ਕਰਜ਼ੇ ਦੀ ਭੇਟ ਚੜਿਆ 60 ਸਾਲਾ ਬਜ਼ੁਰਗ ਕਿਸਾਨ, ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕੁ...ਸ਼ੀ

Tuesday, Nov 12, 2024 - 06:54 PM (IST)

ਕਰਜ਼ੇ ਦੀ ਭੇਟ ਚੜਿਆ 60 ਸਾਲਾ ਬਜ਼ੁਰਗ ਕਿਸਾਨ, ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕੁ...ਸ਼ੀ

ਭਵਾਨੀਗੜ (ਕਾਂਸਲ) : ਨੇੜਲੇ ਪਿੰਡ ਕਾਹਣਗੜ੍ਹ ਵਿਖੇ ਅੱਜ ਕਰਜ਼ੇ ਦੇ ਭਾਰ ਦੇ ਚਲਦਿਆਂ ਇਕ 60 ਸਾਲਾ ਬਜ਼ੁਰਗ ਕਿਸਾਨ ਵੱਲੋਂ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਕਾਹਣਗੜ੍ਹ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਿਸਾਨ ਮੇਜਰ ਸਿੰਘ ਉਮਰ 60 ਸਾਲ ਪੁੱਤਰ ਮੁਕੰਦ ਸਿੰਘ ਨੇ ਬੀਤੇ ਕੱਲ ਸਵੇਰ ਆਪਣੇ ਖੇਤ ਜਾ ਕੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਸੀ ਜਿਸ ਨੂੰ ਪਿੰਡ ਬਾਸੀਅਰਖ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਜਿਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। 

ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਆਪਣੇ ਛੋਟੇ ਭਰਾ ਨਾਲ ਹੀ ਰਹਿੰਦਾ ਸੀ ਤੇ ਪਰਿਵਾਰ ਦੀ ਸਾਰੀ ਕਲੀਬਦਾਰੀ ਮ੍ਰਿਤਕ ਦੇ ਹੱਥਾਂ ’ਚ ਹੀ ਸੀ। ਦੋਵੇ ਭਰਾਵਾਂ ਕੋਲ ਸਿਰਫ 3 ਏਕੜ ਜ਼ਮੀਨ ਸੀ ਤੇ ਪਰਿਵਾਰ ਦੇ ਸਿਰ ਸਰਕਾਰੀ ਦੇ ਗੈਰਸਰਕਾਰੀ 6 ਲੱਖ ਰੁਪਏ ਦਾ ਕਰਜ਼ੇ ਦਾ ਭਾਰ ਹੋਣ ਕਾਰਨ ਇਹ ਪਿਛਲੇ ਸਮੇਂ ਤੋਂ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਬੀਤੇ ਕੱਲ ਉਸ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਦਾ ਸਾਰਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ਼ ਕੀਤਾ ਜਾਵੇ, ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।


author

Baljit Singh

Content Editor

Related News