ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਜਨਮ ਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

Wednesday, May 15, 2024 - 03:46 PM (IST)

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਜਨਮ ਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਮਾਨਸਾ (ਵੈੱਬ ਡੈਸਕ): ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਦੀ ਯਾਦ ਵਿਚ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ "ਸ਼ੁੱਭ ਪੁੱਤ ਅੱਜ ਮੇਰਾ ਜਨਮਦਿਨ ਹੈ ਪਰ ਮੇਰਾ ਮੁੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ ਦੀਦਾਰ ਕਰ ਹੋ ਗਿਆ ਸੀ। ਬੇਟਾ ਤੁਹਾਡਾ ਖਿਆਲ ਬੇਸ਼ੱਕ ਹਮੇਸ਼ਾ ਮੇਰੀਆਂ ਅੱਖਾਂ ਨਮ ਕਰ ਦਿੰਦਾ। ਪਰ ਅੱਜ ਦੋ ਸਾਲ ਦਾ ਤੁਹਾਡਾ ਵਿਛੋੜਾ ਮੈਨੂੰ ਦੋਹਰਾ ਹੋ ਕੇ ਨਿੱਕੇ ਸ਼ੁੱਭ ਦੇ ਰੂਪ 'ਚ ਪ੍ਰਾਪਤ ਹੋਇਆ, ਤੇ ਪੁੱਤ ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫ਼ਲ ਕੀਤਾ। ਪੁੱਤ ਮੈਨੂੰ ਮੇਰੇ ਦੋਵੇਂ ਪੁੱਤਰਾਂ 'ਤੇ ਮਾਣ ਹੈ।"

 
 
 
 
 
 
 
 
 
 
 
 
 
 
 
 

A post shared by Charan Kaur (@charan_kaur5911)

ਇਹ ਖ਼ਬਰ ਵੀ ਪੜ੍ਹੋ - ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, CM ਮਾਨ ਨਾਲ ਕੱਢਣਗੇ ਵੱਡਾ ਰੋਡ ਸ਼ੋਅ

ਇਸ ਤੋਂ ਪਹਿਲਾਂ ਮਰਹੂਮ ਗਾਇਕ ਦੇ ਬਾਪੂ ਬਲਕੌਰ ਸਿੰਘ ਨੇ ਪਤਨੀ ਚਰਨ ਕੌਰ ਦੇ ਬਰਥਡੇ 'ਤੇ ਕੇਕ ਕੱਟਦਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ 'ਚ ਚਰਨ ਕੌਰ ਆਪਣੇ ਨੰਨ੍ਹੇ ਪੁੱਤਰ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਬਾਪੂ ਬਲਕੌਰ ਨੇ ਕੈਪਸ਼ਨ 'ਚ ਲਿਖਿਆ, ''ਜ਼ਿੰਦਗੀ ਦੇ ਹਰੇਕ ਉਤਾਰ ਚੜ੍ਹਾਅ 'ਚ ਮੇਰੇ ਤੋਂ ਪਹਿਲਾਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਤੇ ਹਰ ਡਗਮਗਾਉਂਦੇ ਰਸਤੇ 'ਤੇ ਮੇਰਾ ਦੋਸਤ ਮੇਰੀ ਮਾਂ ਤੇ ਇਕ ਨੇਕ ਸਾਥੀ ਬਣ ਮੇਰੇ ਨਾਲ ਰਹਿਣ ਲਈ ਤੁਹਾਡਾ ਧੰਨਵਾਦ। ਮੈਂ ਆਪ ਨੂੰ ਜਨਮਦਿਨ ਦੀ ਵਧਾਈ ਦਿੰਦੇ ਇਹੀ ਅਰਦਾਸ ਕਰਦਾ ਹਾਂ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡੀ ਮੁਸਕਾਨ ਹਮੇਸ਼ਾ ਤੁਹਾਡੇ ਚਿਹਰੇ 'ਤੇ ਬਣੀ ਰਹੇ। ਵਾਹਿੁਗੁਰੂ ਅੰਗ ਸੰਗ ਸਹਾਈ ਰਹਿਣ 😊🙏🏻❤️🎉#justiceforsidhumoosewala।''

PunjabKesari

ਇਹ ਖ਼ਬਰ ਵੀ ਪੜ੍ਹੋ - ਨੌਕਰੀ ਦੀ ਭਾਲ਼ 'ਚ ਹਰਿਆਣੇ ਗਈਆਂ ਪੰਜਾਬ ਦੀਆਂ 3 ਕੁੜੀਆਂ ਨਾਲ ਵਾਪਰੀ ਰੂਹ ਕੰਬਾਊ ਘਟਨਾ

ਦੱਸ ਦੇਈਏ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸੇ ਸਾਲ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ 'ਚ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਆਈ. ਵੀ. ਐੱਫ. ਰਾਹੀਂ ਬੱਚੇ ਨੂੰ ਜਨਮ ਦਿੱਤਾ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News