ਥਾਈਲੈਂਡ ''ਚ ਹੋਇਆ ਅਨੋਖਾ ਵਿਆਹ ! ਦੋ ਲਾੜਿਆਂ ਨਾਲ ਵਿਆਹੀ ਗਈ ਇੱਕੋ ਕੁੜੀ, ਜਾਣੋ ਕੀ ਹੈ ਪੂਰਾ ਮਾਮਲਾ

Tuesday, Mar 03, 2026 - 03:05 PM (IST)

ਥਾਈਲੈਂਡ ''ਚ ਹੋਇਆ ਅਨੋਖਾ ਵਿਆਹ ! ਦੋ ਲਾੜਿਆਂ ਨਾਲ ਵਿਆਹੀ ਗਈ ਇੱਕੋ ਕੁੜੀ, ਜਾਣੋ ਕੀ ਹੈ ਪੂਰਾ ਮਾਮਲਾ

ਇੰਟਰਨੈਸ਼ਨਲ ਡੈਸਕ : ਥਾਈਲੈਂਡ ਵਿੱਚ ਇੱਕ ਅਜਿਹਾ ਵਿਆਹ ਸੰਪੰਨ ਹੋਇਆ ਹੈ, ਜਿਸ ਨੇ ਸਮਾਜ ਦੇ ਬਣੇ-ਬਣਾਏ ਨਿਯਮਾਂ ਨੂੰ ਚੁਣੌਤੀ ਦਿੰਦਿਆਂ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ। ਇੱਥੇ 37 ਸਾਲਾ ਇੱਕ ਮਹਿਲਾ ਨੇ ਇੱਕੋ ਮੰਡਪ ਵਿੱਚ ਦੋ ਆਸਟ੍ਰੀਅਨ ਮਰਦਾਂ ਨਾਲ ਵਿਆਹ ਰਚਾਇਆ ਹੈ। ਇਹ ਕੋਈ ਫਿਲਮੀ ਕਹਾਣੀ ਨਹੀਂ, ਸਗੋਂ ਹਕੀਕਤ ਹੈ ਜਿੱਥੇ ਦੋ ਪਤੀਆਂ ਨੇ ਇੱਕੋ ਸਮੇਂ ਆਪਣੀ ਪਤਨੀ ਨਾਲ ਜੀਵਨ ਬਿਤਾਉਣ ਦਾ ਫੈਸਲਾ ਕੀਤਾ ਹੈ।

ਕੌਣ ਹੈ ਲਾੜੀ ਅਤੇ ਦੋ ਲਾੜੇ? 
ਇਸ ਅਨੋਖੇ ਵਿਆਗ ਦੀ ਲਾੜੀ ਥਾਈਲੈਂਡ ਦੇ ਪ੍ਰਾਖੋਨ ਚਾਈ ਜ਼ਿਲ੍ਹੇ ਦੀ ਰਹਿਣ ਵਾਲੀ ਡੁਆਂਗਡੁਆਨ ਕੇਤਸਾਰੋ (37) ਹੈ। ਉਸ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਦੋਵੇਂ ਲਾੜੇ ਆਸਟ੍ਰੀਆ ਦੇ ਨਾਗਰਿਕ ਹਨ ਅਤੇ ਆਪਸ ਵਿੱਚ ਬਹੁਤ ਗੂੜ੍ਹੇ ਦੋਸਤ ਹਨ। ਇਹ ਦੋਵੇਂ ਪਿਛਲੇ ਕਈ ਸਾਲਾਂ ਤੋਂ ਡੁਆਂਗਡੁਆਨ ਨਾਲ ਇੱਕੋ ਘਰ ਵਿੱਚ ਰਹਿ ਰਹੇ ਸਨ ਅਤੇ ਤਿੰਨਾਂ ਦੇ ਵਿਚਕਾਰ ਡੂੰਘੀ ਆਪਸੀ ਸਮਝ ਸੀ। ਦੱਸਣਯੋਗ ਹੈ ਕਿ ਡੁਆਂਗਡੁਆਨ ਪਹਿਲਾਂ ਵੀ ਵਿਆਹੀ ਹੋਈ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ।


ਦਾਜ ਵਿੱਚ ਮਿਲੇ 1-1 ਮਿਲੀਅਨ ਬਾਟ 
ਆਮ ਤੌਰ 'ਤੇ ਸ਼ਾਦੀਆਂ ਵਿੱਚ ਦੁਲਹਨ ਦੇ ਪਰਿਵਾਰ 'ਤੇ ਦਾਜ ਦਾ ਦਬਾਅ ਹੁੰਦਾ ਹੈ ਪਰ ਇੱਥੇ ਨਜ਼ਾਰਾ ਬਿਲਕੁਲ ਉਲਟ ਸੀ। 28 ਫਰਵਰੀ ਨੂੰ ਹੋਏ ਇਸ ਵਿਆਹ ਵਿੱਚ ਦੋਵਾਂ ਵਿਦੇਸ਼ੀ ਲਾੜਿਆਂ ਨੇ 1-1 ਮਿਲੀਅਨ ਬਾਟ (ਕਰੀਬ 29-29 ਲੱਖ ਰੁਪਏ ਪ੍ਰਤੀ ਵਿਅਕਤੀ, ਕੁੱਲ 58 ਲੱਖ ਰੁਪਏ) ਦਾਜ ਦੇ ਤੌਰ 'ਤੇ ਦਿੱਤੇ। ਇਹ ਵਿਆਹ ਪੂਰੀ ਤਰ੍ਹਾਂ ਥਾਈ ਰੀਤੀ-ਰਿਵਾਜਾਂ ਨਾਲ ਹੋਇਆ ਜਿਸ ਵਿੱਚ ਰਵਾਇਤੀ ਆਸ਼ੀਰਵਾਦ ਸਮਾਰੋਹ ਆਯੋਜਿਤ ਕੀਤੇ ਗਏ।

ਪਰਿਵਾਰ ਨੇ ਕਿਉਂ ਦਿੱਤੀ ਮਨਜ਼ੂਰੀ? 
ਜਦੋਂ ਡੁਆਂਗਡੁਆਨ ਨੇ ਇਸ 'ਥ੍ਰੀਸਮ ਮੈਰਿਜ' ਦਾ ਪ੍ਰਸਤਾਵ ਆਪਣੇ ਪਰਿਵਾਰ ਸਾਹਮਣੇ ਰੱਖਿਆ ਤਾਂ ਉਨ੍ਹਾਂ ਨੇ ਖੁਸ਼ੀ-ਖੁਸ਼ੀ ਇਸ ਨੂੰ ਸਵੀਕਾਰ ਕਰ ਲਿਆ। ਪਰਿਵਾਰ ਦਾ ਕਹਿਣਾ ਸੀ ਕਿ ਦੋਵੇਂ ਵਿਦੇਸ਼ੀ ਮਰਦ ਲੰਬੇ ਸਮੇਂ ਤੋਂ ਘਰ ਦੀਆਂ ਜ਼ਿੰਮੇਵਾਰੀਆਂ ਉਠਾ ਰਹੇ ਹਨ ਅਤੇ ਬੱਚਿਆਂ ਦਾ ਖਿਆਲ ਰੱਖ ਰਹੇ ਹਨ। ਸ਼ਾਦੀ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਦੋਵੇਂ ਲਾੜੇ ਖੁਸ਼ੀ ਨਾਲ ਨੇੜਲੇ ਤਲਾਬ ਵਿੱਚ ਕੁੱਦ ਪਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Shubam Kumar

Content Editor

Related News