Love Marriage ਕਰਵਾਉਣਾ ਚਾਹੁੰਦੇ ਸੀ ਕੁੜੀ-ਮੁੰਡਾ, ਨਾ ਮੰਨਿਆ ਪਰਿਵਾਰ ਤਾਂ ਹੋਟਲ ''ਚ ਜਾ ਕੇ...

Saturday, Jan 31, 2026 - 01:08 PM (IST)

Love Marriage ਕਰਵਾਉਣਾ ਚਾਹੁੰਦੇ ਸੀ ਕੁੜੀ-ਮੁੰਡਾ, ਨਾ ਮੰਨਿਆ ਪਰਿਵਾਰ ਤਾਂ ਹੋਟਲ ''ਚ ਜਾ ਕੇ...

ਕੋਟਾਯਮ- ਕੇਰਲ ਦੇ ਕੋਟਾਯਮ 'ਚ ਇਕ ਹੋਟਲ ਦੇ ਕਮਰੇ 'ਚ ਇਕ ਕੁੜੀ ਅਤੇ ਮੁੰਡੇ ਦੀਆਂ ਲਾਸ਼ਾਂ ਫਾਹੇ ਨਾਲ ਲਟਕੀਆਂ ਮਿਲੀਆਂ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੰਡੇ ਅਤੇ ਕੁੜੀ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਲਈ ਸਹਿਮਤ ਨਹੀਂ ਸਨ, ਇਸ ਲਈ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪੁਥੁਪੱਲੀ ਵਾਸੀ ਨੰਦਕੁਮਾਰ ਆਰਪੀਸੀ (22) ਅਤੇ ਪਰੂੰਬਾਈਕਡੁ ਦੀ ਵਰਿਸੇਰੀ ਵਾਸੀ ਆਸਿਆ ਥਾਨੰਮਾ (19) ਵਜੋਂ ਹੋਈ ਹੈ। ਦੋਵੇਂ ਸ਼ੁੱਕਰਵਾਰ ਸ਼ਾਮ ਨੂੰ ਕੋਟਾਯਮ 'ਚ ਸ਼ਾਸਤਰੀ ਰੋਡ ਸਥਿਤ ਕਮਰੇ 'ਚ ਫਾਹੇ ਨਾਲ ਲਟਕੇ ਮਿਲੇ। ਕੋਟਾਯਮ ਪੱਛਣੀ ਥਾਣੇ ਦੇ ਅਧਿਕਾਰੀਆਂ ਅਨੁਸਾਰ, ਦੋਵਾਂ ਵਿਚਾਲੇ ਪਿਛਲੇ ਕੁਝ ਸਾਲਾਂ ਤੋਂ ਪ੍ਰੇਮ ਸੰਬੰਧ ਸਨ।

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਪਿਆਰ ਅਤੇ ਵਿਆਹ ਦੀ ਯੋਜਨਾ ਬਾਰੇ ਦੱਸਿਆ ਸੀ ਪਰ ਦੋਵੇਂ ਪਰਿਵਾਰ ਇਸ ਲਈ ਸਹਿਮਤ ਨਹੀਂ ਸਨ। ਪੁਲਸ ਨੇ ਕਹਿਾ ਕਿ ਦੋਵਾਂ ਨੇ ਵੀਰਵਾਰ ਨੂੰ ਹੋਟਲ 'ਚ ਕਮਰਾ ਬੁਕ ਕਰਵਾਇਆ ਸੀ ਪਰ 'ਚੈੱਕਆਊਟ (ਹੋਟਲ ਦਾ ਕਮਰਾ ਖਾਲੀ ਕਰਨ ਦਾ) ਸਮਾਂ ਹੋਣ ਤੋਂ ਬਾਅਦ ਵੀ ਜਦੋਂ ਉਨ੍ਹਾਂ ਨੇ ਕਮਰਾ ਖ਼ਾਲੀ ਨਹੀਂ ਕੀਤਾ ਤਾਂ ਹੋਟਲ ਕਰਮੀਆਂ ਨੇ ਸ਼ੁੱਕਰਵਾਰ ਨੂੰ ਦਰਵਾਜ਼ਾ ਤੋੜਿਆ, ਜਿੱਥੇ ਦੋਵੇਂ ਮ੍ਰਿਤਕ ਮਿਲੇ। ਪੁਲਸ ਨੇ ਦੱਸਿਆ ਕਿ ਕਮਰੇ 'ਚੋਂ ਇਕ 'ਸੁਸਾਈਡ ਨੋਟ' ਮਿਲਿਆ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਵਿਆਹ ਦੀ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲੇ ਆਸਿਆ ਦੇ ਪਰਿਵਾਰ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਗਾਂਧੀਨਗਰ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News