ਦਾਜ ਦੇ ਲਾਲਚ ''ਚ ਅੰਨ੍ਹਾ ਹੋ ਗਿਆ ਬੰਦਾ, 1 ਮਹੀਨੇ ਦੇ ਮਾਸੂਮ ਸਣੇ ਪਤਨੀ ਨੂੰ ਕੱਢ''ਤਾ ਘਰੋਂ ਬਾਹਰ

Saturday, Nov 09, 2024 - 05:57 AM (IST)

ਦਾਜ ਦੇ ਲਾਲਚ ''ਚ ਅੰਨ੍ਹਾ ਹੋ ਗਿਆ ਬੰਦਾ, 1 ਮਹੀਨੇ ਦੇ ਮਾਸੂਮ ਸਣੇ ਪਤਨੀ ਨੂੰ ਕੱਢ''ਤਾ ਘਰੋਂ ਬਾਹਰ

ਫਗਵਾੜਾ (ਜਲੋਟਾ)- ਇਕ ਵਿਆਹੁਤਾ ਔਰਤ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਵਿਆਹ ਤੋਂ ਬਾਅਦ ਪੈਸੇ ਦੀ ਮੰਗ ਕਰ ਕੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਪੁਲਸ ਨੇ ਉਸਦੇ ਪਤੀ ਖਿਲਾਫ ਮਾਮਲਾ ਦਰਜ ਕਰਨ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਅਨੁਸਾਰ ਸੀਮਾ ਦੇਵੀ ਪੁੱਤਰੀ ਲਾਖਾਰਾਮ ਵਾਸ ਮੁਹੱਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਅੰਮ੍ਰਿਤਪਾਲ ਪੁੱਤਰ ਜੋਗਿੰਦਰ ਪਾਲ ਵਾਸੀ ਉੱਤਮ ਨਗਰ ਖੰਨਾ ਜ਼ਿਲਾ ਲੁਧਿਆਣਾ ਉਸ ਨੂੰ ਸਹੁਰੇ ਘਰ ’ਚ ਦਾਜ ਦੀ ਮੰਗ ਕਰ ਕੇ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹਾ ਇਨਸਾਨ ਕੀ-ਕੀ ਕਰ ਜਾਂਦੈ ! ਪਤਨੀ ਨੇ ਆਪਣੀਆਂ ਭੈਣਾਂ ਨਾਲ ਫੜੀਆਂ ਪਤੀ ਦੀਆਂ ਬਾਹਾਂ, ਤੇ ਆਸ਼ਕ ਨੇ...

ਪੀੜਤਾ ਸੀਮਾ ਦੇਵੀ ਨੇ ਦੋਸ਼ ਲਾਇਆ ਹੈ ਕਿ ਹੱਦ ਤਾਂ ਉਦੋਂ ਹੋ ਗਈ, ਜਦੋਂ ਉਸ ਦੇ ਪਤੀ ਨੇ ਉਸ ਨੂੰ ਅਤੇ ਉਸ ਦੇ ਇਕ ਮਹੀਨੇ ਦੇ ਮਾਸੂਮ ਬੱਚੇ ਨੂੰ ਸਹੁਰੇ ਘਰੋਂ ਬਾਹਰ ਕੱਢ ਦਿੱਤਾ ਅਤੇ ਕਰੀਬ 9 ਲੱਖ ਦੇਣ ਦੇ ਬਾਵਜੂਦ ਉਸ ਤੋਂ ਹੋਰ ਪੈਸੇ ਦੀ ਮੰਗ ਜਾਰੀ ਰੱਖੀ।

ਪੁਲਸ ਨੇ ਦੋਸ਼ੀ ਅੰਮ੍ਰਿਤਪਾਲ ਲਾਲਕਾ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਦੋਸ਼ੀ ਪਤੀ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਛੱਠ ਪੂਜਾ ਕਰਨ ਆਏ ਨੌਜਵਾਨ ਨਾਲ ਵਾਪਰ ਗਿਆ ਭਾਣਾ ; 'ਗੰਨੇ' ਕਾਰਨ ਹੋ ਹਈ ਦਰਦਨਾਕ ਮੌ.ਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News