ਕੋਰਟ ਨੇ 122 ਵਿਅਕਤੀਆਂ ਨੂੰ ਸਿਮੀ ਦਾ ਮੈਂਬਰ ਹੋਣ ਦੇ ਦੋਸ਼ ਤੋਂ ਕੀਤਾ ਬਰੀ
Saturday, Mar 06, 2021 - 11:45 PM (IST)
ਸੂਰਤ - ਗੁਜਰਾਤ ਵਿਚ ਸੂਰਤ ਦੀ ਇਕ ਅਦਾਲਤ ਨੇ ਸ਼ਨੀਵਾਰ 122 ਵਿਅਕਤੀਆਂ ਨੂੰ ਪਾਬੰਦੀਸ਼ੁਦਾ ਸੰਗਠਨ ਸਟੂਡੈਂਟਸ ਇਸਲਾਮਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ ਮੈਂਬਰ ਵਜੋਂ ਦਸੰਬਰ 2001 ਵਿਚ ਇਥੇ ਹੋਈ ਇਕ ਬੈਠਕ ਵਿਚ ਸ਼ਾਮਲ ਹੋਣ ਦੇ ਦੋਸ਼ ਤੋਂ ਬਰੀ ਕਰ ਦਿੱਤਾ। ਇਨ੍ਹਾਂ ਸਭ ਨੂੰ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ. ਏ. ਪੀ. ਏ.) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਏ. ਐੱਨ. ਦਵੇ ਦੀ ਅਦਾਲਤ ਨੇ ਦੋਸ਼ੀਆਂ ਨੂੰ ਸ਼ੱਕ ਦਾ ਫਾਇਦਾ ਦਿੰਦੇ ਹੋਏ ਬਰੀ ਕਰ ਦਿੱਤਾ। ਮਾਮਲੇ ਦੀ ਸੁਣਵਾਈ ਦੌਰਾਨ 5 ਦੋਸ਼ੀਆਂ ਦੀ ਮੌਤ ਹੋ ਗਈ ਸੀ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਇਤਸਗਾਸਾ ਇਹ ਸਾਬਿਤ ਕਰਨ ਲਈ ਠੋਸ, ਭਰੋਸੇਯੋਗ ਅਤੇ ਤਸੱਲੀਬਖਸ਼ ਸਬੂਤ ਪੇਸ਼ ਕਰਨ ਵਿਚ ਨਾਕਾਮ ਰਿਹਾ ਕਿ ਦੋਸ਼ੀ ਸਿਮੀ ਨਾਲ ਜੁੜੋ ਹੋਏ ਸਨ ਅਤੇ ਪਾਬੰਦੀਸ਼ੁਦਾ ਸਗੰਠਨ ਦੀਆਂ ਸਰਗਰਮੀਆਂ ਵਧਾਉਣ ਲਈ ਇਕੱਠੇ ਹੋਏ ਸਨ। ਇਨ੍ਹਾਂ 'ਤੇ ਸ਼ਹਿਰ ਦੇ ਸਗਰਾਮਪੁਰਾ ਦੇ ਇਕ ਹਾਲ ਵਿਚ ਪਾਬੰਦੀਸ਼ੁਦਾ ਸੰਗਠਨ ਦੀਆਂ ਸਰਗਰਮੀਆਂ ਵਿਚ ਵਾਧਾ ਕਰਨ ਲਈ ਬੈਠਕ ਕਰਨ ਦਾ ਦੋਸ਼ ਸੀ। ਕੇਂਦਰ ਸਰਕਾਰ ਨੇ 27 ਸਤੰਬਰ 2001 ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸਿਮੀ 'ਤੇ ਪਾਬੰਦੀ ਲਾ ਦਿੱਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।