ਇਟਲੀ ''ਚ 6 ਮਿਲੀਅਨ ਲੋਕ ਮੋਟਾਪੇ ਨਾਲ ਰਹੇ ਹਨ ਜੂਝ, 3 ਬੱਚਿਆਂ ''ਚੋਂ 1 ਬੱਚਾ ਮੋਟਾਪੇ ਦਾ ਸ਼ਿਕਾਰ
Wednesday, Mar 04, 2026 - 06:49 AM (IST)
ਰੋਮ (ਦਲਵੀਰ ਸਿੰਘ ਕੈਂਥ) : ਅਜੋਕੇ ਯੁੱਗ ਵਿੱਚ ਹਰ ਬੰਦਾ ਸਲਿਮ-ਟਰਿਮ ਹੋਣਾ ਲੋੜਦਾ ਹੈ ਪਰ ਇਹ ਇੱਛਾ ਸਿਰਫ਼ ਉਹਨਾਂ ਲੋਕਾਂ ਦੀ ਹੀ ਪੂਰੀ ਹੁੰਦੀ ਹੈ ਜਿਹੜੇ ਕਿ ਆਪਣੀ ਸਿਹਤ ਸਬੰਧੀ ਪੂਰੀ ਤਰ੍ਹਾਂ ਚੇਤਨ ਹਨ ਜਾਂ ਜਿਨ੍ਹਾਂ ਨੂੰ ਕੋਈ ਸਰੀਰਕ ਪ੍ਰੇਸ਼ਾਨੀ ਨਾ ਹੋਵੇ। ਦੁਨੀਆ ਦੀ ਸਿਰਮੌਰ ਸਿਹਤ ਸੰਸਥਾ "ਵਿਸ਼ਵ ਸਿਹਤ ਆਰਗੇਨਾਈਜੇਸ਼ਨ"ਨੇ ਮੋਟਾਪੇ ਨੂੰ ਅਜਿਹੀ ਮਹਾਮਾਰੀ ਐਲਾਨਿਆ ਹੈ ਜਿਹੜੀ ਕਿ ਚੁੱਪ-ਚੁਪੀਤੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਦੁਨੀਆ ਭਰ ਵਿੱਚ 1 ਅਰਬ ਤੋਂ ਵੱਧ ਲੋਕ ਮੋਟਾਪੇ ਨਾਲ ਜੂਝ ਰਹੇ ਹਨ।
ਇਟਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਮੋਟਾਪੇ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਜਦੋਂ ਇਸ ਵਕਤ ਇਟਲੀ ਵਿੱਚ ਕਰੀਬ 6 ਮਿਲੀਅਨ ਲੋਕ (ਆਬਾਦੀ ਦਾ 12 ਫੀਸਦੀ) ਮੋਟਾਪੇ ਨਾਲ ਪ੍ਰਭਾਵਿਤ ਹਨ ਜਿਹਨਾਂ ਵਿੱਚ ਲਗਭਗ ਅੱਧੇ ਬਾਲਗ (47ਫੀਸਦੀ) ਤੋਂ ਜ਼ਿਆਦਾ ਭਾਰ ਵਾਲੇ ਹਨ। ਮੋਟਾਪਾ ਅਜਿਹੀ ਬਿਮਾਰੀ ਹੈ ਜਿਹੜੀ ਕਿ ਹਰ ਉਮਰ ਦੇ ਇਨਸਾਨ ਨੂੰ ਪ੍ਰਭਾਵਿਤ ਕਰ ਰਹੀ ਹੈ। ਇਟਲੀ ਵਿੱਚ 3 ਬੱਚਿਆਂ ਵਿੱਚੋਂ 1 ਬੱਚਾ ਮੋਟਾਪੇ ਨਾਲ ਪ੍ਰਭਾਵਿਤ ਹੈ ਜਦੋਂ ਕਿ ਵੱਡਿਆਂ ਦੀ ਗਿਣਤੀ ਵੀ ਵਾਧੇ ਵੱਲ ਹੈ। ਜਿਹੜੇ ਲੋਕ ਮੋਟਾਪੇ ਤੋਂ ਪ੍ਰਭਾਵਿਤ ਹੋ ਰਹੇ ਹਨ, ਉਹ ਉਸ ਦੇ ਕਾਰਨਾਂ ਨੂੰ ਦੂਰ ਕਰਨ ਲਈ ਇਲਾਜ ਜ਼ਰੂਰ ਕਰਵਾਉਂਦੇ ਹਨ ਪਰ ਅਫ਼ਸੋਸ ਪਹਿਲੇ ਸਾਲ ਵਿੱਚ ਹੀ ਇਲਾਜ ਛੱਡ ਦਿੰਦੇ ਹਨ।
ਇਹ ਵੀ ਪੜ੍ਹੋ : ਇਜ਼ਰਾਈਲ-ਈਰਾਨ ਜੰਗ: ਹਜ਼ਾਰਾਂ ਇਟਾਲੀਅਨ ਲੋਕ ਦੁਬਈ ਤੇ ਖਾੜੀ ਦੇਸ਼ਾਂ 'ਚ ਫਸੇ
ਇਟਾਲੀਅਨ ਸੁਸਾਇਟੀ ਆਫ਼ ਨਿਊਰੋਸਾਈਕੋਫਾਰਮਾਕੋਲੀ ਦੁਆਰਾ ਵੱਖ-ਵੱਖ 6 ਖੇਤਰਾਂ ਵਿੱਚ ਕੀਤੇ ਮਾਨਸਿਕ ਸਿਹਤ ਵਿੱਚ ਮੋਟਾਪੇ ਦੇ ਪ੍ਰਭਾਵ 'ਤੇ ਇਟਲੀ ਵਿੱਚ ਪਹਿਲੇ ਯੋਜਨਾਬੱਧ ਸਰਵੇਖਣ ਵਿੱਚ ਇਹ ਪਾਇਆ ਗਿਆ ਕਿ ਮਾਨਸਿਕ ਸਿਹਤ ਸੇਵਾਵਾਂ ਦੁਆਰਾ ਇਲਾਜ ਕੀਤੇ 17 ਫੀਸਦੀ ਮਰੀਜ਼ ਮੋਟੇ ਸਨ ਜੋ ਕਿ ਆਮ ਆਬਾਦੀ ਵਿੱਚ ਲਗਭਗ 10 ਫੀਸਦੀ ਦੇ ਬਰਾਬਰ ਹਨ। ਇਹ ਪਾੜਾ 18 ਤੋਂ 34 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਹੋਰ ਵੀ ਸਪੱਸ਼ਟ ਹੈ। ਮੋਟਾਪਾ ਇੱਕ ਪੁਰਾਣੀਆਂ ਬਿਮਾਰੀ ਵਿੱਚੋਂ ਅਹਿਮ ਹੈ ਜਿਹੜਾ ਕਿ ਮਾਨਸਿਕ ਰੋਗੀਆਂ ਨੂੰ ਵਧੇਰੇ ਪ੍ਰੇਸ਼ਾਨ ਕਰਦਾ ਹੈ। ਸੰਸਥਾ ਪ੍ਰਧਾਨ ਕਲੋਦੀਓ ਅਤੇ ਮੈਤਿਓ ਅਨੁਸਾਰ ਬਹੁਤ ਸਾਰੇ ਅਧਿਐਨ ਦਰਸਾਉਂਦੇ ਹਨ ਕਿ ਡਿਪਰੈਸ਼ਨ ,ਮਾਨਸਿਕ ਪ੍ਰੇਸ਼ਾਨੀ ਜਾਂ ਹੋਰ ਦਿਮਾਗ ਨਾਲ ਸੰਬਧਤ ਬਿਮਾਰੀਆਂ ਦੇ ਮਰੀਜ਼ ਅਧਿਕਤਰ ਜਿ਼ਆਦਾ ਮੋਟਾਪੇ ਦਾ ਸਿ਼ਕਾਰ ਮੰਨੇ ਜਾਂਦੇ ਹਨ।
ਇਟਲੀ ਦੇ ਬੱਚਿਆਂ ਵਿੱਚ ਵੱਧ ਰਹੇ ਮੋਟਾਪੇ ਦੇ ਕਾਰਨਾਂ ਨੂੰ ਠੀਕ ਕਰਨ ਲਈ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਉੱਪਰ ਬਣੇ ਬੱਚਿਆਂ ਦੇ ਹਸਪਤਾਲ ਰੋਮ ਵੱਲੋਂ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਬਹੁ-ਅਨੁਸ਼ਾਸਨੀ ਪ੍ਰੋਗਰਾਮ ਵਿਕਸਤ ਗਿਆ ਹੈ ਜਿਹੜਾ ਕਿ ਬੱਚਿਆਂ ਦੇ ਮੈਟਾਬੋਲਿਜ਼ਮ ਦੇ ਤੰਤੂ ਮਾਰਗਾਂ ਨੂੰ ਠੀਕ ਕਰਨ ਲਈ ਵਿਸੇ਼ਸ਼ ਮਦਦ ਕਰ ਰਿਹਾ ਹੈ। ਇਟਲੀ ਵਿੱਚ ਮੋਟਾਪੇ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਜੰਗੀ ਪੱਧਰ ਤੇ ਕੰਮ ਕਰ ਰਿਹਾ ਹੈ ਜਿਸ ਤਹਿਤ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਜਿਸ ਨਾਲ ਇਟਲੀ ਦੇ ਬੱਚਿਆਂ ਅਤੇ ਵੱਡਿਆ ਵਿੱਚ ਜਿਹੜਾ ਮੋਟਾਪਾ ਲੋਕਾਂ ਨੂੰ ਆਪਣੇ ਜਾਲ ਵਿੱਚ ਜਕੜ ਰਿਹਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ।4 ਮਾਰਚ ਨੂੰ ਪੂਰੀ ਦੁਨੀਆਂ ਵਿੱਚ ਮੋਟਾਪੇ ਤੋਂ ਜਾਗਰੂਕ ਹੋਣ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ ਇਟਲੀ ਵਿੱਚ ਵੀ ਮੋਟਾਪੇ ਤੋਂ ਜਾਗਰੂਕ ਹੋਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਅਹਿਮ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
