ਕੰਪਨੀਆਂ ਨੇ ਨਹੀਂ ਜਮ੍ਹਾ ਕਰਵਾਇਆ 10 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਦਾ ਪੀ. ਐੱਫ.
Wednesday, May 09, 2018 - 04:27 AM (IST)

ਨਵੀਂ ਦਿੱਲੀ-ਕੰਪਨੀਆਂ ਨੇ ਆਪਣੇ 10 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ (ਪੀ. ਐੱਫ.) ਦਾ ਪੈਸਾ ਸਰਕਾਰ ਕੋਲ ਜਮ੍ਹਾ ਨਹੀਂ ਕਰਵਾਇਆ ਹੈ। ਕੰਪਨੀਆਂ ਨੂੰ ਹਰ ਮਹੀਨੇ ਆਪਣੇ ਕਰਮਚਾਰੀਆਂ ਦੇ ਪੀ. ਐੱਫ. ਦਾ ਪੈਸਾ ਕੱਟ ਕੇ ਸਰਕਾਰ ਕੋਲ ਜਮ੍ਹਾ ਕਰਵਾਉਣਾ ਹੁੰਦਾ ਹੈ। ਸਰਕਾਰ ਜਾਂਚ ਕਰ ਰਹੀ ਹੈ ਕਿ ਕੰਪਨੀਆਂ ਨੇ ਪੀ. ਐੱਫ. ਦਾ ਪੈਸਾ ਕਿਉਂ ਨਹੀਂ ਜਮ੍ਹਾ ਕਰਵਾਇਆ ਹੈ।
ਕਿਰਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਮਾਰਚ 2018 'ਚ ਇੰਪਲਾਇਮੈਂਟ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) 'ਚ ਯੋਗਦਾਨ ਦੇਣ ਵਾਲੇ ਮੈਂਬਰਾਂ ਦੀ ਗਿਣਤੀ 4 ਕਰੋੜ 71 ਲੱਖ 36 ਹਜ਼ਾਰ 381 ਸੀ। ਉੱਥੇ ਹੀ ਅਪ੍ਰੈਲ 2018 'ਚ ਇਹ ਗਿਣਤੀ ਘਟ ਕੇ 4 ਕਰੋੜ 61 ਲੱਖ 6 ਹਜ਼ਾਰ 568 ਰਹਿ ਗਈ ਹੈ। ਯਾਨੀ ਈ. ਪੀ. ਐੱਫ. ਓ. 'ਚ ਅਜਿਹੇ ਮੈਂਬਰਾਂ, ਜਿਨ੍ਹਾਂ ਦਾ ਪੀ. ਐੱਫ. ਹਰ ਮਹੀਨੇ ਜਮ੍ਹਾ ਹੁੰਦਾ ਸੀ, ਉਨ੍ਹਾਂ ਦੀ ਗਿਣਤੀ 10 ਲੱਖ 29 ਹਜ਼ਾਰ 381 ਤੱਕ ਘਟ ਗਈ ਹੈ।