ਕਿਸਾਨ ਦੇ ਘਰੋਂ ਨਿਕਲਿਆ ਖਤਰਨਾਕ ਕੋਬਰਾ, ਕਰੋੜਾਂ ਸਾਲ ਪਹਿਲਾਂ ਹੁੰਦੇ ਸਨ ਅਜਿਹੇ ਸੱਪ

Friday, Jun 23, 2017 - 04:31 PM (IST)

ਤੇਲੰਗਾਨਾ— ਇੱਥੋਂ ਦੇ ਖਮਮ ਜ਼ਿਲੇ ਦੇ ਰਾਮਪੁਰ ਪਿੰਡ 'ਚ ਇਕ ਕਿਸਾਨ ਦੇ ਘਰੋਂ ਅਜਿਹਾ ਕੋਬਰਾ ਮਿਲਿਆ ਹੈ, ਜਿਸ ਦੀ ਪ੍ਰਜਾਤੀ 900 ਕਰੋੜ ਸਾਲ ਪਹਿਲਾਂ ਲੁਪਤ ਹੋ ਚੁਕੀ ਹੈ। ਇਸ ਸੱਪ ਦੇ ਪੈਰ ਵੀ ਹਨ ਅਤੇ ਨਹੁੰ ਵੀ ਜੋ ਸਰੀਰ ਦੇ ਦੇ ਵਿਚੋ-ਵਿਚ ਮੌਜੂਦ ਹਨ। ਇਹ ਸੱਪ 6 ਫੁੱਟ ਲੰਬਾ ਹੈ। ਜਦੋਂ ਕਿਸਾਨ ਦੇ ਪਰਿਵਾਰ ਨੇ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਉਹ ਤੁਰੰਤ ਉੱਥੇ ਪੁੱਜ ਗਏ ਅਤੇ ਸੱਪ ਨੂੰ ਫੜ ਲਿਆ। PunjabKesariਸੱਪ ਦੇ ਪੈਰ ਹੋਣ ਦੀ ਖਬਰ 'ਤੇ ਯਕੀਨ ਕਰ ਪਾਉਣਾ ਮੁਸ਼ਕਲ ਹੈ ਪਰ ਜਦੋਂ ਲੋਕਾਂ ਨੂੰ ਅਜਿਹੇ ਅਨੋਖੇ ਜੀਵ ਦੀ ਖਬਰ ਮਿਲੀ ਤਾਂ ਦੇਖਣ ਵਾਲਿਆਂ ਦੀ ਭੀੜ ਲੱਗ ਗਈ। ਜ਼ਿਕਰਯੋਗ ਹੈ ਕਿ ਭਾਰਤ 'ਚ ਕੋਬਰੇ ਦੀ ਪੂਜਾ ਕੀਤੀ ਜਾਂਦੀ ਹੈ ਪਰ ਸੱਪ ਅਤੇ ਸਪੇਰਿਆਂ ਦੇ ਦੇਸ਼ ਭਾਰਤ 'ਚ ਅਜਿਹਾ ਕੁਝ ਪਹਿਲਾਂ ਕਦੇ ਨਹੀਂ ਦੇਖਿਆ ਗਿਆ।PunjabKesari


Related News