70 ਦੀ ਉਮਰ ''ਚ ਚੌਥਾ ਵਿਆਹ ਤੇ 3 ਤਲਾਕ! ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਇਸ ਮਸ਼ਹੂਰ ਅਦਾਕਾਰ ਦੀ ''Love Life''

Friday, Mar 06, 2026 - 10:48 AM (IST)

70 ਦੀ ਉਮਰ ''ਚ ਚੌਥਾ ਵਿਆਹ ਤੇ 3 ਤਲਾਕ! ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਇਸ ਮਸ਼ਹੂਰ ਅਦਾਕਾਰ ਦੀ ''Love Life''

ਐਂਟਰਟੇਨਮੈਂਟ ਡੈਸਕ : ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਕਬੀਰ ਬੇਦੀ ਅਕਸਰ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਅਤੇ ਵਿਆਹਾਂ ਨੂੰ ਲੈ ਕੇ ਸੁਰਖੀਆਂ ਬਟੋਰਦੇ ਰਹੇ ਹਨ। ਕਬੀਰ ਬੇਦੀ ਨੇ ਆਪਣੀ ਜ਼ਿੰਦਗੀ ਵਿੱਚ ਚਾਰ ਵਿਆਹ ਕੀਤੇ, ਜਿਨ੍ਹਾਂ ਵਿੱਚੋਂ 3 ਅਸਫਲ ਰਹੇ ਅਤੇ ਚੌਥਾ ਵਿਆਹ ਉਨ੍ਹਾਂ ਨੇ 70 ਸਾਲ ਦੀ ਉਮਰ ਵਿੱਚ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ: 'ਮੇਰੇ ਨਾਲ ਹੋਈ ਰੇਪ ਦੀ ਕੋਸ਼ਿਸ਼' ! 'ਧੁਰੰਦਰ' ਅਦਾਕਾਰਾ ਦਾ ਵੱਡਾ ਖੁਲਾਸਾ

1. ਪ੍ਰੋਤਿਮਾ ਬੇਦੀ: ਪਹਿਲਾ ਪਿਆਰ ਤੇ ਪਹਿਲਾ ਵਿਆਹ

ਕਬੀਰ ਬੇਦੀ ਦਾ ਪਹਿਲਾ ਵਿਆਹ 1969 ਵਿੱਚ ਪ੍ਰਸਿੱਧ ਓਡੀਸੀ ਡਾਂਸਰ ਪ੍ਰੋਤਿਮਾ ਬੇਦੀ ਨਾਲ ਹੋਇਆ ਸੀ। ਉਨ੍ਹਾਂ ਦੇ 2 ਬੱਚੇ (ਪੂਜਾ ਬੇਦੀ ਅਤੇ ਸਿਧਾਰਥ) ਹੋਏ। ਹਾਲਾਂਕਿ, ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ 1974 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਕਿਹਾ ਜਾਂਦਾ ਹੈ ਕਿ ਪਰਵੀਨ ਬਾਬੀ ਨਾਲ ਕਬੀਰ ਬੇਦੀ ਦੀਆਂ ਨਜ਼ਦੀਕੀਆਂ ਇਸ ਟੁੱਟਣ ਦਾ ਕਾਰਨ ਬਣੀਆਂ ਸਨ।

ਇਹ ਵੀ ਪੜ੍ਹੋ: 'ਜੋ ਕਰਨਾ ਕਰ ਲਓ, ਪੈਸੇ ਨਹੀਂ ਮਿਲਣਗੇ...'; ਮਸ਼ਹੂਰ ਅਦਾਕਾਰਾ ਨਾਲ ਹੋਈ 47 ਲੱਖ ਦੀ ਠੱਗੀ !

2. ਸੁਜ਼ੈਨ ਹੰਫਰੀਜ਼: ਵਿਦੇਸ਼ੀ ਮਾਡਲ ਨਾਲ ਦੂਜਾ ਵਿਆਹ

ਪ੍ਰੋਤਿਮਾ ਤੋਂ ਵੱਖ ਹੋਣ ਤੋਂ ਬਾਅਦ, ਕਬੀਰ ਬੇਦੀ ਨੇ ਬ੍ਰਿਟਿਸ਼ ਫੈਸ਼ਨ ਡਿਜ਼ਾਈਨਰ ਅਤੇ ਮਾਡਲ ਸੁਜ਼ੈਨ ਹੰਫਰੀਜ਼ ਨਾਲ ਵਿਆਹ ਕਰਵਾਇਆ। ਇਨ੍ਹਾਂ ਦਾ ਇੱਕ ਪੁੱਤਰ ਐਡਮ ਬੇਦੀ ਹੈ। ਪਰ ਇਹ ਵਿਆਹ ਵੀ ਕੁਝ ਸਾਲਾਂ ਬਾਅਦ ਤਲਾਕ 'ਤੇ ਖਤਮ ਹੋਇਆ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

3. ਨਿੱਕੀ ਬੇਦੀ: ਟੀਵੀ ਹੋਸਟ ਨਾਲ ਤੀਜੀ ਵਾਰ ਵਸਾਇਆ ਘਰ

90 ਦੇ ਦਹਾਕੇ ਵਿੱਚ, ਕਬੀਰ ਬੇਦੀ ਨੇ ਰੇਡੀਓ ਅਤੇ ਟੀਵੀ ਪੇਸ਼ਕਾਰ ਨਿੱਕੀ ਬੇਦੀ ਨਾਲ ਤੀਜੀ ਵਾਰ ਵਿਆਹ ਕੀਤਾ। ਇਹ ਰਿਸ਼ਤਾ ਲਗਭਗ 2005 ਤੱਕ ਚੱਲਿਆ, ਜਿਸ ਤੋਂ ਬਾਅਦ ਦੋਵੇਂ ਕਾਨੂੰਨੀ ਤੌਰ 'ਤੇ ਵੱਖ ਹੋ ਗਏ।

ਇਹ ਵੀ ਪੜ੍ਹੋ: Spider Man ਦਾ ਹੋ ਗਿਆ ਵਿਆਹ ! ਚੁੱਪ-ਚਪੀਤੇ ਆਪਣੀ ਗਰਲਫ੍ਰੈਂਡ ਨਾਲ ਜ਼ਿੰਦਗੀ ਭਰ ਸਾਥ ਦੇਣ ਦਾ ਕੀਤਾ ਵਾਅਦਾ

PunjabKesari

4. ਪਰਵੀਨ ਦੁਸਾਂਝ: ਧੀ ਤੋਂ ਵੀ ਛੋਟੀ ਉਮਰ ਦੀ ਪਤਨੀ

ਸਭ ਤੋਂ ਵੱਧ ਚਰਚਾ ਕਬੀਰ ਬੇਦੀ ਦੇ ਚੌਥੇ ਵਿਆਹ ਦੀ ਹੋਈ। ਸਾਲ 2016 ਵਿੱਚ, ਆਪਣੇ 70ਵੇਂ ਜਨਮਦਿਨ ਤੋਂ ਇੱਕ ਦਿਨ ਪਹਿਲਾਂ, ਉਨ੍ਹਾਂ ਨੇ ਪਰਵੀਨ ਦੁਸਾਂਝ ਨਾਲ ਵਿਆਹ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪਰਵੀਨ, ਕਬੀਰ ਬੇਦੀ ਦੀ ਧੀ ਪੂਜਾ ਬੇਦੀ ਤੋਂ ਵੀ ਉਮਰ ਵਿੱਚ ਛੋਟੀ ਹੈ। ਪਰਵੀਨ ਨਾਲ ਉਹ ਪਿਛਲੇ ਕਈ ਸਾਲਾਂ ਤੋਂ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ।

ਇਹ ਵੀ ਪੜ੍ਹੋ: IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੱਬੇ ਹੋਏ 'ਰਾਜ਼'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News