7 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਨਿਕਲਿਆ ''ਡਰਾਮਾ'', ਜੂਏ ''ਚ ਪੈਸੇ ਹਾਰਿਆ ਸੀ ਕਾਰੋਬਾਰੀ

Saturday, Nov 09, 2024 - 01:25 PM (IST)

7 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਨਿਕਲਿਆ ''ਡਰਾਮਾ'', ਜੂਏ ''ਚ ਪੈਸੇ ਹਾਰਿਆ ਸੀ ਕਾਰੋਬਾਰੀ

ਲੁਧਿਆਣਾ (ਰਾਜ)- ਸਾਊਥ ਸਿਟੀ ’ਚ ਜੂਆ ਖੇਡਣ ਤੋਂ ਬਾਅਦ ਬਾਹਰ ਆਏ ਕਾਰੋਬਾਰੀ ਨਾਲ ਲੁੱਟ ਨਹੀਂ ਹੋਈ ਸੀ, ਸਗੋਂ ਉਸ ਨੇ ਝੂਠੀ ਕਹਾਣੀ ਘੜੀ ਸੀ। ਜੂਆ ਹਾਰਨ ਤੋਂ ਬਾਅਦ ਹੋਏ ਝਗੜੇ ਨੂੰ ਉਸ ਨੇ ਲੁੱਟ ਬਣਾ ਲਿਆ ਸੀ ਅਤੇ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਸਮੇਂ ਪੈਸੇ ਥੱਲੇ ਸੁੱਟ ਕੇ ਮੀਡੀਆ ਮੁਲਾਜ਼ਮਾਂ ਨਾਲ ਡਰਾਮੇਬਾਜ਼ੀ ਕੀਤੀ ਸੀ। ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਦ ਹੀ ਸਾਰਾ ਸੱਚ ਉਗਲ ਦਿੱਤਾ, ਜਿਸ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਉਕਤ ਮੁਲਜ਼ਮ ਸਮੇਤ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!

ਨਾਮਜ਼ਦ ਕੀਤੇ ਗਏ ਮੁਲਜ਼ਮ ਢੰਡਾ, ਭਾਮੀਆਂ ਰੋਡ ਦਾ ਦੀਪਕ ਆਨੰਦ, ਸ਼ਿਮਲਾਪੁਰੀ, ਬਸੰਤ ਨਗਰ ਦਾ ਗੌਰਵ ਮਹਿਤਾ, ਸਲੇਮ ਟਾਬਰੀ ਨਿਊ ਜਨਕਪੁਰੀ ਦੇ ਮਨਦੀਪ ਸਿੰਘ ਉਰਫ ਜੱਗਾ, ਸ਼ੈਂਟੀ ਸ਼ੂਅਰ, ਮੁਕੁਲ, ਭੌਰਾ ਕਾਲੋਨੀ ਦਾ ਹੋਟਲ ਮਾਲਕ ਰਾਜੇਸ਼ ਕੁਮਾਰ ਅਤੇ 9 ਅਣਪਛਾਤੇ ਲੋਕ ਹਨ। ਅਸਲ ’ਚ ਦੀਪਕ ਆਨੰਦ ਆਪਣੇ ਦੋਸਤਾਂ ਨਾਲ ਦੇਰ ਰਾਤ ਨੂੰ ਸਿਵਲ ਹਸਪਤਾਲ ਪੁੱਜਾ ਸੀ, ਜਿਥੇ ਉਸ ਨੇ ਦੋਸ਼ ਲਾਇਆ ਕਿ ਉਹ ਪਿੰਡ ਝੰਮਟ ਸਥਿਤ ਹੋਟਲ ਰਾਇਲ ਕ੍ਰਾਊਨ ’ਚ ਜੂਆ ਖੇਡ ਰਿਹਾ ਸੀ, ਜਿਥੇ ਉਸ ਨੇ 10 ਲੱਖ ਰੁਪਏ ਜਿੱਤ ਲਏ ਸਨ। ਜਦੋਂ ਉਹ ਬਾਹਰ ਆਇਆ ਤਾਂ ਕੁਝ ਨੌਜਵਾਨਾਂ ਨੇ ਗੰਨ ਪੁਆਇੰਟ ’ਤੇ ਉਸ ਤੋਂ 7 ਲੱਖ ਰੁਪਏ ਲੁੱਟ ਲਏ ਅਤੇ ਉਸ ਦੇ ਸਿਰ ’ਤੇ ਪਿਸਤੌਲ ਦਾ ਬੱਟ ਵੀ ਮਾਰਿਆ ਪਰ ਜਦੋਂ ਉਹ ਥਾਣਾ ਸਰਾਭਾ ਨਗਰ ਸ਼ਿਕਾਇਤ ਦੇਣ ਗਏ ਤਾਂ ਪੁਲਸ ਨੂੰ ਉਨ੍ਹਾਂ ਦੀ ਕਹਾਣੀ ਹਜ਼ਮ ਨਹੀਂ ਹੋਈ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਫ਼ਾਇਰਿੰਗ ਮਾਮਲੇ ਵਿਚ ਨਵਾਂ ਮੋੜ

ਸਖ਼ਤੀ ਨਾਲ ਕੀਤੀ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਦੀਪਕ ਆਨੰਦ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਕਿਹਾ ਕਿ ਉਸ ਦੇ ਨਾਲ ਲੁੱਟ ਨਹੀਂ, ਸਗੋਂ ਉਹ ਜੂਏ ’ਚ ਪੈਸੇ ਹਾਰ ਗਿਆ ਸੀ। ਉਸ ਨੇ ਸਾਥੀਆਂ ’ਤੇ ਦਬਾਅ ਪਾਉਣ ਲਈ ਲੁੱਟ ਦੀ ਝੂਠੀ ਕਹਾਣੀ ਘੜੀ ਸੀ।

ਓਧਰ, ਐੱਸ. ਐੱਚ. ਓ. ਨੀਰਜ ਚੌਧਰੀ ਦਾ ਕਹਿਣਾ ਹੈ ਕਿ ਇਹ ਲੋਕ ਪਿੰਡ ਝੰਮਟ ਸਥਿਤ ਰਾਇਲ ਕ੍ਰਾਊਨ ਦੇ ਕਮਰਾ ਨੰ. 103 ਅਤੇ 104 ’ਚ ਜੂਆ ਖੇਡ ਰਹੇ ਸਨ। ਇਹ ਜੂਆ ਢੰਡਾ ਅਤੇ ਦੀਪਕ ਮਿਲ ਕੇ ਚਲਾ ਰਹੇ ਸਨ, ਜਦੋਂਕਿ ਹੋਟਲ ਮਾਲਕ ਰਾਜੇਸ਼ ਨੂੰ ਵੀ ਇਸ ਜੂਏ ਬਾਰੇ ਸਭ ਕੁਝ ਪਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਸਾਰੇ ਮੁਲਜ਼ਮਾਂ ਦਾ ਪਤਾ ਕਰ ਕੇ ਉਨ੍ਹਾਂ ਖਿਲਾਫ ਗੈਂਬਲਿੰਗ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਕੁਝ ਅਣਪਛਾਤਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵੀ ਨਾਮਜ਼ਦ ਕਰਕੇ ਫੜ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News