ਘਰ ਵਿਛੇ ਸੀ ਸੱਥਰ, ਪਿਓ ਦੇ ਸਸਕਾਰ ਤੋਂ ਪਹਿਲਾਂ 10ਵੀਂਂ ਦਾ ਪੇਪਰ ਦੇਣ ਪਹੁੰਚਿਆ ਮੁੰਡਾ
Saturday, Mar 07, 2026 - 10:12 AM (IST)
ਬੀਡ- ਮਹਾਰਾਸ਼ਟਰ ਦੇ ਬੀਡ ਜ਼ਿਲੇ ’ਚ ਇਕ 16 ਸਾਲਾ ਵਿਦਿਆਰਥੀ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ 10ਵੀਂ ਦੀ ਬੋਰਡ ਪ੍ਰੀਖਿਆ ਦਿੱਤੀ। ਵਿਦਿਆਰਥੀ ਦੇ ਪਿਤਾ ਦੀ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੰਗਲਵਾਰ ਰਾਤ 2 ਕਾਰਾਂ ਦੀ ਟੱਕਰ ’ਚ ਯੁਵਰਾਜ ਪਾਚਪੁਤੇ ਦੇ ਪਿਤਾ ਸੰਤੋਸ਼ ਪਾਚਪੁਤੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਸਨ ਅਤੇ ਬੁੱਧਵਾਰ ਸਵੇਰ ਉਨ੍ਹਾਂ ਦੀ ਮੌਤ ਹੋ ਗਈ।
ਗੇਵਰਾਈ ਤਹਿਸੀਲ ਸਥਿਤ ਉਨ੍ਹਾਂ ਦੇ ਘਰ ਜਦੋਂ ਰਿਸ਼ਤੇਦਾਰ ਅਤੇ ਗੁਆਂਢੀ ਸੋਗ ਪ੍ਰਗਟ ਕਰਨ ਲਈ ਜਮ੍ਹਾ ਹੋਏ ਤਾਂ ਪਰਿਵਾਰ ਨੇ ਫੈਸਲਾ ਕੀਤਾ ਕਿ ਯੁਵਰਾਜ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜਦੋਂ ਸੰਤੋਸ਼ ਪਾਚਪੁਤੇ ਦੀ ਮ੍ਰਿਤਕ ਦੇਹ ਘਰ ਰੱਖੀ ਸੀ, ਉਦੋਂ ਯੁਵਰਾਜ ਸਥਾਨਕ ਆਸ਼ਰਮ ਸਕੂਲ ਸਥਿਤ ਆਪਣੇ ਪ੍ਰੀਖਿਆ ਕੇਂਦਰ ਗਿਆ ਅਤੇ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਦਰਮਿਆਨ ਹਿੰਦੀ ਦਾ ਪੇਪਰ ਦਿੱਤਾ। ਉਸ ਨੇ ਸ਼ਾਮ 5 ਵਜੇ ਦੇ ਕਰੀਬ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
