਯੂਰੋ ਦੇ ਇੱਕ ਆਰਡਰ ਦਾ 50 ਫ਼ੀਸਦੀ ਅਦਾ ਕੀਤਾ ਗਿਆ ਸੀ, ਜੋ ਰਾਫੇਲ ਜੈੱਟ ਦੇ 50 ਡਮੀ ਮਾਡਲ ਬਣਾਉਣ ਲਈ ਦਿੱਤਾ ਗਿਆ ਸੀ। ਹਰ ਮਾਡਲ ਦੀ ਕੀਮਤ 20,000 ਯੂਰੋ ਤੋਂ ਵੀ ਜ਼ਿਆਦਾ ਰੱਖੀ ਗਈ ਸੀ।


ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News