ਡਾ. ਅਤੁਲ ਵਰਮਾ ਬਣਾਏ ਗਏ ਹਿਮਾਚਲ ਪ੍ਰਦੇਸ਼ ਦੇ ਨਵੇਂ DGP, ਜਾਣੋ ਉਨ੍ਹਾਂ ਬਾਰੇ

Thursday, May 02, 2024 - 05:42 PM (IST)

ਡਾ. ਅਤੁਲ ਵਰਮਾ ਬਣਾਏ ਗਏ ਹਿਮਾਚਲ ਪ੍ਰਦੇਸ਼ ਦੇ ਨਵੇਂ DGP, ਜਾਣੋ ਉਨ੍ਹਾਂ ਬਾਰੇ

ਸ਼ਿਮਲਾ- ਡਾ. ਅਤੁਲ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਡੀ. ਜੀ. ਪੀ. ਬਣਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਚੋਣ ਕਮਿਮਸ਼ਨ ਦੀ ਆਗਿਆ ਮਗਰੋਂ ਬੁੱਧਵਾਰ ਨੂੰ ਪ੍ਰਦੇਸ਼ ਸਰਕਾਰ ਨੇ ਇਸ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਸੀ। ਡਾ. ਵਰਮਾ 1991 ਬੈਂਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਡਿਨੋਬਲੀ ਸਕੂਲ ਡਿਗਵਾਹੀਡ (ਧਨਬਾਦ) ਤੋਂ ਪੂਰੀ ਕੀਤੀ ਸੀ। ਇਸ ਤੋਂ ਬਾਅਦ MBBS ਦੀ ਪੜ੍ਹਾਈ ਕੀਤੀ। MBBS ਦੀ ਡਿਗਰੀ ਲੈਣ ਮਗਰੋਂ ਉਹ ਆਈ. ਪੀ. ਐੱਸ. ਬਣੇ। ਸੰਜੇ ਕੁੰਡੂ ਦੇ ਸੇਵਾਮੁਕਤ ਹੋਣ 'ਤੇ ਉਨ੍ਹਾਂ ਨੂੰ ਪ੍ਰਦੇਸ਼ ਪੁਲਸ ਦਾ ਮੁਖੀ ਨਿਯੁਕਤ ਕੀਤਾ ਗਿਆ।

ਕੌਣ ਹੈ ਅਤੁਲ ਵਰਮਾ?

ਅਤੁਲ ਵਰਮਾ ਝਾਰਖੰਡ ਦੇ ਰਹਿਣ ਵਾਲੇ ਹਨ। ਉਹ ਸੀ. ਬੀ. ਆਈ ਵਿਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਪਿਤਾ ਡਾ. ਪੀ. ਐਨ. ਵਰਮਾ ਸ਼ਹਿਰ ਦੇ ਮੰਨੇ-ਪ੍ਰਮੰਨੇ ਡਾਕਟਰ ਸਨ। 2019 ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਡਾ ਅਤੁਲ ਦੀਆਂ ਤਿੰਨ ਭੈਣਾਂ ਹਨ। ਅਤੁਲ ਦੀਆਂ ਦੋ ਭੈਣਾਂ ਡਾਕਟਰ ਹਨ। ਉਨ੍ਹਾਂ ਦੇ ਪਰਿਵਾਰ ਵਿਚ ਕਈ ਆਈ.ਏ.ਐਸ. ਹਨ। ਉਨ੍ਹਾਂ ਦੇ ਜੀਜਾ ਆਈ.ਏ.ਐਸ. ਅਮਰਜੀਤ ਸਿਨਹਾ ਸੇਵਾਮੁਕਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਰਹੇ ਹਨ। ਉਨ੍ਹਾਂ ਦਾ ਦਾ ਛੋਟਾ ਜੀਜਾ ਤਲੀਨ ਕੁਮਾਰ ਵੀ ਆਈ. ਏ. ਐਸ ਅਫ਼ਸਰ ਹਨ। ਉਹ ਦਿੱਲੀ 'ਚ ਗ੍ਰਹਿ ਮੰਤਰਾਲੇ ਵਿਚ ਤਾਇਨਾਤ ਹੈ। ਵੱਡੇ ਜੀਜਾ ਦਾ ਬੇਟਾ ਆਯੂਸ਼ ਸਿਨਹਾ ਵੀ ਆਈ.ਈ.ਐਸ. ਹੈ। ਉਹ ਇਸ ਸਮੇਂ ਯਮੁਨਾਨਗਰ, ਹਰਿਆਣਾ ਵਿਚ ਤਾਇਨਾਤ ਹੈ।

DGP ਬਣਨ ਤੋਂ ਬਾਅਦ ਡਾਕਟਰ ਅਤੁਲ ਵਰਮਾ ਨੇ ਕੀ ਕਿਹਾ?

ਹਿਮਾਚਲ ਪ੍ਰਦੇਸ਼ ਪੁਲਸ ਦੇ ਨਵ-ਨਿਯੁਕਤ ਡੀ. ਜੀ. ਪੀ ਡਾ: ਅਤੁਲ ਵਰਮਾ ਨੇ ਕਿਹਾ ਕਿ ਨਵੀਂ ਜ਼ਿੰਮੇਵਾਰੀ ਉਨ੍ਹਾਂ ਲਈ ਮੌਕਾ ਅਤੇ ਚੁਣੌਤੀ ਦੋਵੇਂ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਸੂਬਿਆਂ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਵਿਚ ਪੁਲਸ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ ਹੈ ਅਤੇ ਇਸ ਦਾ ਅਸਰ ਇੱਥੋਂ ਦੇ ਅਪਰਾਧਾਂ ਦੇ ਅੰਕੜਿਆਂ ਵਿਚ ਵੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵੱਧ ਰਹੇ ਨਸ਼ਿਆਂ ਦੇ ਕਾਰੋਬਾਰ ’ਤੇ ਉਨ੍ਹਾਂ ਦਾ ਧਿਆਨ ਰਹੇਗਾ।


author

Tanu

Content Editor

Related News