ਚੰਦਰਮਾ ''ਤੇ ਸਫਲਤਾ ਦੇ ਦਿਨ ਬੱਚੇ ਦਾ ਜਨਮ, ਮਾਪਿਆਂ ਨੇ ਨਾਂ ਰੱਖਿਆ ''ਚੰਦਰਯਾਨ''

08/24/2023 4:03:21 PM

ਓਡੀਸ਼ਾ- ਧਰਤੀ ਦੇ ਕੁਦਰਤੀ ਉਪਗ੍ਰਹਿ ਚੰਦਰਮਾ ਦੀ ਸਤ੍ਹਾ 'ਤੇ ਭਾਰਤ ਦੇ ਚੰਨ ਮਿਸ਼ਨ ਦੇ ਕਦਮ ਰੱਖਣ ਦੇ ਤੁਰੰਤ ਬਾਅਦ ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਜਨਮੇ ਕਈ ਬੱਚਿਆਂ ਦਾ ਨਾਂ 'ਚੰਦਰਯਾਨ' ਰੱਖਿਆ ਗਿਆ ਹੈ। ਇੱਥੇ ਬੁੱਧਵਾਰ ਸ਼ਾਮ ਨੂੰ ਕੇਂਦਰਪਾੜਾ ਜ਼ਿਲ੍ਹਾ ਹਸਪਤਾਲ 'ਚ ਜਨਮੇ 4 ਬੱਚਿਆਂ ਦਾ ਨਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਚੰਦਰਯਾਨ ਰੱਖਿਆ ਹੈ, ਜਿਨ੍ਹਾਂ ਵਿਚ 3 ਮੁੰਡੇ ਅਤੇ ਇਕ ਕੁੜੀ ਹੈ। ਇਨ੍ਹਾਂ 4 ਬੱਚਿਆਂ 'ਚੋਂ ਇਕ ਦੇ ਪਿਤਾ ਪ੍ਰਵਤ ਮਲਿਕ ਨੇ ਕਿਹਾ ਕਿ ਇਹ ਦੋਹਰੀ ਖੁਸ਼ੀ ਹੈ। ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-3 ਦੇ ਸਫ਼ਲਤਾਪੂਰਵਕ ਲੈਂਡ ਕਰਨ ਦੇ ਕੁਝ ਮਿੰਟ ਬਾਅਦ ਹੀ ਸਾਡੇ ਬੱਚੇ ਦਾ ਜਨਮ ਹੋਇਆ। ਅਸੀਂ ਬੱਚੇ ਦਾ ਨਾਂ ਇਸ ਚੰਨ ਮਿਸ਼ਨ 'ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। 

ਇਹ ਵੀ ਪੜ੍ਹੋ- ਚੰਦਰਯਾਨ-3 ਦੀ ਚੰਨ 'ਤੇ ਸਫ਼ਲ ਲੈਂਡਿੰਗ ਮਗਰੋਂ ਇਸਰੋ ਮੁਖੀ ਬੋਲੇ- 'ਮੁਸ਼ਕਲ ਹੈ ਜਜ਼ਬਾਤ ਦੱਸਣਾ'

ਸਥਾਨਕ ਪੱਧਰ 'ਤੇ ਬੱਚੇ ਦੇ ਜਨਮ ਦੇ 21ਵੇਂ ਦਿਨ ਪੂਜਾ ਮਗਰੋਂ ਉਸ ਦੇ ਨਾਮਕਰਣ ਦੀ ਪਰੰਪਰਾ ਰਹੀ ਹੈ। ਅਰੀਪਾੜਾ ਪਿੰਡ ਵਾਸੀ ਮਲਿਕ ਦੀ ਪਤਨੀ ਰਾਨੂੰ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਰਾਨੂੰ ਨੇ ਕਿਹਾ ਕਿ ਘਰ ਦੇ ਵੱਡੇ ਬਜ਼ੁਰਗਾਂ ਨੂੰ ਬੱਚੇ ਦਾ ਨਾਂ ਚੰਦਰਯਾਨ ਦੇ ਨਾਂ 'ਤੇ ਰੱਖਣ ਦਾ ਸੁਝਾਅ ਦਿੱਤਾ ਜਾਵੇਗਾ। ਬੱਚੇ ਦਾ ਨਾਂ ਚੰਦਰ ਜਾਂ ਲੂਨਾ ਵੀ ਹੋ ਸਕਦਾ ਹੈ ਕਿਉਂਕਿ ਚੰਦਰਯਾਨ ਦਾ ਅਰਥ ਚੰਨ ਲਈ ਵਾਹਨ ਹੁੰਦਾ ਹੈ। ਬੱਚੇ ਦੀ ਮਾਂ ਨੇ ਕਿਹਾ ਕਿ ਚੰਦਰਯਾਨ ਹਾਲਾਂਕਿ ਇਕ ਨਵੀਂ ਸ਼ੈਲੀ ਦਾ ਨਾਂ ਹੈ। ਅਸੀਂ 21ਵੇਂ ਦਿਨ ਪੂਜਾ ਵਿਚ ਇਸ ਬਾਰੇ ਫ਼ੈਸਲਾ ਕਰਾਂਗੇ।

ਇਹ ਵੀ ਪੜ੍ਹੋ-  ਸੋਨੀਆ ਗਾਂਧੀ ਨੇ ਇਸਰੋ ਮੁਖੀ ਨੂੰ ਲਿਖੀ ਚਿੱਠੀ, 'ਚੰਦਰਯਾਨ-3 ਦੀ ਸ਼ਾਨਦਾਰ ਉਪਲੱਬਧੀ 'ਤੇ ਹਰ ਭਾਰਤੀ ਨੂੰ ਮਾਣ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News