Punjab Diwali Bumper : ਨਿਕਲੀ 3 ਕਰੋੜ ਦੀ ਲਾਟਰੀ, ਰਾਤੋ-ਰਾਤ ਬਦਲੀ ਕਿਸਮਤ (ਵੀਡੀਓ)

Monday, Nov 11, 2024 - 01:24 PM (IST)

Punjab Diwali Bumper : ਨਿਕਲੀ 3 ਕਰੋੜ ਦੀ ਲਾਟਰੀ, ਰਾਤੋ-ਰਾਤ ਬਦਲੀ ਕਿਸਮਤ (ਵੀਡੀਓ)

ਲੁਧਿਆਣਾ : ਪੰਜਾਬ ਦੀਵਾਲੀ ਬੰਪਰ ਲਾਟਰੀ-2024 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਲਾਟਰੀ ਦਾ ਪਹਿਲਾ ਇਨਾਮ ਮਤਲਬ ਕਿ 3 ਕਰੋੜ ਰੁਪਏ 2 ਜੇਤੂਆਂ ਦੇ ਨਾਂ ਰਿਹਾ ਹੈ। 'ਪੰਜਾਬ ਰਾਜ ਦੀਵਾਲੀ ਡਿਅਰ ਬੰਪਰ-2024 'ਚ ਹਿੱਸੇਦਾਰਾਂ ਨੂੰ 27.02 ਕਰੋੜ ਰੁਪਏ ਤੱਕ ਦੀ ਨਕਦ ਰਾਸ਼ੀ ਜਿੱਤਣ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ : ਪੰਜਾਬ ਨੂੰ ਦਰਪੇਸ਼ ਚੁਣੌਤੀਆਂ ’ਤੇ ਮੰਤਰੀ, ਅਧਿਕਾਰੀ ਮਿਲ ਬੈਠ ਕੇ ਕਰਨਗੇ ਚਰਚਾ, CM ਮਾਨ ਵੀ ਹੋਣਗੇ ਸ਼ਾਮਲ

ਪਹਿਲਾ ਇਨਾਮ 6 ਕੋਰੜ ਰੁਪਏ 2 ਜੇਤੂਆਂ 'ਚ ਵੰਡਿਆ ਗਿਆ। 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ ਸੀਰੀਜ਼ 'ਚ 540826 ਅਤੇ ਬੀ ਸੀਰੀਜ਼ 'ਚ 480960 ਹਨ। ਜਿਨ੍ਹਾਂ ਵਿਅਕਤੀਆਂ ਦਾ ਇਹ ਇਨਾਮ ਨਿਕਲਿਆ ਉਹ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਕਿਸਮਤ ਨੇ ਅਚਾਨਕ ਪਲਟੀ ਮਾਰ ਦਿੱਤੀ ਅਤੇ ਉਹ ਕਰੋੜਪਤੀ ਬਣ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਡੋਡੇ-ਭੁੱਕੀ ਦੇ ਠੇਕੇ ਖੁੱਲ੍ਹਣ ਨੂੰ ਲੈ ਕੇ ਰਵਨੀਤ ਬਿੱਟੂ ਦਾ ਆਇਆ ਵੱਡਾ ਬਿਆਨ (ਵੀਡੀਓ)

ਇਸ ਲਾਟਰੀ ਦੀਆਂ ਦੋ ਸੀਰੀਜ਼ (ਏ ਅਤੇ ਬੀ) ਸਨ ਅਤੇ ਕੁੱਲ 20 ਲੱਖ ਲਾਟਰੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਦੀ ਕੀਮਤ 500 ਰੁਪਏ ਸੀ। 2 ਇਨਾਮ ਇਕ-ਇਕ ਕਰੋੜ ਰੁਪਏ ਦੇ ਸਨ, ਜਦੋਂ ਕਿ 50 ਲੱਖ ਰੁਪਏ ਦੇ 2 ਇਨਾਮ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News