ਚੀਨ ਦੀ ਮੀਡੀਆ ''ਤੇ ਵੀ ਚੱਲਿਆ ''ਮੋਦੀ ਦਾ ਜਾਦੂ''

12/28/2017 5:24:17 PM

ਨਵੀਂ ਦਿੱਲੀ/ਬੀਜਿੰਗ (ਵਾਰਤਾ)— ਡੋਕਲਾਮ ਅਤੇ ਅੱਤਵਾਦ ਦੇ ਮੁੱਦੇ ਨੂੰ ਲੈ ਕੇ ਬੀਤ ਰਹੇ ਸਾਲ ਦੌਰਾਨ ਚੀਨ ਅਤੇ ਭਾਰਤ ਬੇਸ਼ੱਕ ਕਈ ਵਾਰ ਆਹਮਣੇ-ਸਾਹਮਣੇ ਆਏ ਹੋਣ ਪਰ ਫਿਰ ਵੀ ਚੀਨ, ਭਾਰਤ ਦਾ ਵੱਡਾ ਪ੍ਰਸ਼ੰਸਕ ਹੈ। ਇਸ ਸਾਲ ਭਾਰਤ 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਨੂੰ ਚੀਨ ਦੀ ਮੀਡੀਆ 'ਮੋਦੀ ਮੈਜਿਕ' ਦਾ ਹੀ ਅਸਰ ਮੰਨਦਾ ਹੈ। ਚੀਨ ਦੀ ਸਰਕਾਰੀ ਗੱਲਬਾਤ ਕਮੇਟੀ ਨੇ ਇਸ ਸਾਲ ਭਾਰਤ 'ਚ ਹੋਈਆਂ ਗਤੀਵਿਧੀਆਂ ਨੂੰ ਲੈ ਕੇ ਇਕ ਲੰਬਾ ਲੇਖ ਪ੍ਰਕਾਸ਼ਤ ਕੀਤਾ ਹੈ, ਜਿਸ ਵਿਚ ਮੋਦੀ ਦੀ ਜੰਮ ਕੇ ਸਿਫਤ ਕੀਤੀ ਗਈ ਹੈ। ਲੇਖ 'ਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਵੀ ਪ੍ਰਸ਼ੰਸਾ ਕੀਤੀ ਗਈ ਹੈ।
ਮੋਦੀ ਸਰਕਾਰ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ। ਡੋਕਲਾਮ ਅਤੇ ਅੱਤਵਾਦ ਦੇ ਮੁੱਦਿਆਂ 'ਤੇ ਭਾਰਤ ਨਾਲ ਬਰਾਬਰ ਖਿੱਚੋਤਾਣ ਰਹਿਣ ਦੇ ਬਾਵਜੂਦ ਲੇਖ 'ਚ ਕਿਹਾ ਗਿਆ ਹੈ ਕਿ ਜਿੱਥੋਂ ਤੱਕ ਸਿਆਸੀ ਮੁਕਾਬਲੇ ਦਾ ਸਵਾਲ ਹੈ ਤਾਂ ਭਾਰਤ ਦੀ ਰਾਜਨੀਤੀ ਲਈ ਸਾਲ 2017 'ਬਰੈਂਡ ਮੋਦੀ' ਹੀ ਰਿਹਾ ਹੈ। ਲੇਖ 'ਚ 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਇਕ ਤੋਂ ਬਾਅਦ ਇਕ ਮਿਲੀ ਜਿੱਤ ਦਾ ਸਿਹਰਾ 'ਮੋਦੀ ਮੈਜਿਕ' ਨੂੰ ਦਿੱਤਾ ਗਿਆ ਹੈ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਮੋਦੀ ਨੂੰ ਮੁੱਖ ਚਿਹਰਾ ਦੱਸਦੇ ਹੋਏ ਲੇਖ 'ਚ ਕਿਹਾ ਗਿਆ ਕਿ 2014 'ਚ ਭਾਜਪਾ ਦੀ ਸ਼ਾਨਦਾਰ ਜਿੱਤ ਨਾਲ ਸ਼ੁਰੂ ਹੋਈ ਮੋਦੀ ਲਹਿਰ ਖਤਮ ਹੋਣ ਦਾ ਸੰਕੇਤ ਨਹੀਂ ਦੇ ਰਹੀ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਮੁਸ਼ਕਲ ਚੁਣੌਤੀਆਂ ਦੇ ਬਾਵਜੂਦ ਭਾਜਪਾ ਨੇ ਕੁਝ ਹੋਰ ਸੂਬਿਆਂ ਵਿਚ ਆਪਣੀ ਸਰਕਾਰ ਬਣਾ ਲਈ ਹੈ। ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਜਿੱਤ ਦਾ ਝੰਡਾ ਲਹਿਰਾਉਣ ਦੇ ਨਾਲ 9 ਸੂਬਿਆਂ ਵਿਚ ਜਿੱਤ ਪ੍ਰਾਪਤ ਕੀਤੀ।


Related News