ਹਿਮਾਚਲ ਬਜਟ 2020: ITI ਅਧਿਆਪਕਾਂ ਅਤੇ ਵਾਟਰਮੈਨ ਲਈ ਵੱਡਾ ਤੋਹਫਾ
Friday, Mar 06, 2020 - 12:32 PM (IST)
ਸ਼ਿਮਲਾ—ਹਿਮਾਚਲ ਪ੍ਰਦੇਸ਼ ਦਾ ਬਜਟ ਅੱਜ ਭਾਵ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਆਪਣੇ ਕਾਰਜਕਾਲ ਦਾ ਤੀਜਾ ਬਜਟ ਸੂਬੇ 'ਚ ਪੇਸ਼ ਕਰ ਰਹੇ ਹਨ।
ਅਹਿਮ ਗੱਲਾਂ-
-ਮੁੱਖ ਮੰਤਰੀ ਨੇ ਦੁੱਧ ਦੀਆਂ ਕੀਮਤਾ ਵਧਾਉਣ ਦਾ ਐਲਾਨ ਕੀਤਾ। ਮਿਲਕਫੈਡ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ।
-ਕੁਦਰਤੀ ਖੇਤੀ ਦੇ ਲਈ 25 ਕਰੋੜ ਰੁਪਏ ਦੀ ਵਿਵਸਥਾ, ਸਿੰਚਾਈ ਯੋਜਨਾਵਾਂ ਲਈ 1024 ਕਰੋੜ ਰੁਪਏ ਦੀ ਵਿਵਸਥਾ,
-CM ਜੈਰਾਮ ਦਾ ਤੰਬਾਕੂ ਮੁਕਤ ਪੰਚਾਇਤਾਂ ਨੂੰ 5 ਲੱਖ ਰੁਪਏ ਦਾ ਪੁਰਸਕਾਰ ਦੇਣ ਦਾ ਕੀਤਾ ਐਲ਼ਾਨ
-ਵੱਖ ਵੱਖ ਸਿੰਚਾਈ ਪ੍ਰੋਜੈਕਟਾਂ ਲਈ 2020-21 'ਚ 1,024 ਕਰੋੜ ਰੁਪਏ ਦੀ ਵਿਵਸਥਾ
-ਸੂਬਾ ਸਰਕਾਰ ਨੇ ਆਰਥਿਕ ਸੰਕਟ ਨਾਲ ਨਿਪਟਣ ਲਈ 1160 ਕਰੋੜ ਰੁਪਏ ਕਰਜ਼ੇ ਦਾ ਪ੍ਰਬੰਧ
-ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਔਰਤਾਂ ਲਈ ਵਾਧੂ ਪੋਸ਼ਣ ਦਾ ਪ੍ਰਸਤਾਵ
-ਘਰੇਲੂ ਸਹੂਲਤ ਯੋਜਨਾ 'ਚ 2 ਲੱਖ 76 ਹਜ਼ਾਰ ਔਰਤਾਂ ਨੂੰ ਐੱਲ.ਪੀ.ਜੀ ਕੁਨੈਕਸ਼ਨ ਦਿੱਤੇ ਜਾਣਗੇ।
- ਕਿਸਾਨਾਂ ਨੂੰ ਬੀਜ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
-ਆਈ.ਟੀ.ਆਈ ਅਧਿਆਪਕਾਂ ਅਤੇ ਵਾਟਰਮੈਨ ਲਈ ਵੱਡਾ ਤੋਹਫਾ
-ਸਿਲਾਈ ਅਧਿਆਪਕਾਂ ਦੇ ਤਨਖਾਹ 'ਚ 500 ਰੁਪਏ ਦਾ ਵਾਧਾ
-ਵਾਟਰ ਕੈਰੀਅਰ ਅਤੇ ਮਿਡ ਡੇਅ ਮੀਲ ਲਈ 300 ਰੁਪਏ ਵਾਧਾ
-ਪੀਣ ਵਾਲੇ ਪਾਣੀ ਦੇ ਲਈ 2,213 ਕਰੋੜ ਰੁਪਏ ਦਾ ਪ੍ਰਬੰਧ
-ਸਕੂਲਾਂ ਦੇ ਨਵੀਨੀਕਰਨ ਲਈ 30 ਕਰੋੜ ਰੁਪਏ ਦੀ ਵਿਵਸਥਾ
-ਬਿਜਲੀ ਦੀ ਸਮੱਸਿਆ ਨਾਲ ਨਿਪਟਣ ਲਈ ਪ੍ਰਬੰਧ
-ਬੇਰੋਜ਼ਗਾਰ ਨੌਜਵਾਨਾਂ ਲਈ 9 ਬੇਰੋਜ਼ਗਾਰ ਮੇਲੇ, 120 ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ।
-ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ।
- ਹਮੀਰਪੁਰ ਚ ਇਕ ਟਰਾਂਸਪੋਰਟ ਨਿਗਮ ਬਣਾਇਆ ਜਾਵੇਗਾ।
-ਸਡ਼ਕਾਂ ਦੀ ਮੁਰੰਮਤ
-ਟੀ.ਬੀ. ਦੇ ਰੋਗ ਨਿਵਾਰਣ ਯੋਜਨਾ ਤਹਿਤ ਮਰੀਜ਼ਾਂ ਨੂੰ 1500 ਮਹੀਨਾਵਰ ਵਿੱਤੀ ਮਦਦ ਦਾ ਐਲਾਨ, 10 ਮੋਬਾਇਲ ਹੈਲਥ ਸਰਵਿਸ, ਹਿਮਾਚਲ 'ਚ 100 ਪੁਰਾਣੀ ਐਬੂਲੈਂਸ ਨੂੰ ਬਦਲਿਆ ਜਾਵੇਗਾ। ਗਰੀਬਾਂ ਲਈ ਫ੍ਰੀ ਦਵਾਈਆਂ ਦੇ 100 ਕਰੋੜ ਦਾ ਪ੍ਰਬੰਧ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫਤ ਆਯੁਰਵੈਦਿਕ ਦਵਾਈਆਂ ਦੇਣ ਦਾ ਐਲਾਨ।
-ਇਸ ਵਾਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪੇਪਰਲੈੱਸ ਬਜਟ ਪੇਸ਼ ਕੀਤਾ। ਲੈਪਟਾਪ ਰਾਹੀਂ ਇਸ ਵਾਰ ਬਜਟ ਪੜ੍ਹ ਕੇ ਮੁੱਖ ਮੰਤਰੀ ਨੇ ਡਿਜ਼ੀਟਲ ਇੰਡੀਆ ਨੂੰ ਪਹਿਲ ਦਿੱਤੀ ਹੈ।
ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਬਜਟ ਭਾਸ਼ਣ ਦੀ ਸ਼ੁਰੂਆਤ 'ਚ ਜਿੱਥੇ ਪੀ.ਐੱਮ ਮੋਦੀ ਅਤੇ ਅਮਿਤ ਸ਼ਾਹ ਦਾ ਸੂਬੇ 'ਚ ਆਉਣ ਦਾ ਧੰਨਵਾਦ ਕੀਤਾ, ਉੱਥੇ ਹੀ ਸਦਨ 'ਚ ਸ਼ੇਅਰ ਵੀ ਪੜ੍ਹਿਆ। ਉਮੀਦ ਜਤਾਈ ਜਾ ਰਹੀ ਹੈ ਕਿ ਬਜਟ ਕਿਸਾਨਾਂ-ਬਾਗਵਾਨਾਂ 'ਤੇ ਜ਼ਿਆਦਾ ਧਿਆਨ ਹੋਵੇਗਾ। 13ਵੀਂ ਵਿਧਾਨ ਸਭਾ ਦੇ ਇਸ ਬਜਟ ਸੈਂਸ਼ਨ 'ਚ ਬਤੌਰ ਵਿੱਤ ਮੰਤਰੀ ਜੈਰਾਮ ਠਾਕੁਰ ਨਵੀਂ ਯੋਜਨਾਵਾਂ ਸ਼ੁਰੂ ਕਰਨ ਦਾ ਐਲਾਨ ਵੀ ਕਰਨਗੇ।