ਮਾਪਿਆਂ ਦੀਆਂ ਇਨ੍ਹਾਂ ਧੀਆਂ ਨੇ ਛੂਹੀਆਂ ਸਿਖਰਾਂ, 500 'ਚੋਂ 499 ਅੰਕ ਕੀਤੇ ਹਾਸਲ

05/02/2019 1:13:34 PM

ਨਵੀਂ ਦਿੱਲੀ— ਸੀ.ਬੀ.ਐੱਸ.ਈ. 12ਵੀਂ ਦੇ ਨਤੀਜੇ ਅੱਜ ਯਾਨੀ ਵੀਰਵਾਰ ਨੂੰ ਐਲਾਨ ਕਰ ਦਿੱਤੇ ਗਏ ਹਨ। ਸੀ.ਬੀ.ਐੱਸ.ਈ. ਨੇ ਇਕੱਠੇ ਸਾਲੇ 10 ਜੋਨ ਦੇ ਰਿਜਲਟ ਐਲਾਨ ਕਰ ਦਿੱਤੇ ਹਨ। ਇਸ ਵਾਰ 83.4 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਪ੍ਰੀਖਿਆ 'ਚ ਕਰੀਬ 13 ਲੱਖ ਵਿਦਿਆਰਥੀ ਬੈਠੇ ਸਨ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਨਤੀਜੇ ਕਾਫੀ ਪਹਿਲਾਂ ਆ ਗਏ ਹਨ। ਹਾਲਾਂਕਿ ਹੁਣ ਤੱਕ ਕਈ ਰਾਜਾਂ ਦੇ ਬੋਰਡ ਨਤੀਜੇ ਆ ਚੁਕੇ ਹਨ। ਸੀ.ਬੀ.ਐੱਸ.ਈ. ਚੇਅਰਪਰਸਨ ਅਨਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪ੍ਰੀਖਿਆ 'ਚ 88.7 ਫੀਸਦੀ ਲੜਕੀਆਂ, 79.5 ਫੀਸਦੀ ਲੜਕੇ ਅਤੇ 83.3 ਫੀਸਦੀ ਟਰਾਂਸਜੈਂਡਰ ਪਾਸ ਹੋਏ ਹਨ।
PunjabKesari

500 'ਚੋਂ ਹਾਸਲ ਕੀਤੇ 499 ਨੰਬਰ
ਰੀਜਨ ਦੇ ਮਾਮਲੇ 'ਚ ਤ੍ਰਿਵੇਂਦਰ (98.2 ਫੀਸਦੀ) ਟਾਪ 'ਤੇ, ਚੇਨਈ (92.3 ਫੀਸਦੀ) ਦੂਜੇ ਨੰਬਰ 'ਤੇ ਹੈ। ਦਿੱਲੀ 91.78 ਫੀਸਦੀ ਪਾਸ ਨਾਲ ਤੀਜੇ ਨੰਬਰ 'ਤੇ ਹੈ। ਇਸ ਵਾਰ 12ਵੀਂ ਦੀ ਪ੍ਰੀਖਿਆ 'ਚ ਹੰਸਿਕਾ ਸ਼ੁਕਲਾ ਅਤੇ ਕਰਿਸ਼ਮਾ ਅਰੋੜਾ ਨੇ ਟਾਪ ਕੀਤਾ ਹੈ, ਇਨ੍ਹਾਂ ਦੋਹਾਂ ਨੇ 500 'ਚੋਂ 499 ਨੰਬਰ ਹਾਸਲ ਕੀਤੇ ਹਨ। ਹੰਸਿਕਾ ਡੀ.ਪੀ.ਐੱਸ. ਗਾਜ਼ੀਆਬਾਦ ਦੀ ਵਿਦਿਆਰਥਣ ਹੈ। ਉੱਥੇ ਹੀ ਕਰਿਸ਼ਮਾ ਮੁਜ਼ੱਫਰਨਗਰ ਦੀ ਹੈ। ਦੂਜੇ ਸਥਾਨ 'ਤੇ ਤਿੰਨ ਲੜਕੀਆਂ ਨੇ ਇਕੱਠੇ ਟਾਪ ਕੀਤਾ ਹੈ। ਇਸ 'ਚ ਹਰਿਆਣਾ ਦੇ ਜੀਂਦ ਦੀ ਭਾਵਯਾ, ਰਿਸ਼ੀਕੇਸ਼ ਦੀ ਗੌਰੰਗੀ ਚਾਵਲਾ ਅਤੇ ਰਾਏਬਰੇਲੀ ਦੀ ਐਸ਼ਵਰਿਆ ਹਨ। ਉੱਥੇ ਹੀ ਦਿੱਲੀ ਦੇ ਨੀਰਜ ਜਿੰਦਲ ਅਤੇ ਮਹਿਕ ਤਲਵਾਰ ਸਮੇਤ 18 ਵਿਦਿਆਰਥੀ ਤੀਜੇ ਸਥਾਨ 'ਤੇ ਰਹੇ। ਇਸ ਵਾਰ ਨਤੀਜੇ 28 ਦਿਨਾਂ ਦੇ ਅੰਦਰ ਜਾਰੀ ਕੀਤੇ ਗਏ ਹਨ। ਇਹ ਆਪਣੇ ਆਪ 'ਚ ਰਿਕਾਰਡ ਹੈ। 4 ਅਪ੍ਰੈਲ ਨੂੰ ਆਖਰੀ ਪ੍ਰੀਖਿਆ ਹੋਈ ਸੀ। ਪ੍ਰੀਖਿਆ ਦੇਸ਼ 'ਚ 4,974 ਸੈਂਟਰ 'ਤੇ ਆਯੋਜਿਤ ਕੀਤੀ ਗਈ ਸੀ। ਵਿਦੇਸ਼ 'ਚ ਵੀ 78 ਸੈਂਟਰ ਬਣਾਏ ਗਏ ਸਨ।
 

ਹੰਸਿਕਾ ਨੇ ਪੜ੍ਹਾਈ ਲਈ ਕੋਈ ਕੋਚਿੰਗ ਨਹੀਂ ਲਈ
ਪ੍ਰੀਖਿਆ 'ਚ ਟਾਪ ਕਰਨ ਵਾਲੀ ਹੰਸਿਕਾ ਸ਼ੁਕਲਾ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸ ਦੇ ਸਾਈਕੋਲਾਜੀ, ਇਤਿਹਾਸ, ਮਿਊਜ਼ਿਕ ਵੋਕਲ ਅਤੇ ਪਾਲੀਟਿਕਲ ਸਬਜੈਕਟ 'ਚ 100 'ਚੋਂ 100 ਨੰਬਰ ਆਏ ਹਨ। ਹੰਸਿਕਾ ਨੂੰ ਅੰਗਰੇਜ਼ੀ 'ਚ 99 ਨੰਬਰ ਆਏ ਹਨ। ਇੱਥੇ ਇਹ ਮਹੱਤਵਪੂਰਨ ਹੈ ਕਿ ਹੰਸਿਕਾ ਨੇ ਪੜ੍ਹਾਈ ਲਈ ਕੋਈ ਕੋਚਿੰਗ ਨਹੀਂ ਲਈ ਸੀ। ਉਹ ਅੱਗੇ ਚੱਲ ਕੇ ਆਈ.ਐੱਫ.ਐੱਸ. ਅਫ਼ਸਰ ਬਣਨਾ ਚਾਹੁੰਦੀ ਹੈ। ਹੰਸਿਕਾ ਦੇ ਪਾਪਾ ਰਾਜ ਸਭਾ ਸਕੱਤਰੇਤ 'ਚ ਕੰਮ ਕਰਦੇ ਹਨ, ਜਦੋਂ ਕਿ ਉਸ ਦੀ ਮਾਂ ਪ੍ਰੋਫੈਸਰ ਹੈ।


DIsha

Content Editor

Related News