Pak ਕ੍ਰਿਕਟਰ ਦੀ ਸ਼ਰਮਨਾਕ ਕਰਤੂਤ! ਹੋਟਲ 'ਚ ਮਹਿਲਾ ਸਟਾਫ ਨਾਲ ਛੇੜਛਾੜ, ਲੱਗਿਆ ਜੁਰਮਾਨਾ

Thursday, Mar 05, 2026 - 05:02 PM (IST)

Pak ਕ੍ਰਿਕਟਰ ਦੀ ਸ਼ਰਮਨਾਕ ਕਰਤੂਤ! ਹੋਟਲ 'ਚ ਮਹਿਲਾ ਸਟਾਫ ਨਾਲ ਛੇੜਛਾੜ, ਲੱਗਿਆ ਜੁਰਮਾਨਾ

ਕੈਂਡੀ: ਟੀ-20 ਵਿਸ਼ਵ ਕੱਪ 2026 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਟੀਮ ਹੁਣ ਇੱਕ ਨਵੇਂ ਵਿਵਾਦ 'ਚ ਘਿਰ ਗਈ ਹੈ। ਸ੍ਰੀਲੰਕਾ ਦੇ ਕੈਂਡੀ 'ਚ ਖੇਡੇ ਗਏ ਸੁਪਰ-8 ਦੌਰ ਦੇ ਆਖਰੀ ਮੈਚ ਦੌਰਾਨ ਇੱਕ ਅਣਪਛਾਤੇ ਪਾਕਿਸਤਾਨੀ ਖਿਡਾਰੀ ਵੱਲੋਂ ਹੋਟਲ ਦੀ ਮਹਿਲਾ ਹਾਊਸਕੀਪਿੰਗ ਸਟਾਫ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪਾਕਿਸਤਾਨੀ ਟੀਮ 'ਗੋਲਡਨ ਕਰਾਊਨ ਹੋਟਲ' 'ਚ ਠਹਿਰੀ ਹੋਈ ਸੀ।

ਮਹਿਲਾ ਦੇ ਰੌਲਾ ਪਾਉਣ 'ਤੇ ਇਕੱਠਾ ਹੋਇਆ ਸਟਾਫ 
ਰਿਪੋਰਟਾਂ ਅਨੁਸਾਰ, ਜਦੋਂ ਖਿਡਾਰੀ ਨੇ ਮਹਿਲਾ ਕਰਮਚਾਰੀ ਨਾਲ ਦੁਰਵਿਵਹਾਰ ਕੀਤਾ ਤਾਂ ਉਸ ਨੇ ਆਪਣੇ ਬਚਾਅ ਲਈ ਸ਼ੋਰ ਮਚਾ ਦਿੱਤਾ, ਜਿਸ ਨੂੰ ਸੁਣ ਕੇ ਹੋਟਲ ਦੇ ਹੋਰ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਮਹਿਲਾ ਦੀ ਮਦਦ ਕੀਤੀ। ਇਸ ਘਟਨਾ ਤੋਂ ਬਾਅਦ ਹੋਟਲ ਮੈਨੇਜਰ ਨੇ ਤੁਰੰਤ ਪਾਕਿਸਤਾਨੀ ਟੀਮ ਦੇ ਮੈਨੇਜਰ ਨਵੀਦ ਚੀਮਾ ਕੋਲ ਸ਼ਿਕਾਇਤ ਦਰਜ ਕਰਵਾਈ। ਟੀਮ ਮੈਨੇਜਰ ਨੇ ਕਾਰਵਾਈ ਕਰਦੇ ਹੋਏ ਖਿਡਾਰੀ ਨੂੰ ਸਖ਼ਤ ਫਿਟਕਾਰ ਲਗਾਈ ਅਤੇ ਉਸ ਦੇ ਇਸ ਵਤੀਰੇ ਲਈ ਭਾਰੀ ਜੁਰਮਾਨਾ ਵੀ ਠੋਕਿਆ।

PCB ਲੈ ਸਕਦਾ ਹੈ ਸਖ਼ਤ ਐਕਸ਼ਨ 
ਇਸ ਸ਼ਰਮਨਾਕ ਘਟਨਾ ਕਾਰਨ ਉਕਤ ਖਿਡਾਰੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਹੁਣ ਉਸ ਨੂੰ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਪਵੇਗਾ। ਜੇਕਰ ਜਾਂਚ ਵਿੱਚ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਬੋਰਡ ਉਸ ਖਿਡਾਰੀ ਨੂੰ ਸਖ਼ਤ ਸਜ਼ਾ ਦੇ ਸਕਦਾ ਹੈ।

ਪਹਿਲਾਂ ਵੀ ਲੱਗ ਚੁੱਕੇ ਹਨ ਅਜਿਹੇ ਇਲਜ਼ਾਮ 
ਪਾਕਿਸਤਾਨੀ ਕ੍ਰਿਕਟ ਨਾਲ ਜੁੜਿਆ ਇਹ ਕੋਈ ਪਹਿਲਾ ਵਿਵਾਦ ਨਹੀਂ ਹੈ। ਇਸ ਤੋਂ ਪਹਿਲਾਂ 'ਪਾਕਿਸਤਾਨ ਏ' ਦੇ ਇੰਗਲੈਂਡ ਦੌਰੇ ਦੌਰਾਨ ਹੈਦਰ ਅਲੀ ਨੂੰ ਜਬਰ-ਜ਼ਨਾਹ ਦੇ ਦੋਸ਼ਾਂ ਹੇਠ ਮੈਨਚੈਸਟਰ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਉਹ ਬਚ ਗਏ ਸਨ। ਇਸੇ ਤਰ੍ਹਾਂ ਮਲੇਸ਼ੀਆ ਦੌਰੇ ਦੌਰਾਨ ਟੀਮ ਦੇ ਮਸਾਜਰ ਮਲੰਗ ਅਲੀ 'ਤੇ ਵੀ ਇੱਕ ਮਹਿਲਾ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਸਨ ਤੇ ਮਾਮਲਾ ਦਰਜ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News