ਸਖ਼ਤ ਚੁਣੌਤੀਆਂ ਦਰਮਿਆਨ ਪ੍ਰਸ਼ਾਸਨ ਨੇ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੇ ਖਰੀਦ ਅੰਕੜੇ ਨੂੰ ਕੀਤ ਪਾਰ

Monday, Nov 11, 2024 - 10:55 AM (IST)

ਸਖ਼ਤ ਚੁਣੌਤੀਆਂ ਦਰਮਿਆਨ ਪ੍ਰਸ਼ਾਸਨ ਨੇ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੇ ਖਰੀਦ ਅੰਕੜੇ ਨੂੰ ਕੀਤ ਪਾਰ

ਅੰਮ੍ਰਿਤਸਰ (ਨੀਰਜ)-ਇਸ ਸਾਲ ਝੋਨੇ ਦੀ ਖਰੀਦ ਨੂੰ ਲੈ ਕੇ ਆਈਆਂ ਮੁਸ਼ਕਿਲਾਂ ਦਰਮਿਆਨ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ 2.77 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਅੰਕੜਾ ਪਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਅੰਮ੍ਰਿਤਸਰ ਜ਼ਿਲ੍ਹੇ ’ਚ 2.70 ਲੱਖ ਮੀਟ੍ਰਿਕ ਟਨ ਝੋਨੇ ਦੀ ਸਰਕਾਰੀ ਖ਼ਰੀਦ ਹੋਈ ਸੀ, ਜਿਸ ਨੂੰ ਪਾਰ ਕਰ ਲਿਆ ਗਿਆ ਹੈ, ਇਹੀ ਨਹੀਂ ਕੁਝ ਮੰਡੀਆਂ ’ਚ ਅਜੇ ਵੀ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ ਅਤੇ ਇਹ ਅੰਕੜਾ ਵਧ ਸਕਦਾ ਹੈ।

ਝੋਨੇ ਦੀ ਖਰੀਦ ਅਤੇ ਦਾਣਾ ਮੰਡੀਆਂ ਵਿਚ ਝੋਨੇ ਦੀ ਆਮਦ ਦੀ ਗੱਲ ਕਰੀਏ ਤਾਂ ਖਰੀਦ ਦੇ ਸ਼ੁਰੂਆਤੀ ਦੌਰ ਵਿਚ ਮੰਡੀਆਂ ਵਿਚ ਆਰ. ਓਜ਼ ਨਹੀਂ ਆ ਰਹੇ ਸਨ, ਇੰਨਾ ਹੀ ਨਹੀਂ ਮੰਡੀਆਂ ਵਿਚ ਆ ਰਹੇ ਝੋਨੇ ਵਿਚ ਨਮੀ 17 ਫੀਸਦੀ ਤੋਂ ਵੱਧ ਸੀ ਅਤੇ ਕਈ ਥਾਵਾਂ ’ਤੇ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਖਰੀਦ ਕਰਨ ਦੀਆਂ ਸ਼ਿਕਾਇਤਾਂ ਵੀ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਸਨ, ਪਰ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਖੁਦ ਝੋਨੇ ਦੀ ਖਰੀਦ ਦੀ ਕਮਾਨ ਸੰਭਾਲੀ ਅਤੇ ਆਪਣੀ ਟੀਮ, ਜਿਸ ਵਿਚ ਡੀ. ਐੱਫ. ਐੱਸ. ਸੀ. ਸਰਤਾਜ ਸਿੰਘ ਚੀਮਾ, ਡੀ. ਐੱਮ. ਓ. ਅਮਨਦੀਪ ਸਿੰਘ ਅਤੇ ਹੋਰ ਖਰੀਦ ਏਜੰਸੀਆਂ ਦੇ ਇਲਾਵਾ ਸਮੂਹ ਐੱਸ. ਡੀ. ਐੱਮ. ਏਜ਼ ਦੇ ਨਾਲ ਮੰਡੀਆਂ ਵਿਚ ਰੋਜ਼ਾਨਾਂ ਦੌਰਾ ਕੀਤਾ ਅਤੇ ਪ੍ਰਤੀ ਦਿਨ ਖਰੀਦ ਰਿਪੋਰਟ ਦੀ ਸਮੀਖਿਆ ਕੀਤੀ ਗਈ, ਜਿਸ ਨਾਲ ਪਿਛਲੇ ਸਾਲ ਦੇ ਖਰੀਦ ਅੰਕੜੇ ਨੂੰ ਪਾਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ

ਲਿਫਟਿੰਗ ਦਾ ਕੰਮ 85 ਫੀਸਦੀ ਤੱਕ ਮੁਕੰਮਲ

ਦਾਣਾ ਮੰਡੀਆਂ ਵਿਚ ਝੋਨੇ ਦੀ ਖਰੀਦ ਤਾਂ ਹੋ ਜਾਂਦੀ ਹੈ ਪਰ ਹਰ ਸਾਲ ਲਿਫਟਿੰਗ ਦੀ ਸਮੱਸਿਆ ਆਉਂਦੀ ਹੈ ਪਰ ਇਸ ਸਾਲ ਝੋਨੇ ਦੀ ਖਰੀਦ ਦੇ ਨਾਲ-ਨਾਲ ਲਿਫਟਿੰਗ ਦੀ ਕੋਈ ਖਾਸ ਸਮੱਸਿਆ ਨਹੀਂ ਆਈ। ਪ੍ਰਸ਼ਾਸਨ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਹੁਣ ਤੱਕ ਝੋਨੇ ਦੀ 85 ਫੀਸਦੀ ਲਿਫਟਿੰਗ ਮੁਕੰਮਲ ਹੋ ਚੁੱਕੀ ਹੈ, ਬਾਕੀ ਮੰਡੀਆਂ ਜਿੱਥੇ ਕੁਝ ਲਿਫਟਿੰਗ ਬਾਕੀ ਹੈ, ਉਨ੍ਹਾਂ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਦੋ ਮੋਟਰਸਾਈਕਲਾਂ ਦੀ ਟੱਕਰ ਨੇ 2 ਘਰਾਂ 'ਚ ਵਿਛਾਏ ਸਥੱਰ

ਪਰਾਲੀ ਨਾ ਸਾੜਨ ਵਾਲੇ ਕਿਸਾਨ ਕੀਤੇ ਜਾ ਰਹੇ ਸਨਮਾਨਿਤ

ਝੋਨੇ ਦੀ ਸਰਕਾਰੀ ਖਰੀਦ ਦੇ ਨਾਲ-ਨਾਲ ਇਸ ਵਾਰ ਪਰਾਲੀ ਦੀ ਅੱਗ ਨੂੰ ਰੋਕਣਾ ਇਕ ਚੁਣੌਤੀ ਸੀ, ਹਾਲਾਂਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋਂ ਬਾਜ਼ ਨਹੀਂ ਆ ਰਹੇ। ਪੁਲਸ ਨੇ 275 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਲੱਖਾਂ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਗਿਆ ਸੀ। ਇਸ ਵਾਰ ਪ੍ਰਸ਼ਾਸਨ ਵੱਲੋਂ 100 ਛੋਟੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵਿੱਤੀ ਸਹਾਇਤਾ ਦਿੱਤੀ ਗਈ ਅਤੇ ਮਸ਼ੀਨਰੀ ਵੀ ਉਪਲਬਧ ਕਰਵਾਈ ਗਈ। ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਡੀ. ਸੀ. ਵੱਲੋਂ ਪਿੰਡਾਂ ਦਾ ਦੌਰਾ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਥੋਂ ਤੱਕ ਕਿ ਕਈ ਵਾਰ ਪਰਾਲੀ ਨੂੰ ਅੱਗ ਬੁਝਾਉਣ ਲਈ ਡੀ. ਸੀ. ਸਾਕਸ਼ੀ ਸਾਹਨੀ ਖੁਦ ਵੀ ਕਈ ਵਾਰ ਮੌਕੇ ’ਤੇ ਪੁੱਜੇ ਅਤੇ ਕਈ ਵਾਰ ਏ. ਡੀ. ਸੀ. (ਜ) ਜੋਤੀ ਬਾਲਾ ਸਮੇਤ ਹੋਰ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ। ਪਿੰਡ ਧਾਰੜ, ਬੰਡਾਲਾ ਅਤੇ ਦੇਵੀਦਾਸਪੁਰਾ ਵਿਚ ਡੀ. ਸੀ. ਨੇ ਖੁਦ ਜਾ ਕੇ ਕਿਸਾਨਾਂ ਨੂੰ ਚੈੱਕ ਵੰਡੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਿਜ਼ੀਬਿਲਟੀ ਨਾ ਹੋਣ ਕਾਰਨ ਦਿੱਲੀ ਡਾਇਵਰਟ ਹੋਈ ਦੁਬਈ ਦੀ ਫਲਾਈਟ

ਪਿਛਲੇ ਇਕ ਹਫ਼ਤੇ ਤੋਂ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ

ਪ੍ਰਸ਼ਾਸਨ ਦੀਆਂ ਲੱਖਾਂ ਅਪੀਲਾਂ ਦੇ ਬਾਵਜੂਦ ਵੀ ਪਰਾਲੀ ਸਾੜੀ ਗਈ ਅਤੇ ਪਟਾਕੇ ਵੀ ਸਾੜੇ ਗਏ, ਜਿਸ ਕਾਰਨ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ 358 ਤੋਂ 400 ਤੱਕ ਪਹੁੰਚ ਗਿਆ, ਜੋ ਕਿ ਅਜੇ ਵੀ 250 ਤੋਂ ਪਾਰ ਜਾ ਰਿਹਾ ਹੈ। ਸੂਰਜ ਦੇਵਤਾ ਦਿਖਾਈ ਨਹੀਂ ਦੇ ਰਿਹਾ। ਹਰ ਪਾਸੇ ਧੂੰਏਂ ਦੀ ਚਾਦਰ ਨਜ਼ਰ ਆ ਰਹੀ ਹੈ ਅਤੇ ਵਿਜ਼ੀਬਿਲਟੀ ਵੀ ਬਹੁਤ ਘੱਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News