ਸੀ.ਐੱਮ. ਯੋਗੀ ਨੇ ਅਟਲ ਬਿਹਾਰੀ ਬਾਜਪੇਈ ਇਕਾਨਾ ਸਟੇਡੀਅਮ ਦਾ ਕੀਤਾ ਉਦਘਾਟਨ

Tuesday, Nov 06, 2018 - 01:12 PM (IST)

ਸੀ.ਐੱਮ. ਯੋਗੀ ਨੇ ਅਟਲ ਬਿਹਾਰੀ ਬਾਜਪੇਈ ਇਕਾਨਾ ਸਟੇਡੀਅਮ ਦਾ ਕੀਤਾ ਉਦਘਾਟਨ

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ ਲਖਨਊ 'ਚ 'ਭਾਰਤ ਰਤਨ ਅਟਲ ਬਿਹਾਰੀ ਬਾਜਪੇਈ ਇਕਾਨਾ ਕ੍ਰਿਕਟ ਸਟੇਡੀਅਮ' ਦਾ ਉਦਘਾਟਨ ਕੀਤਾ। ਸੋਮਵਾਰ ਨੂੰ ਹੀ ਇਕਾਨਾ ਕ੍ਰਿਕਟ ਸਟੇਡੀਅਮ ਦਾ ਨਾਂ ਬਦਲ ਕੇ 'ਭਾਰਤ ਰਤਨ ਅਟਲ ਬਿਹਾਰੀ ਬਾਜਪੇਈ ਇਕਾਨਾ ਕ੍ਰਿਕਟ ਸਟੇਡੀਅਮ' ਕੀਤਾ ਗਿਆ ਸੀ। ਅੱਜ ਹੀ ਇਥੇ ਭਾਰਤ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾਣਾ ਹੈ।

Lucknow: UP CM Yogi Adityanath inaugurates 'Bharat Ratna Atal Bihari Vajpayee Ekana Cricket Stadium'. Ekana Cricket Stadium was yesterday renamed as 'Bharat Ratna Atal Bihari Vajpayee Ekana Cricket Stadium' pic.twitter.com/dh3fsL3hYR

— ANI UP (@ANINewsUP) November 6, 2018

ਇਸ ਮੌਕੇ 'ਤੇ ਯੋਗੀ ਆਦਿਤਿਆਨਾਥ ਨਾਲ ਦੋਵੇਂ ਉੱਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਤੇ ਕੇਸ਼ਵ ਪ੍ਰਸਾਦ ਮੌਰਿਆ ਵੀ ਸ਼ਾਮਲ ਹੋਏ। ਭਾਰਤ ਲਈ ਖੇਡ ਚੁੱਕੇ ਆਰ.ਪੀ. ਸਿੰਘ ਤੇ ਪ੍ਰਵੀਣ ਕੁਮਾਰ ਵੀ ਪ੍ਰੋਗਰਾਮ 'ਚ ਸ਼ਾਮਲ ਹੋਏ। ਕ੍ਰਿਕਟ ਮੈਚ ਲਈ ਪੂਰੇ ਸਟੇਡੀਅਮ ਪਰਿਸਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੇ ਪੋਸਟਰ, ਹੋਰਡਿੰਗ ਤੇ ਬੈਨਰ ਨਾਲ ਭਰ ਦਿੱਤਾ ਗਿਆ ਹੈ। ਇਨ੍ਹਾਂ ਪੋਸਟਰਾਂ, ਹੋਰਡਿੰਗ ਤੇ ਬੈਨਰਾਂ 'ਚ ਪ੍ਰਦੇਸ਼ ਸਰਕਾਰ ਦੀਆਂ ਯੋਜਨਾਵਾਂ ਦੇ ਗੁਣਗਾਨ ਨਾਲ ਹੀ ਮੁੱਖ ਮੰਤਰੀ ਯੋਗੀ ਦੀਆਂ ਤਸਵੀਰਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਸਮਾਜਵਾਦੀ ਪਾਰਟੀ ਨੇ ਸਟੇਡੀਅਮ 'ਚ ਲਗਾਏ ਗਏ ਸਰਕਾਰ ਦੇ ਪੋਸਟਰਾਂ 'ਤੇ ਸਖਤ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਸਟੇਡੀਅਮ ਪੂਰਬੀ ਉੱਤਰੀ ਸਮਾਜਵਾਦੀ ਪਾਰਟੀ ਸਰਕਾਰ ਨੇ ਬਣਾਇਆ ਸੀ ਪਰ ਹੁਣ ਇਸ ਦਾ ਸਾਰਾ ਸਹਿਰਾ ਮੌਜੂਦਾ ਸਰਕਾਰ ਲੈ ਰਹੀ ਹੈ।
ਇਕਾਨਾ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਧਰ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦਸੰਬਰ 2013 'ਚ ਕੀਤਾ ਸੀ ਤੇ ਇਸ ਦਾ ਨਿਰਮਾਣ ਕੰਮ 2017 'ਚ ਪੂਰਾ ਵੀ ਹੋ ਚੁੱਕਾ ਸੀ ਤੇ ਕੁਝ ਪਹਿਲੀ ਸ਼੍ਰੇਣੀ ਕ੍ਰਿਕਟ ਮੁਕਾਬਲੇ ਵੀ ਹੋ ਚੁੱਕੇ ਹਨ ਪਰ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਾ ਇਸ ਸਟੇਡੀਅਮ ਨੂੰ ਪਹਿਲੀ ਵਾਰ ਮਿਲਿਆ ਹੈ।

 


Related News