ਤਹਿਸੀਲ ''ਚੋਂ ਬਰੇਟਾ ਦਾ ਅਰਜੀਨਵੀਸ ਨੂੰ ਗ੍ਰਿਫਤਾਰ

Friday, Mar 06, 2026 - 06:37 PM (IST)

ਤਹਿਸੀਲ ''ਚੋਂ ਬਰੇਟਾ ਦਾ ਅਰਜੀਨਵੀਸ ਨੂੰ ਗ੍ਰਿਫਤਾਰ

ਬੁਢਲਾਡਾ (ਬਾਂਸਲ) : ਸਥਾਨਕ ਤਹਿਸੀਲ ਅੰਦਰ ਵਿਜੀਲੈਂਸ ਦੀ ਟੀਮ ਵੱਲੋਂ ਬਿਨਾਂ ਐੱਨ.ਓ.ਸੀ. ਤੋਂ ਰਜਿਸਟਰੀ ਕਰਵਾਉਣ ਵਾਲੇ ਇਕ ਅਰਜੀਨਵੀਸ ਵਕੀਲ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਵਿਜੀਲੈਂਸ ਨੇ ਚੰਡੀਗੜ੍ਹ ਵਿਖੇ ਐਫ.ਆਈ.ਆਰ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਮੇਲੂ ਸਿੰਘ ਵਾਸੀ ਪਿੰਡ ਧਰਮਪੁਰਾ ਨੇ ਏ.ਆਈ.ਜੀ. ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਬਰੇਟਾ ਦਾ ਲੇਖਰਾਜ ਵਸੀਕਾਨਵੀਸ ਮੇਰੇ ਤੋਂ ਰਜਿਸਟਰੀ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਿਸ 'ਤੇ ਮੈਂ ਉਸਨੂੰ 5 ਹਜ਼ਾਰ ਰੁਪਏ ਦੇ ਦਿੱਤੇ। ਇਸ 'ਤੇ ਪੁਲਸ ਨੇ ਟਰੈਪ ਲਗਾਕੇ ਲੇਖਰਾਜ ਨੂੰ ਮੌਕੇ 'ਤੇ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। 


author

Gurminder Singh

Content Editor

Related News