ਪਿਕਅੱਪ ਜੀਪ ਦਾ ਟਾਈਰ ਫਟਣ ਕਾਰਨ ਬੇਕਾਬੂ ਹੋ ਕੇ ਨੱਕੀਆਂ ਦਰਿਆ ''ਚ ਡਿੱਗੀ
Friday, Mar 13, 2026 - 02:15 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸ੍ਰੀ ਅਨੰਦਪੁਰ ਸਾਹਿਬ–ਸ੍ਰੀ ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਨੱਕੀਆਂ ਨਜ਼ਦੀਕ ਇਕ ਤੇਜ਼ ਰਫ਼ਤਾਰ ਪਿਕਅੱਪ ਜੀਪ ਦਾ ਟਾਈਰ ਫਟਣ ਕਾਰਨ ਉਹ ਬੇਕਾਬੂ ਹੋ ਕੇ ਪੁਲ ਦੀ ਰੈਲਿੰਗ ਤੋੜਦੀ ਹੋਈ ਨੱਕੀਆਂ ਦਰਿਆ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੀਪ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ! ਮਹਿਲਾਵਾਂ ਦੇ ਜਸ਼ਨਾਂ ਨੂੰ ਦੱਸਿਆ ਯੋਜਨਾਬੱਧ
ਮੌਕੇ ’ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਪਿਕਅੱਪ ਜੀਪ ਦੇ ਚਾਲਕ ਅਤੇ ਉਸ ਦੇ ਸਹਾਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਦੋਵੇਂ ਨੌਜਵਾਨਾਂ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਦਰਿਆ ਦੇ ਪਾਣੀ ਵਿਚੋਂ ਬਾਹਰ ਕੱਢੇ ਪਿਕਅੱਪ ਜੀਪ ਦੇ ਚਾਲਕ ਅਮਰੀਕ ਸਿੰਘ ਅਤੇ ਸਹਾਇਕ ਅਮਨ ਵਾਸੀ ਗੋਬਿੰਦਗੜ੍ਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਹ ਆਪਣੀ ਪਿਕਅੱਪ ਜੀਪ ’ਚ ਕੈਮਿਕਲ ਲੋਡ ਕਰਕੇ ਸ਼ਾਹਤਲਾਈ (ਹਿਮਾਚਲ ਪ੍ਰਦੇਸ਼) ਗਏ ਹੋਏ ਸਨ। ਉੱਥੇ ਕੈਮੀਕਲ ਪਹੁੰਚਾਉਣ ਤੋਂ ਬਾਅਦ ਵਾਪਸ ਆਉਂਦੇ ਸਮੇਂ ਪਿੰਡ ਨੱਕੀਆਂ ਬੱਸ ਅੱਡੇ ਦੇ ਨੇੜੇ ਨੱਕੀਆਂ ਦਰਿਆ ’ਤੇ ਬਣੇ ਪੁਲ ’ਤੇ ਉਨ੍ਹਾਂ ਦੀ ਜੀਪ ਦਾ ਟਾਈਰ ਫਟ ਗਿਆ, ਜਿਸ ਕਾਰਨ ਜੀਪ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਤੋੜਦੀ ਹੋਈ ਕਰੀਬ 15 ਫੁੱਟ ਹੇਠਾਂ ਦਰਿਆ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! ਨਗਰ ਨਿਗਮ ਦੇ ਰਿਟਾਇਰਡ ਸੁਪਰਵਾਈਜ਼ਰ ਨੇ ਅੱਗ ਲਗਾ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ
ਉਨ੍ਹਾਂ ਦੱਸਿਆ ਕਿ ਦਰਿਆ ਵਿਚ ਪਾਣੀ ਦੀ ਗਹਿਰਾਈ ਜ਼ਿਆਦਾ ਨਹੀਂ ਸੀ। ਇਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਦਰਿਆ ਵਿਚ ਛਾਲ ਮਾਰ ਕੇ ਦੋਵਾਂ ਨੂੰ ਜੀਪ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ। ਹਾਦਸੇ ਦੇ ਸਮੇਂ ਪਿਕਅੱਪ ਜੀਪ ਦੇ ਅੱਗੇ ਕੋਈ ਦੋ ਪਹੀਆ ਵਾਹਨ ਜਾਂ ਪੈਦਲ ਰਾਹਗੀਰ ਨਹੀਂ ਸੀ ਜਾ ਰਿਹਾ,ਨਹੀਂ ਤਾਂ ਵੱਡਾ ਜਾਨਲੇਵਾ ਹਾਦਸਾ ਹੋ ਸਕਦਾ ਸੀ।
ਉਧਰ ਮੌਕੇ ਮੌਜੂਦ ਪਿੰਡ ਨੱਕੀਆਂ ਦੇ ਵਸਨੀਕ ਸਮਾਜਸੇਵੀ ਵਿਜੈ ਕੁਮਾਰ ਸ਼ਰਮਾ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਕਅੱਪ ਜੀਪ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਜੀਪ ਸੜਕ ਦੀ ਪੁਲ ਦੀ ਐਂਟੀ ਕਰਸ਼ ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਦਰਿਆ ਵਿਚ ਜਾ ਡਿੱਗੀ। ਮੌਕੇ ’ਤੇ ਮੌਜੂਦ ਲੋਕਾਂ ਨੇ ਪਿਕਅੱਪ ਜੀਪ ਦੇ ਚਾਲਕ ਅਤੇ ਸਹਿ-ਚਾਲਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 18 ਮਾਰਚ ਤੇ 1 ਅਪ੍ਰੈਲ ਨੂੰ ਲੈ ਕੇ ਹੋਇਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
