ਲੁਧਿਆਣਾ ਵਾਸੀਆਂ ਨੂੰ ਨਵੇਂ ਸਾਲ ''ਤੇ ਮਿਲੇਗਾ ਖ਼ਾਸ ਤੋਹਫ਼ਾ

Wednesday, Nov 13, 2024 - 01:34 PM (IST)

ਲੁਧਿਆਣਾ ਵਾਸੀਆਂ ਨੂੰ ਨਵੇਂ ਸਾਲ ''ਤੇ ਮਿਲੇਗਾ ਖ਼ਾਸ ਤੋਹਫ਼ਾ

ਲੁਧਿਆਣਾ (ਸਹਿਗਲ, ਜੋਸ਼ੀ)- ਲੁਧਿਆਣਾ ਦੇ ਸਿਵਲ ਹਸਪਤਾਲ ਦੇ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ ਦਾ ਕੰਮ ਸਾਲ 2025 ਦੀ ਸ਼ੁਰੂਆਤ ਵਿਚ ਹੀ ਮੁਕੰਮਲ ਹੋਣ ਦੀ ਉਮੀਦ ਹੈ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸੋਮਵਾਰ ਸ਼ਾਮ ਨੂੰ ਸਿਵਲ ਹਸਪਤਾਲ, ਲੁਧਿਆਣਾ ’ਚ ਚੱਲ ਰਹੇ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਸਿਹਤ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਪੀ. ਡਬਲਯੂ. ਡੀ. ਅਤੇ ਠੇਕੇਦਾਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ’ਚ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ, ਸੀਨੀ. ਮੈਡੀਕਲ ਅਫਸਰ ਡਾ. ਹਰਪ੍ਰੀਤ ਸਿੰਘ, ਪੀ. ਡਬਲਯੂ. ਡੀ. ਦੇ ਐਗਜੀਕਿਊਟਿਵ ਇੰਜੀ. ਕਮਲਜੀਤ ਸਿੰਘ, ਕਬੀਰ ਇੰਫਰਾ ਤੋਂ ਇਜੂ ਕਾਲਰਾ, ਕ੍ਰਿਸੇਂਟੀਆ ਪ੍ਰਾਜੈਕਟ ਮੈਨੇਜਮੈਂਟ ਤੋਂ ਮੋਹਿਤ ਕੰਵਰ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ PRTC ਬੱਸ ਦੀ ਹੋਈ ਜ਼ਬਰਦਸਤ ਟੱਕਰ

ਸੰਸਦ ਅਰੋੜਾ ਨੇ ਪੂਰੇ ਹੋ ਚੁੱਕੇ ਕਾਰਜਾਂ ਦੇ ਨਾਲ-ਨਾਲ ਚੱਲ ਰਹੇ ਕਾਰਜਾਂ ਦੀ ਵੀ ਜਾਣਕਾਰੀ ਲਈ। ਅੱਪਗ੍ਰੇਡੇਸ਼ਨ ਨੂੰ ਸੀ. ਐੱਸ. ਆਰ. ਅਤੇ ਐਮਪੀਲੈਡ ਪਹਿਲਾਂ ਦੇ ਜ਼ਰੀਏ ਵਿੱਤ ਪੋਸ਼ਿਤ ਕੀਤਾ ਜਾ ਰਿਹਾ ਹੈ। ਜਿਸ ਦਾ ਉਦੇਸ਼ ਹਸਪਤਾਲ ਦਾ ਕਿਸੇ ਵੀ ਬਿਹਤਰ ਨਿੱਜੀ ਹਸਪਤਾਲ ਦੇ ਬਰਾਬਰ ਮਾਣਕਾਂ ਵਾਲੀ ਸੁਵਿਧਾ ’ਚ ਬਦਲਣਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ! ਜਾਣੋ ਆਉਣ ਵਾਲੇ ਦਿਨਾਂ ਲਈ ਕੀ ਹੈ ਭਵਿੱਖਬਾਣੀ

ਵਰਨਣਯੋਗ ਹੈ ਕਿ ਸਿਵਲ ਹਸਪਤਾਲ ਦੇ ਚੱਲ ਰਹੇ ਪੈਡਿੰਗ ਕਾਰਜਾਂ ’ਚ ਛੱਤ ਦੀ ਵਾਟਰ ਪਰੂਫਿੰਗ, ਅਗਨੀ ਸੁਰੱਖਿਆ ਉਪਾਅ, ਬਾਗਬਾਨੀ ਸੁਧਾਰ, ਪੇਂਟਿੰਗ, ਸੀਲਿੰਗ ਫੈਨ ਬਦਲਣਾ ਅਤੇ ਬਿਹਤਰ ਪ੍ਰਕਾਸ਼ ਵਿਵਸਥਾ, ਅੰਦਰੂਨੀ ਸੜਕਾਂ ਨੂੰ ਫਿਰ ਤੋਂ ਬਣਾਉਣਾ ਅਤੇ ਚੌੜਾ ਕਰਨਾ, ਪਾਰਕਿੰਗ ਖੇਤਰਾਂ ’ਚ ਪੇਵਰ ਵਿਛਾਉਣਾ, ਉਡੀਕ ਘਰ, ਮਰੀਜ਼ਾਂ ਅਤੇ ਉਨ੍ਹਾਂ ਦੇ ਘਰਦਿਆਂ ਲਈ ਸ਼ੈੱਡ ਬਣਾਉਣਾ ਸ਼ਾਮਲ ਹੈ। ਅਰੋੜਾ ਨੇ ਅਧਿਕਾਰੀਆਂ ਨੂੰ ਅਗਲੇ ਸਾਲ ਜਨਵਰੀ ਤੱਕ ਸਾਰੇ ਕਾਰਜਾਂ ਨੂੰ ਪੂਰਾ ਕਰਨ ਲਈ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News