ਕਿਹੜੇ ਵਰਤ ਨਾਲ ਹੋਵੇਗਾ ਬੱਚੇ ਦਾ ਨਰਸਰੀ 'ਚ ਦਾਖਲਾ

Monday, Dec 17, 2018 - 04:06 PM (IST)

ਕਿਹੜੇ ਵਰਤ ਨਾਲ ਹੋਵੇਗਾ ਬੱਚੇ ਦਾ ਨਰਸਰੀ 'ਚ ਦਾਖਲਾ

ਨਵੀਂ ਦਿੱਲੀ— ਦਿੱਲੀ ਦੇ ਸਾਰੇ ਸਕੂਲਾਂ 'ਚ ਨਰਸਰੀ ਦਾਖਲੇ ਦਾ ਪ੍ਰੋਸੈੱਸ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਮਾਤਾ-ਪਿਤਾ ਦੀ ਦਾਖਲੇ ਨੂੰ ਲੈ ਕੇ ਚਿੰਤਾ ਵੀ ਕਾਫੀ ਵਧ ਗਈ ਹੈ। ਉਨ੍ਹਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਚੰਗੇ ਸਕੂਲ 'ਚ ਦਾਖਲਾ ਮਿਲ ਸਕੇਗਾ ਜਾਂ ਨਹੀਂ। ਅਜਿਹੇ 'ਚ ਮਾਤਾ-ਪਿਤਾ ਸਕੂਲਾਂ 'ਚ ਭੱਜ-ਦੌੜ ਕਰਨ ਦੇ ਨਾਲ-ਨਾਲ ਜੋਤਸ਼ੀ ਦੇ ਕੋਲ ਵੀ ਪੁੱਜ ਰਹੇ ਹਨ। ਮਾਤਾ-ਪਿਤਾ ਜੋਤਸ਼ੀ ਤੋਂ ਪੁੱਛ ਰਹੇ ਹਨ ਕਿ ਕੀ ਮੇਰੇ ਬੇਟੇ ਦਾ ਦਾਖਲਾ ਇਸ ਵਾਰ ਹੋ ਸਕੇਗਾ ਜਾਂ ਨਹੀਂ। ਉਹ ਪੁੱਛ ਰਹੇ ਹਨ ਕਿ ਬੱਚੇ ਦੇ ਨਾਂ ਅਤੇ ਰਾਸ਼ੀ ਅਨੁਸਾਰ ਕਿਸ ਸਕੂਲ ਦਾ ਦਾਖਲਾ ਫਾਰਮ ਲੈਣਾ ਚਾਹੀਦਾ। ਜੋਤਸ਼ੀ ਡਾ. ਸੁਮਨ ਸ਼ਰਮਾ ਨੇ ਦੱਸਿਆ ਕਿ ਇੰਨੀਂ ਦਿਨੀਂ ਦਾਖਲੇ ਦੀ ਸਮੱਸਿਆ ਨੂੰ ਲੈ ਕੇ ਕਾਫੀ ਮਾਤਾ-ਪਿਤਾ ਆ ਰਹੇ ਹਨ। 

ਮਾਤਾ-ਪਿਤਾ ਜੋਤਸ਼ੀ ਤੋਂ ਇਹ ਵੀ ਪੁੱਛ ਰਹੇ ਹਨ ਕਿ ਜਦੋਂ ਉਹ ਦਾਖਲੇ ਲਈ ਘਰੋਂ ਨਿਕਲੇ ਤਾਂ ਕੀ ਖਾ ਕੇ ਨਿਕਲੇ। ਦਾਖਲਾ ਫਾਰਮ ਖਰੀਦਣ ਲਈ ਘਰੋਂ ਨਿਕਲਣ 'ਤੇ ਕਿਸ ਦਿਸ਼ਾ 'ਚ ਪਹਿਲਾਂ ਚੱਲੀਏ। ਕਈ ਮਾਤਾ-ਪਿਤਾ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਨ ਕਿ ਜਿਸ ਬੱਚੇ ਦਾ ਅਗਲੇ ਸਾਲ ਦਾਖਲਾ ਹੋਣਾ ਹੈ, ਉਸ ਲਈ ਉਨ੍ਹਾਂ ਨੂੰ ਕਿਹੜਾ ਵਰਤ ਜਾਂ ਕਿਸੇ ਮੰਤਰ ਦਾ ਜਾਪ ਕਰਨਾ ਚਾਹੀਦਾ। ਨਾਲ ਹੀ ਕੁਝ ਲੋਕ ਦਾਖਲੇ ਲਈ ਕਈ ਟੋਟਕੇ ਵੀ ਅਜਮਾ ਰਹੇ ਹਨ।


Related News