ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਭੱਜੀ ਕੰਪਨੀ 'ਤੇ ਵੱਡਾ Action, ਪੜ੍ਹੋ ਕੀ ਹੈ ਪੂਰਾ ਮਾਮਲਾ
Saturday, Nov 09, 2024 - 02:46 PM (IST)
ਜ਼ੀਰਕਪੁਰ (ਅਸ਼ਵਨੀ) : ਇੱਥੇ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੀ. ਬੀ. ਪੀ. ਪੀ. ਐੱਲ.) ਵੱਲੋਂ ਮੋਹਾਲੀ ਵਿਖੇ ਬਣਨ ਵਾਲੇ ਰਿਹਾਇਸ਼ੀ ਪ੍ਰਾਜੈਕਟ ਐਥਨਜ਼-1 ਅਤੇ ਜ਼ੀਰਕਪੁਰ ਦੇ ਪਿੰਡ ਰਾਮਗੜ੍ਹ ਭੁੱਢਾ ਵਿਖੇ ਐਥਨਜ਼-2 ਦੀ ਜ਼ਮੀਨ ਨੂੰ ਈ. ਡੀ. ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਜ਼ਮੀਨ 'ਤੇ ਪਹੁੰਚ ਕੇ ਘੇਰਾਬੰਦੀ ਦੀ ਕਾਰਵਾਈ ਕੀਤੀ ਅਤੇ ਇਸ ਦੇ ਬਾਹਰ ਲੋਹੇ ਦਾ ਨੋਟਿਸ ਬੋਰਡ ਲਗਾ ਦਿੱਤਾ। ਈ. ਡੀ. ਵਲੋਂ ਇਹ ਕਾਰਵਾਈ ਅਦਾਲਤ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਕੀਤੀ ਗਈ ਹੈ। ਜ਼ਬਤ ਕੀਤੀ ਜਾਣ ਵਾਲੀ ਜਾਇਦਾਦ ਦੀ ਕੀਮਤ ਕਰੀਬ 205 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਡੰਮੀ ਸਕੂਲਾਂ 'ਚ ਬੱਚੇ ਪੜ੍ਹਾਉਣ ਵਾਲੇ ਹੋ ਜਾਣ Alert, ਆ ਗਈ ਵੱਡੀ ਖ਼ਬਰ
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਸਾਲ 2017 'ਚ ਜੀ. ਬੀ. ਪੀ. ਪੀ. ਐੱਲ. ਨਾਂ ਦੀ ਕੰਪਨੀ ਨੇ ਜ਼ੀਰਕਪੁਰ ਦੀ ਰੀਅਲ ਅਸਟੇਟ ਮਾਰਕਿਟ 'ਚ ਪੈਰ ਧਰਿਆ ਸੀ। ਕੰਪਨੀ ਨੇ ਆਪਣੇ ਕਾਰੋਬਾਰ ਨੂੰ ਜ਼ੀਰਕਪੁਰ ਦੇ ਨਾਲ-ਨਾਲ ਮੋਹਾਲੀ ਤੱਕ ਵੀ ਫੈਲਾ ਲਿਆ ਸੀ। ਜਾਣਕਾਰੀ ਅਨੁਸਾਰ ਜੀ. ਬੀ. ਪੀ. ਪੀ. ਐੱਲ. ਨੇ 2017 'ਚ ਜ਼ੀਰਕਪੁਰ ਦੇ ਪਿੰਡ ਰਾਮਗੜ੍ਹ ਭੁੱਢਾ 'ਚ ਐਥਨਜ਼-2 ਨਾਮਕ ਮਲਟੀਸਟੋਰੀ ਅਪਾਰਟਮੈਂਟ ਨੂੰ ਲਾਂਚ ਕੀਤਾ। ਇਸ ਵਿੱਚ 2 ਬੀ. ਐੱਚ. ਕੇ. ਤੋਂ ਲੈ ਕੇ 3-4 ਅਤੇ ਹੋਰ ਜਾਇਦਾਦਾਂ ਲੋਕਾਂ ਨੂੰ ਬਣਾ ਕੇ ਦਿੱਤੀਆਂ ਜਾਣੀਆਂ ਸਨ। ਦੂਜੇ ਪਾਸੇ ਜੀ. ਬੀ. ਪੀ. ਪੀ. ਐੱਲ. ਏਥਨਜ਼-2 ਪ੍ਰਾਜੈਕਟ ਦੀ ਲੋਕੇਸ਼ਨ ਏਅਰਪੋਰਟ ਰੋਡ ਪੀ. ਆਰ.-7 'ਤੇ ਸੀ। ਇਸ ਕਾਰਨ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਰਾਜਸਥਾਨ, ਯੂ. ਪੀ., ਗੁਜਰਾਤ ਆਦਿ ਦੇ ਲੋਕਾਂ ਨੇ ਇੱਥੇ ਕਰੋੜਾਂ ਰੁਪਏ ਦੀ ਜਾਇਦਾਦ ਬੁੱਕ ਕਰਵਾਈ। ਖ਼ਾਸ ਗੱਲ ਇਹ ਸੀ ਕਿ ਜੀ. ਬੀ. ਪੀ. ਪੀ. ਐੱਲ. ਵਲੋਂ ਪ੍ਰਾਪਰਟੀ ਦੀ ਬੁਕਿੰਗ ਕਰਨ 'ਤੇ ਗਿਫ਼ਟ ਆਫਰ ਕਰਨ ਸਮੇਤ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਸਨ, ਜਿਨ੍ਹਾਂ 'ਚੋਂ ਇਕ ਪ੍ਰਾਪਰਟੀ ਦਾ ਕਬਜ਼ਾ ਮਿਲਣ ਤੱਕ ਹਰ ਮਹੀਨੇ ਕਿਰਾਇਆ ਦੇਣਾ ਸੀ ਪਰ ਨਿਵੇਸ਼ਕਾਂ ਨੂੰ ਇਹ ਕਿਰਾਇਆ 1 ਤੋਂ 2 ਸਾਲ ਤੱਕ ਮਿਲਿਆ, ਜਿਸ ਤੋਂ ਬਾਅਦ ਕੰਪਨੀ ਵੱਲੋਂ ਦਿੱਤੇ ਗਏ ਚੈੱਕ ਬਾਊਂਸ ਹੋਣ ਲੱਗੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ
ਇਸ ਤੋਂ ਬਾਅਦ ਲੋਕਾਂ ਨੇ ਕੰਪਨੀ ਪ੍ਰਬੰਧਕਾਂ ਨੂੰ ਨਿਵੇਸ਼ ਕੀਤੇ ਪੈਸੇ ਵਾਪਸ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਫਿਰ ਜੀ. ਬੀ. ਪੀ. ਪੀ. ਐੱਲ. ਦੇ ਪ੍ਰਬੰਧਕ 2021 ਵਿੱਚ ਪ੍ਰਾਜੈਕਟ ਨੂੰ ਅਧੂਰਾ ਛੱਡ ਕੇ ਭੱਜ ਗਏ। ਕੰਪਨੀ ਪ੍ਰਬੰਧਕਾਂ ਦੇ ਭੱਜ ਜਾਣ ਤੋਂ ਬਾਅਦ ਨਿਵੇਸ਼ਕਾਂ ਨੇ ਇਹ ਮਾਮਲਾ ਟ੍ਰਿਬੀਊਨਲ 'ਚ ਚੁੱਕਿਆ, ਜਿਸ ਤੋਂ ਬਾਅਦ ਮਾਮਲਾ ਈ. ਡੀ. ਨੂੰ ਟਰਾਂਸਫਰ ਕਰ ਦਿੱਤਾ ਗਿਆ। ਈ. ਡੀ. ਨੇ ਕੰਪਨੀ ਪ੍ਰਬੰਧਕਾਂ 'ਤੇ ਧੋਖਾਧੜੀ ਦੀ ਧਾਰਾ-420 ਸਮੇਤ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਦਾ ਘੇਰਾ ਵਧਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ ਸ਼ੁੱਕਰਵਾਰ ਨੂੰ ਈ. ਡੀ. ਵਲੋਂ ਮੋਹਾਲੀ ਅਤੇ ਜ਼ੀਰਕਪੁਰ 'ਚ ਜੀ. ਬੀ. ਪੀ. ਪੀ. ਐੱਲ. ਕੰਪਨੀ ਵਲੋਂ ਐਥਨਜ਼-1 ਅਤੇ 2 ਦੀ ਜ਼ਮੀਨ ਅਦਾਲਤ ਦੇ ਹੁਕਮਾਂ 'ਤੇ ਸੀਜ਼ ਕਰ ਲਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8