ਕੋਲਡ ਡ੍ਰਿੰਕ ਕੰਪਨੀ ਦੇ ਅਕਾਊਟੈਂਟ ਕੋਲੋਂ ਪਿਸਤੌਲ ਦਿਖਾ ਕੇ ਬਦਮਾਸ਼ਾਂ ਨੇ ਲੁੱਟੇ ਸਵਾ ਲੱਖ ਰੁਪਏ
Friday, Dec 08, 2017 - 10:46 AM (IST)

ਟੋਹਾਨਾ — ਸ਼ਹਿਰ ਦੀ ਸ਼ਕਤੀ ਨਗਰ ਕਲੋਨੀ 'ਚੋਂ ਇਕ ਕੋਲਡ ਡਿੰ੍ਰਕ ਕੰਪਨੀ ਦੇ ਅਕਾਊਂਟੈਂਟ ਕੋਲੋਂ ਮੋਟਰਸਾਈਕਲ ਸਵਾਰ ਦੋ ਲੜਕਿਆਂ ਨੇ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਲੁੱਟ ਲਏ। ਪੁਲਸ ਨੇ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਤ ਜੈਦੇਵ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਪੀ.ਐੱਨ.ਬੀ. ਬੈਂਕ 'ਚ ਇਕ ਲੱਖ 22 ਹਜ਼ਾਰ ਦੀ ਰਾਸ਼ੀ ਲੈ ਕੇ ਗਿਆ ਸੀ। ਬੈਂਕ 'ਚ ਲਾਈਨ ਲੰਮੀ ਹੋਣ ਦੇ ਕਾਰਨ ਉਹ ਪੈਸੇ ਲੈ ਕੇ ਘਰ ਆ ਰਿਹਾ ਸੀ। ਉਹ ਜਦੋਂ ਐੱਸ.ਵੀ.ਐੱਮ. ਸਕੂਲ ਦੇ ਕੋਲ ਪੁੱਜਾ ਤਾਂ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸਨੂੰ ਘੇਰ ਲਿਆ। ਇਕ ਨੇ ਉਸਦੇ ਸਿਰ 'ਤੇ ਪਿਸਤੌਲ ਤਾਨ ਕੇ ਰੁਪਇਆ ਵਾਲਾ ਬੈਗ ਖੋਹ ਲਿਆ। ਇਸ ਤੋਂ ਬਾਅਦ ਉਸਨੇ ਰੌਲਾ ਪਾ ਦਿੱਤਾ ਤਾਂ ਆਸ-ਪਾਸ ਦੇ ਲੋਕਾਂ ਨੇ ਪਹੁੰਚ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਡੀ.ਐੱਸ.ਪੀ. ਜੋਗਿੰਦਰ ਸ਼ਰਮਾ ਮੌਕੇ 'ਤੇ ਪੁੱਜੇ। ਪੁਲਸ ਆਸ-ਪਾਸ ਲੱਗੇ ਕੈਮਰੇ ਦੇਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।