ਦਰਿਆ ’ਚੋਂ ਭਰਨ ਗਈ ਕੁੜੀ ਨੂੰ ਮਗਰਮੱਛ ਨੇ ਬਣਾਇਆ ਸ਼ਿਕਾਰ
Friday, Sep 19, 2025 - 12:23 AM (IST)

ਕਿਸ਼ਨਗੰਜ, (ਮਦਨ ਸ਼ਾਕਯਵਾਲ)- ਜ਼ਿਲੇ ਦੇ ਮਹਿਤਾਬਪੁਰਾ ਪਿੰਡ ਵਿਚ ਇਕ ਦੁਖਦਾਈ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਪਿੰਡ ਵਾਸੀ ਧਰਮਪਾਲ ਦੀ ਧੀ ਸ਼ਿਵਾਨੀ (17) ਦੁਪਹਿਰ ਵੇਲੇ ਦਰਿਆ ਤੋਂ ਪਾਣੀ ਲੈਣ ਗਈ ਸੀ। ਇਸ ਦੌਰਾਨ ਦਰਿਆ ’ਚ ਲੁਕੇ ਇਕ ਮਗਰਮੱਛ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ ਅਤੇ ਡੂੰਘੇ ਪਾਣੀ ’ਚ ਲੈ ਗਿਆ।
ਸੂਚਨਾ ਮਿਲਣ ’ਤੇ ਕਿਸ਼ਨਗੰਜ ਪੁਲਸ, ਜੰਗਲਾਤ ਵਿਭਾਗ ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਘੰਟਿਆਂ ਤੱਕ ਭਾਲ ਕਰਨ ਮਗਰੋਂ ਵੀ ਕੁੜੀ ਦਾ ਕੋਈ ਸੁਰਾਗ ਨਹੀਂ ਮਿਲਿਆ।