ਸ਼ਾਈਨਿੰਗ ਸਟਾਰ ਸਕੂਲ ਦੇ ਇਨ੍ਹਾਂ ਸਟੂਡੈਂਟਸ ਨੇ 12ਵੀਂ ਜਮਾਤ ਦੇ ਨਤੀਜੇ 'ਚ ਰੌਸ਼ਨ ਕੀਤਾ ਮਾਪਿਆਂ ਦਾ ਨਾਂ
Friday, May 03, 2024 - 05:57 PM (IST)
ਜਲੰਧਰ (ਰੱਤਾ)– ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ 12ਵੀਂ ਜਮਾਤ ਅਤੇ 8ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ। ਦੋਵੇਂ ਜਮਾਤਾਂ ਦੇ ਨਤੀਜਿਆਂ ਵਿਚ ਕੁੜੀਆਂ ਅਤੇ ਮੁੰਡਿਆਂ ਨੇ ਵਧੀਆ ਨੰਬਰ ਲੈ ਕੇ ਮਾਪਿਆਂ ਸਮੇਤ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿਚ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ ਕਈ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਮਾਪਿਆਂ ਦਾ ਨਾਂ ਚਮਕਾਇਆ ਹੈ।
ਜਲੰਧਰ ਦੇ ਹਰਬੰਸ ਨਗਰ ਸਥਿਤ ਸ਼ਾਈਨਿੰਗ ਸਟਾਰਜ਼ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਅਤੇ 8ਵੀਂ ਦੀ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਮੀਨਾ ਧਵਨ ਨੇ ਦੱਸਿਆ ਕਿ ਸਕੂਲ ਦੇ ਜਿੰਨੇ ਵੀ ਵਿਦਿਆਰਥੀਆਂ ਨੇ 12ਵੀਂ ਕਲਾਸ ਦੀ ਪ੍ਰੀਖਿਆ ਦਿੱਤੀ, ਉਹ ਸਾਰੇ ਵਧੀਆ ਨੰਬਰਾਂ ਨਾਲ ਪਾਸ ਹੋ ਗਏ ਹਨ।
ਇਹ ਵੀ ਪੜ੍ਹੋ- ਚੂੜੇ ਵਾਲੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਟਲ 'ਚੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਪਤੀ, ਵੀਡੀਓ ਹੋਈ ਵਾਇਰਲ
12ਵੀਂ ਦੀ ਜਮਾਤ ਵਿਚੋਂ ਸਾਇੰਸ ਗਰੁੱਪ ’ਚ ਨੰਦਿਨੀ ਨੇ ਪਹਿਲਾ, ਪ੍ਰਭਲੀਨ ਨੇ ਦੂਜਾ ਅਤੇ ਸਿਮਰਪ੍ਰੀਤ ਨੇ ਤੀਜਾ, ਕਾਮਰਸ ਗਰੁੱਪ ਵਿਚ ਜਸਲੀਨ ਕੌਰ ਨੇ ਪਹਿਲਾ, ਸ਼ਾਮਿਲੀ ਨੇ ਦੂਜਾ ਅਤੇ ਕਾਜਲ ਨੇ ਤੀਜਾ, ਆਰਟਸ ਗਰੁੱਪ ’ਚ ਸੋਨਿਕਾ ਨੇ ਪਹਿਲਾ, ਭੂਮਿਕਾ ਨੇ ਦੂਜਾ ਅਤੇ ਕਸ਼ਿਸ਼ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਬੱਚਿਆਂ ਵੱਲੋਂ ਚੰਗੇ ਨੰਬਰਾਂ ਨਾਲ ਪ੍ਰੀਖਿਆ ਪਾਸ ਕਰਨ 'ਤੇ ਜਿੱਥੇ ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਅਧਿਆਪਕ ਵੀ ਬੇਹੱਦ ਖ਼ੁਸ਼ ਹਨ। ਇਸੇ ਤਰ੍ਹਾਂ 8ਵੀਂ ਜਮਾਤ ਦੇ ਸਾਰੇ ਵਿਦਿਆਰਥੀ ਪਾਸ ਹੋ ਗਏ ਹਨ ਅਤੇ ਮੁਸਕਾਨ ਨੇ 92.6, ਕੁਸੁਮ ਨੇ 91.3, ਯੋਗਸ਼੍ਰੀ ਨੇ 90.8 ਅਤੇ ਕਰਨ ਕੁਮਾਰ ਨੇ 89.3 ਫ਼ੀਸਦੀ ਅੰਕ ਹਾਸਲ ਕੀਤੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਜੀਤੇ ਵਿਚ ਮੈਰਿਟ ਸੂਚੀ ਵਿਚ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ 18 ਵਿਦਿਆਰਥੀ ਆਪਣਾ ਸਥਾਨ ਬਣਾਉਣ ਵਿਚ ਸਫ਼ਲ ਰਹੇ ਹਨ। ਇਨ੍ਹਾਂ ਵਿਚ 5 ਲੜਕੇ ਅਤੇ 13 ਕੁੜੀਆਂ ਸ਼ਾਮਲ ਹਨ। ਜ਼ਿਲ੍ਹੇ ਦਾ ਓਵਰਆਲ ਨਤੀਜਾ 92.98 ਫ਼ੀਸਦੀ ਰਿਹਾ। ਜ਼ਿਲ੍ਹੇ ਭਰ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਸਬੰਧਤ ਸਕੂਲਾਂ ਦੇ 20 ਹਜ਼ਾਰ 227 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਹਿੱਸਾ ਲਿਆ। ਇਨ੍ਹਾਂ ਵਿਚੋਂ 18 ਹਜ਼ਾਰ 807 ਵਿਦਿਆਰਥੀ ਪਾਸ ਹੋਏ।
12ਵੀਂ ਜਮਾਤ ਦੀ ਜ਼ਿਲ੍ਹਾ ਮੈਰਿਟ ਸੂਚੀ
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 12ਵੀਂ ਜਮਾਤ ਦੀ ਐਲਾਨੀ ਗਈ 320 ਵਿਦਿਆਰਥੀਆਂ ਵਾਲੀ ਮੈਰਿਟ ਸੂਚੀ ਵਿਚ ਜਲੰਧਰ ਦੇ 18 ਵਿਦਿਆਰਥੀਆਂ ਨੇ ਸਥਾਨ ਬਣਾਇਆ। ਜ਼ਿਲੇ ਦੀ ਮੈਰਿਟ ਸੂਚੀ ਇਸ ਤਰ੍ਹਾਂ ਹੈ :
(1) ਲਿਪਿਕਾ, ਐੱਸ. ਪੀ. ਪ੍ਰਾਈਮ ਪਬਲਿਕ ਸਕੂਲ ਜਲੰਧਰ 493/500
(2) ਰਿਸ਼ਭ ਸ਼ਰਮਾ, ਡੀ. ਏ. ਵੀ. ਕਾਲਜੀਏਟ ਸਕੂਲ ਜਲੰਧਰ 491/500
(3) ਅਨੂ ਭਾਟੀਆ, ਮੈਰੀਟੋਰੀਅਸ ਸਕੂਲ ਜਲੰਧਰ 490/500
(4) ਜਾਨ੍ਹਵੀ, ਮੈਰੀਟੋਰੀਅਸ ਸਕੂਲ ਜਲੰਧਰ 490/500
(5) ਮਾਨਵੀ ਰਾਏ, ਐੱਸ. ਪੀ. ਪ੍ਰਾਈਮ ਪਬਲਿਕ ਸਕੂਲ ਜਲੰਧਰ 490/500
(6) ਤਮੰਨਾ ਲਤਾ ਲਾਲ, ਐੱਚ. ਐੱਮ. ਵੀ. ਕਾਲਜੀਏਟ ਸਕੂਲ 489/500
(7) ਆਰਤੀ, ਮੈਰੀਟੋਰੀਅਸ ਸਕੂਲ ਜਲੰਧਰ 489/500
(8) ਸਾਗਰ, ਮੈਰੀਟੋਰੀਅਸ ਸਕੂਲ ਜਲੰਧਰ 489/500
(9) ਗੌਤਮ, ਮੈਰੀਟੋਰੀਅਸ ਸਕੂਲ ਜਲੰਧਰ 489/500
(10) ਪ੍ਰਿਯਲ, ਮੈਰੀਟੋਰੀਅਸ ਸਕੂਲ ਜਲੰਧਰ 489/500
(11) ਆਲੋਕ, ਮੈਰੀਟੋਰੀਅਸ ਸਕੂਲ ਜਲੰਧਰ 488/500
(12) ਕੰਚਨ, ਸਰਕਾਰੀ ਕੰਨਿਆ ਸਕੂਲ ਫਿਲੌਰ 488/500
(13) ਪ੍ਰਿਯਾ, ਸ਼ਹੀਦ ਭਾਈ ਤਾਰਾ ਸਿੰਘ ਮੈਮੋਰੀਅਲ ਸਕੂਲ ਜਲੰਧਰ 488/500
(14) ਕੋਮਲਪ੍ਰੀਤ, ਟੈਗੋਰ ਮਾਡਲ ਸਕੂਲ ਨਕੋਦਰ 488/500
(15) ਗਗਨਦੀਪ, ਮੈਰੀਟੋਰੀਅਸ ਸਕੂਲ ਜਲੰਧਰ 487/500
(16) ਸੁਨੈਨਾ, ਮੈਰੀਟੋਰੀਅਸ ਸਕੂਲ ਜਲੰਧਰ 487/500
(17) ਪਲਕ, ਐੱਚ. ਐੱਮ. ਵੀ. ਕਾਲਜੀਏਟ ਸਕੂਲ 487/500
(18) ਭੂਮਿਕਾ, ਐੱਸ. ਡੀ. ਪਬਲਿਕ ਸਕੂਲ ਅੱਪਰਾ ਜਲੰਧਰ 487/500
ਇਹ ਵੀ ਪੜ੍ਹੋ- ਭਾਖੜਾ ਨਹਿਰ 'ਚ ਰੁੜੇ ਜੀਜੇ-ਸਾਲੇ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8