ਪੁਲਸ ਵੱਲੋ 33 ਕਿਲੋ 500 ਗ੍ਰਾਮ ਚੂਰਾ ਪੋਸਤ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ

04/26/2024 12:13:30 PM

ਸੁਲਤਾਨਪੁਰ ਲੋਧੀ (ਜੋਸ਼ੀ, ਸੋਢੀ, ਧੀਰ, ਧੰਜੀ)- ਸੀਨੀਅਰ ਪੁਲਸ ਕਪਤਾਨ, ਕਪੂਰਥਲਾ ਵਤਸਲਾ ਗੁਪਤਾ ਦੀਆਂ ਹਦਾਇਤਾਂ ਅਨੁਸਾਰ ਸਰਬਜੀਤ ਰਾਏ ਪੁਲਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ ਅਤੇ ਬਬਨਦੀਪ ਸਿੰਘ ਉਪ ਪੁਲਸ ਕਪਤਾਨ, ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੀਆਂ ਦਿਸ਼ਾ-ਨਿਰਦੇਸ਼ ਹੇਠ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਤਹਿਤ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ। ਦੱਸਿਆ ਗਿਆ ਹੈ ਕਿ ਸਬ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਤਲਵੰਡੀ ਚੋਧਰੀਆ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ 01 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜੇ ਵਿੱਚੋਂ 33 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ- ਜਲੰਧਰ 'ਚ ਉਮੀਦਵਾਰ ਪਵਨ ਟੀਨੂੰ ਦੇ ਹੱਕ 'ਚ ਅੱਜ CM ਭਗਵੰਤ ਮਾਨ ਕਰਨਗੇ ਰੋਡ ਸ਼ੋਅ, ਵਧਾਈ ਗਈ ਸੁਰੱਖਿਆ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਬਨਦੀਪ ਸਿੰਘ ਉੱਪ ਪੁਲਸ ਕਪਤਾਨ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਏ. ਐੱਸ. ਆਈ. ਗੁਰਮੇਲ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਤਲਵੰਡੀ ਚੋਧਰੀਆ ਤੋਂ ਪਿੰਡ ਫਰੀਦਪੁਰ ਭੈਣੀ ਹੁਸੇਖਾ ਨੂੰ ਜਾ ਰਹੇ ਸੀ। ਜਦ ਪੁਲਸ ਪਾਰਟੀ ਪਿੰਡ ਫਰੀਦਪੁਰ ਪਾਸ ਪੁੱਜੀ ਤਾ ਇਕ ਮੋਨਾ ਨੋਜਵਾਨ ਇਕ ਘਰੋ ਆਪਣੇ ਸਿਰ 'ਤੇ ਵਜਨਦਾਰ ਤੋੜਾ ਪਲਾਸਟਿਕ ਚੁੱਕੀ ਵਿਖਾਈ ਦਿੱਤਾ। ਜੋ ਪੁਲਸ ਪਾਰਟੀ ਦੀ ਗੱਡੀ ਵੇਖ ਕੇ ਕਾਹਲੀ ਕਾਹਲੀ ਘਰ ਵੱਲ ਨੂੰ ਜਾ ਮੁੜਿਆ। ਪੁਲਸ ਪਾਰਟੀ ਵੱਲੋਂ ਮੋਨੇ ਨੋਜਵਾਨ ਨੂੰ ਕਾਬੂ ਕਰਕੇ ਉਸ ਪਾਸੋ 33 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰ ਧਾਰਾ 15-61-85 ਅਧੀਨ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਪੋਸਟਰ ਵਾਇਰਲ ਹੋਣ ਮਗਰੋਂ ਸਾਬਕਾ CM ਚੰਨੀ ਨੇ ਤੋੜੀ ਚੁੱਪੀ, ਕਿਹਾ-ਪੋਸਟਰ ਪ੍ਰਚਾਰ ਚੌਧਰੀ ਪਰਿਵਾਰ ਦੀ ਸਾਜ਼ਿਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News