ਹੁਸ਼ਿਆਰਪੁਰ ਤੋਂ ਬਿਆਸ ਦਰਿਆ ਰਾਹੀਂ ਅੱਜ ਹਰਚੋਵਾਲ ਵਿਖੇ ਪਹੁੰਚੇਗੀ ਪੈਦਲ ਯਾਤਰਾ
Monday, Mar 02, 2026 - 01:45 PM (IST)
ਹਰਚੋਵਾਲ/ ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਖੰਡਿਆਲਾ ਸੈਣੀਆਂ ਤੋਂ ਹਰ ਸਾਲ ਚੱਲਣ ਵਾਲੀ ਪੈਦਲ ਯਾਤਰਾ (ਸੰਗ) ਹਰਚੋਵਾਲ ਵਿਖੇ 2 ਮਾਰਚ ਯਾਨੀ ਅੱਜ ਪਹੁੰਚੇਗੀ, ਜਿਥੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਜਿਸ ਸਬੰਧੀ ਸੰਗਤਾਂ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹੈ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਫਲਾਈਟਾਂ ਨੂੰ ਲੈ ਕੇ ਅਹਿਮ ਖ਼ਬਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਰੱਦ ਹੋਈਆਂ ਮੁੱਖ ਉਡਾਣਾਂ, ਦੇਖੋ ਰਿਪੋਰਟ
ਦੱਸਣਯੋਗ ਹੈ ਕਿ ਇਹ ਪੈਦਲ ਯਾਤਰਾ ਗੁਰੂ ਨਾਨਕ ਦਰਬਾਰ ਵੱਡਾ ਗੁਰਦੁਆਰਾ ਹਰਚੋਵਾਲ ਵਿਖੇ ਪਹੁੰਚ ਕੇ ਸਮੂਹ ਘਰਾਂ ਵਿੱਚ ਸੰਗਤਾਂ ਅਰਾਮ ਕਰਦੀਆਂ ਹਨ । ਜਿਸ ਤੋਂ ਬਾਅਦ 3 ਮਾਰਚ ਨੂੰ ਕਸਬਾ ਘੁੰਮਣਾ ਵਿਖੇ ਰੁਕੇਗਾ ਅਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ)ਵਿਖੇ ਜਿਥੇ ਗੁਰੂ ਨਾਨਕ ਦੇਵ ਜੀ ਦੇ ਪੁਤਰਾਨ ਸਮੇਂ ਤੋਂ ਇਤਹਾਸ ਚੋਲਾ ਸਾਹਿਬ ਦੇ ਨਾਲ ਇਕ ਰੁਮਾਲ ਸੁਸ਼ੋਭਿਤ ਹੈ, ਦੇ ਦਰਸ਼ਨ ਕਰਨ ਤੋਂ ਬਾਅਦ ਸਮਾਪਤ ਹੋਵੇਗੀ। ਇਸ ਰੁਮਾਲ ਉੱਤੇ ਫੁੱਲ, ਬੂਟੇ, ਮੋਰ, ਹਿਰਨ, ਵੇਲਾਂ, ਔਰਤਾਂ ਆਦਿ ਦੇ ਚਿੱਤਰ ਬਣਾਏ ਹੋਏ ਹਨ। ਇਹ ਰੁਮਾਲ ਕਾਂਗੜਾ ਸ਼ੈਲੀ ’ਚ ਕੱਢਿਆ ਹੋਇਆ ਹੈ। ਇਹ ਰੁਮਾਲ ਬੇਬੇ ਨਾਨਕੀ ਦੇ ਹੱਥਾਂ ਦਾ ਕੱਢਿਆ ਹੋਇਆ ਦੱਸਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਰੁਮਾਲ ਬੇਬੇ ਨਾਨਕੀ ਨੇ ਗੁਰੂ ਜੀ ਨੂੰ ਉਨ੍ਹਾਂ ਦੀ ਸ਼ਾਦੀ ਸਮੇਂ ਭੇਂਟ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
ਇਸ ਮੌਕੇ ’ਤੇ ਗੁਰੂ ਨਾਨਕ ਦਰਬਾਰ ਵੱਡਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਸੂਬੇਦਾਰ ਹਰਭਜਨ ਸਿੰਘ, ਕੁਲਵੰਤ ਸਿੰਘ, ਜਥੇਦਾਰ ਬਚਨ ਸਿੰਘ, ਮੈਂਬਰ ਪੰਚਾਇਤ ਕਰਮ ਸਿੰਘ, ਗੁਰਮੁੱਖ ਸਿੰਘ ਕਾਲਾ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਵੱਸਣ ਸਿੰਘ, ਆਤਮਾ ਸਿੰਘ, ਬੱਬੂ, ਮਾਸਟਰ, ਗੁਰਵਿੰਦਰ ਸਿੰਘ ਗਾਂਧੀ, ਸੁਖਚੈਨ ਸਿੰਘ, ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ, ਬਾਬਾ ਬਲਵਿੰਦਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ ਹੀ ਪਵੇਗੀ ਮਈ ਵਰਗੀ ਗਰਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
