ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਨਾਲ 3 ਹੋਰ ਮੌਤਾਂ, ਪੀੜਤਾਂ ਦੀ ਗਿਣਤੀ ਵੀ ਵਧੀ

09/05/2020 4:49:56 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 22 ਨਵੇਂ ਕੇਸ ਸਾਹਮਣੇ ਆਏ ਅਤੇ ਇਸ ਮਹਾਮਾਰੀ ਨਾਲ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੂਬੇ ਵਿਚ ਸਾਹਮਣੇ ਆਏ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 6,852 ਹੋ ਗਈ ਅਤੇ ਮਿ੍ਰਤਕਾਂ ਦਾ ਅੰਕੜਾ 52 ਤੱਕ ਪਹੁੰਚ ਗਿਆ ਹੈ।
ਸੂਬੇ ਦੇ ਸਿਹਤ ਮਹਿਕਮੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਊਨਾ, ਕਾਂਗੜਾ ਅਤੇ ਮੰਡੀ ਵਿਚ ਕੋਰੋਨਾ ਦੇ ਇਕ-ਇਕ ਮਰੀਜ਼ ਦੀ ਮੌਤ ਹੋ ਗਈ ਹੈ। ਵਿਸ਼ੇਸ਼ ਸਕੱਤਰ (ਸਿਹਤ) ਨਿਪੁਨ ਜਿੰਦਲ ਨੇ ਦੱਸਿਆ ਕਿ 22 ਨਵੇਂ ਕੇਸਾਂ ਵਿਚ 12 ਮਰੀਜ਼ ਮੰਡੀ ਦੇ, 9 ਮਰੀਜ਼ ਕਾਂਗੜਾ ਦੇ ਅਤੇ ਇਕ ਮਰੀਜ਼ ਕੁੱਲੂ ਦਾ ਹੈ। ਸੂਬੇ ਵਿਚ ਅਜੇ ਵੀ 1,822 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਹੁਣ ਤੱਕ ਕੋਰੋਨਾ ਨਾਲ 4,932 ਮਰੀਜ਼ ਠੀਕ ਹੋ ਚੁੱਕੇ ਹਨ।


Tanu

Content Editor

Related News