ਮੰਦੀ ਤੋਂ ਬਾਹਰ ਨਿਕਲੀ ਬ੍ਰਿਟੇਨ ਦੀ ਅਰਥਵਿਵਸਥਾ, 3 ਸਾਲਾਂ ''ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧੀ GDP

Friday, May 10, 2024 - 05:43 PM (IST)

ਮੰਦੀ ਤੋਂ ਬਾਹਰ ਨਿਕਲੀ ਬ੍ਰਿਟੇਨ ਦੀ ਅਰਥਵਿਵਸਥਾ, 3 ਸਾਲਾਂ ''ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧੀ GDP

ਬਿਜ਼ਨੈੱਸ ਡੈਸਕ : ਬ੍ਰਿਟੇਨ ਦੀ ਅਰਥਵਿਵਸਥਾ ਤਿੰਨ ਸਾਲ ਬਾਅਦ ਮੰਦੀ ਤੋਂ ਬਾਹਰ ਆ ਗਈ ਹੈ। 2024 ਦੀ ਪਹਿਲੀ ਤਿਮਾਹੀ, ਜਨਵਰੀ ਤੋਂ ਮਾਰਚ ਤੱਕ ਬ੍ਰਿਟੇਨ ਦੀ ਅਰਥਵਿਵਸਥਾ ਨੇ 0.6 ਫ਼ੀਸਦੀ ਦੀ ਦਰ ਨਾਲ ਵਾਧਾ ਕੀਤਾ ਹੈ। ਪਿਛਲੇ ਸਾਲ ਦੀ ਦੂਜੀ ਛਿਮਾਹੀ ਵਿਚ ਬ੍ਰਿਟੇਨ ਦੀ ਆਰਥਿਕਤਾ ਮੰਦੀ ਵਿੱਚ ਫਿਸਲ ਗਈ ਸੀ। ਬ੍ਰਿਟੇਨ ਦੀ ਆਰਥਿਕਤਾ ਦੇ ਮੰਦੀ ਤੋਂ ਬਾਹਰ ਆਉਣ ਦਾ ਸਭ ਤੋਂ ਵੱਡਾ ਫ਼ਾਇਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਹੋਵੇਗਾ, ਜਿਨ੍ਹਾਂ ਨੂੰ ਜਲਦੀ ਚੋਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ

ਸ਼ੁੱਕਰਵਾਰ 10 ਮਈ, 2024 ਨੂੰ ਬ੍ਰਿਟੇਨ ਦੇ ਰਾਸ਼ਟਰੀ ਅੰਕੜਾ ਦਫ਼ਤਰ ਨੇ ਕਿਹਾ ਕਿ 2024 ਦੀ ਪਹਿਲੀ ਤਿਮਾਹੀ ਜਨਵਰੀ ਤੋਂ ਮਾਰਚ ਦੌਰਾਨ ਯੂਕੇ ਦੀ ਆਰਥਿਕਤਾ ਦੀ ਜੀਡੀਪੀ ਵਿਕਾਸ ਦਰ 0.6 ਫ਼ੀਸਦੀ ਰਹੀ, ਜੋ ਸਾਲ 2021 ਦੀ ਚੌਥੀ ਤਿਮਾਹੀ ਵਿਚ 1.5 ਫ਼ੀਸਦੀ ਦੇ ਜੀਡੀਪੀ ਅੰਕੜੇ ਤੋਂ ਬਾਅਦ ਸਭ ਤੋਂ ਵੱਧ ਹੈ। ਪਹਿਲੀ ਤਿਮਾਹੀ ਵਿਚ ਬ੍ਰਿਟੇਨ ਦੇ ਜੀਡੀਪੀ ਵਿਕਾਸ ਦਰ ਦੇ ਅੰਕੜਿਆਂ ਨੇ ਸਾਰੇ ਅਨੁਮਾਨਾਂ ਨੂੰ ਛੱਡ ਦਿੱਤਾ ਹੈ। 2023 ਦੀ ਪਹਿਲੀ ਤਿਮਾਹੀ ਵਿੱਚ ਬ੍ਰਿਟੇਨ ਦੀ ਜੀਡੀਪੀ ਵਿਕਾਸ ਦਰ -0.3 ਫ਼ੀਸਦੀ 'ਤੇ ਨਕਾਰਾਤਮਕ ਸੀ। ਬ੍ਰਿਟੇਨ ਵਿੱਚ ਪ੍ਰਤੀ ਵਿਅਕਤੀ ਜੀਡੀਪੀ ਵਿੱਚ ਵੀ ਦੋ ਸਾਲਾਂ ਵਿੱਚ ਪਹਿਲੀ ਵਾਰ ਵਾਧਾ ਹੁੰਦਾ ਵਿਖਾਈ ਦਿੱਤਾ ਹੈ। 

ਇਹ ਵੀ ਪੜ੍ਹੋ - Gold Loan ਲੈਣ ਵਾਲੇ ਲੋਕਾਂ ਲਈ ਅਹਿਮ ਖ਼ਬਰ, RBI ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਅੰਕੜਿਆਂ ਮੁਤਾਬਕ ਮਾਰਚ 2024 'ਚ ਹੀ ਬ੍ਰਿਟੇਨ ਦੀ ਅਰਥਵਿਵਸਥਾ ਨੇ 0.4 ਫ਼ੀਸਦੀ ਦੀ ਦਰ ਨਾਲ ਆਰਥਿਕ ਵਿਕਾਸ ਕੀਤਾ ਹੈ। ਬ੍ਰਿਟੇਨ ਦੇ ਮੰਦੀ ਤੋਂ ਬਾਹਰ ਨਿਕਲਣ ਅਤੇ ਜੀਡੀਪੀ ਦੇ ਇਸ ਅੰਕੜਿਆਂ ਦਾ ਪ੍ਰਧਾਨ ਮੰਤਰੀ ਸੁਨਕ ਨੇ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਨੇ ਵੱਡਾ ਮੋੜ ਲੈ ਲਿਆ ਹੈ। ਹਾਲਾਂਕਿ ਉਥੇ ਦੀ ਵਿਰੋਧੀ ਲੇਬਰ ਪਾਰਟੀ, ਜਿਸ ਦਾ ਓਪੀਨੀਅਨ ਪੋਲ 'ਚ ਵਾਧਾ ਜਾਰੀ ਹੈ, ਉਸ ਨੇ ਪ੍ਰਧਾਨ ਮੰਤਰੀ ਸੁਨਕ ਅਤੇ ਵਿੱਤ ਮੰਤਰੀ ਜੇਰੇਮੀ ਹੰਟ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਰਥਵਿਵਸਥਾ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੈ।

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਵਿੱਤ ਮੰਤਰੀ ਜੇਰੇਮੀ ਹੰਟ ਨੇ ਕਿਹਾ ਕਿ ਪਿਛਲੇ ਕੁਝ ਸਾਲ ਮੁਸ਼ਕਲ ਰਹੇ ਹਨ ਪਰ ਅੱਜ ਦੇ ਅੰਕੜੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਬ੍ਰਿਟੇਨ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਲੀਹ 'ਤੇ ਆ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬੈਂਕ ਆਫ ਇੰਗਲੈਂਡ, ਜੋ ਬ੍ਰਿਟੇਨ ਦਾ ਕੇਂਦਰੀ ਬੈਂਕ ਹੈ, ਨੇ ਵਿਆਜ ਦਰਾਂ ਨੂੰ 16 ਸਾਲ ਦੇ ਉੱਚ ਪੱਧਰ 'ਤੇ ਰੱਖਿਆ ਹੈ। ਬੈਂਕ ਆਫ ਇੰਗਲੈਂਡ ਨੇ ਪਹਿਲੀ ਤਿਮਾਹੀ ਵਿੱਚ ਜੀਡੀਪੀ 0.4 ਫ਼ੀਸਦੀ ਅਤੇ ਦੂਜੀ ਤਿਮਾਹੀ ਵਿੱਚ 0.2 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News