ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਕੀਤਾ ਹੈਰਾਨ, ਪ੍ਰੀਖਿਆ ’ਚ ਹਾਸਲ ਕੀਤੇ ਸ਼ਾਨਦਾਰ ਅੰਕ (ਤਸਵੀਰਾਂ)

05/17/2024 11:44:56 AM

ਚੰਡੀਗੜ੍ਹ (ਆਸ਼ੀਸ਼) : ਸੀ. ਬੀ. ਐੱਸ. ਈ. 10ਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਪੈਸੀਫਿਕ ਲਰਨਿੰਗ ਡਿਸਏਬਿਲਟੀ (ਐੱਸ. ਐੱਲ. ਡੀ.) ਤੋਂ ਪੀੜਤ ਮਨਜੋਤ ਕੌਰ ਨੇ 88 ਫ਼ੀਸਦੀ ਅੰਕ ਹਾਸਲ ਕੀਤੇ ਹਨ। ਉਸ ਦਾ ਸੁਫ਼ਨਾ ਡਾਕਟਰ ਬਣ ਕੇ ਲੋੜਵੰਦਾਂ ਦੀ ਮਦਦ ਕਰਨਾ ਹੈ। ਪਿਤਾ ਗੁਰਮੀਤ ਸਿੰਘ ਦੀ 7 ਸਾਲ ਪਹਿਲਾਂ ਮੌਤ ਹੋ ਗਈ ਸੀ। ਸਿਹਤ ਖ਼ਰਾਬ ਹੋਣ ਕਾਰਨ ਮਾਤਾ ਰਜਿੰਦਰ ਕੌਰ ਘਰ ’ਚ ਹੀ ਰਹਿੰਦੀ ਹੈ। ਘਰ ਦਾ ਸਾਰਾ ਖ਼ਰਚਾ ਨਾਨਾ ਤੇ ਮਾਮਾ ਕਰਦੇ ਹਨ। ਵੱਡੀ ਭੈਣ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਦਿੱਤੀਆਂ ਕਿਤਾਬਾਂ ਨਾਲ ਪੜ੍ਹਾਈ ਕੀਤੀ। ਬੋਲਣ ਦੀਆਂ ਸਮੱਸਿਆਵਾਂ ਅਤੇ ਆਈ. ਕਿਊ. ਘੱਟ ਹੋਣ ਦੇ ਬਾਵਜੂਦ ਦਿਬਾਂਜਲੀ ਨੇ 83 ਫ਼ੀਸਦੀ ਅੰਕ ਹਾਸਲ ਕੀਤੇ। ਉਸ ਦਾ ਸੁਫ਼ਨਾ ਅਧਿਆਪਕ ਬਣਨ ਦਾ ਹੈ, ਜੋ ਉਸ ਨੇ ਪ੍ਰੀ-ਨਰਸਰੀ ਤੋਂ ਹੀ ਦੇਖਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਮੰਤਰੀ ਹਰਜੋਤ ਬੈਂਸ ਨੇ ਦਿੱਤੀ ਮਨਜ਼ੂਰੀ

PunjabKesari

ਪਿਤਾ ਜੱਗੀ ਕੁਮਾਰ ਪ੍ਰਾਈਵੇਟ ਨੌਕਰੀ ਕਰਦੇ ਹਨ। ਮਾਤਾ ਜਨਕ ਘਰੇਲੂ ਸੁਆਣੀ ਹਨ। ਇਮਤਿਹਾਨ ’ਚ ਸਫ਼ਲ ਹੋਣ ਲਈ ਸਾਲ ਭਰ ਰੈਗੂਲਰ ਪੜ੍ਹਾਈ ਕੀਤੀ ਅਤੇ ਸਕੂਲ ਦੇ ਅਧਿਆਪਕਾਂ ਨੇ ਹਰ ਵਿਸ਼ੇ ਦੀ ਰੀਵਿਜ਼ਨ ’ਚ ਅਹਿਮ ਭੂਮਿਕਾ ਨਿਭਾਈ। ਆਈ.ਕਿਊ. ਘੱਟ ਹੋਣ ਦੇ ਬਾਵਜੂਦ ਕਿਰਨਦੀਪ ਕੌਰ ਨੇ 73 ਫ਼ੀਸਦੀ ਅੰਕ ਪ੍ਰਾਪਤ ਕੀਤੇ। ਪਿਤਾ ਸਤਿੰਦਰ ਸਿੰਘ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਮਾਤਾ ਮਹਿੰਦਰ ਕੌਰ ਫਾਇਰ ਵਿਭਾਗ ’ਚ ਕੰਮ ਕਰਦੇ ਹਨ। ਪ੍ਰੀਖਿਆ ਦੇ ਦਿਨਾਂ ਦੌਰਾਨ ਰੈਗੂਲਰ ਪੜ੍ਹਾਈ ਦੌਰਾਨ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਇਸ ਦੌਰਾਨ ਜਦੋਂ ਥਕਾਵਟ ਮਹਿਸੂਸ ਹੁੰਦੀ ਸੀ ਤਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਆਪਣੀ ਥਕਾਵਟ ਦੂਰ ਕਰਦੀ ਸੀ।

PunjabKesari

ਇਹ ਵੀ ਪੜ੍ਹੋ : ਪੰਜਾਬ ਦੇ ਰਸੋਈ ਗੈਸ ਖ਼ਪਤਕਾਰਾਂ ਨੂੰ ਲੱਗ ਸਕਦੈ ਝਟਕਾ! ਖ਼ਬਰ 'ਚ ਪੜ੍ਹੋ ਕੀ ਹੈ ਪੂਰਾ ਮਾਮਲਾ

ਇਸ ਨਾਲ ਦਿਮਾਗ਼ ਤਰੋ-ਤਾਜ਼ਾ ਹੋ ਜਾਂਦਾ ਸੀ। ਐੱਸ. ਐੱਲ. ਡੀ. ਬਿਮਾਰੀ ਤੋਂ ਪੀੜਤ ਰਾਧਿਕਾ ਨੇ 71 ਫ਼ੀਸਦੀ ਅੰਕ ਹਾਸਲ ਕੀਤੇ ਹਨ। ਪ੍ਰੀਖਿਆ ਦੀ ਤਿਆਰੀ ਦੇ ਨਾਲ-ਨਾਲ ਸੂਬਾਈ ਅਤੇ ਕੌਮੀ ਪੱਧਰ ਦੇ ਯੋਗਾ ਮੁਕਾਬਲਿਆਂ ’ਚ ਹਿੱਸਾ ਲਿਆ। ਇਮਤਿਹਾਨਾਂ ਤੇ ਮੁਕਾਬਲਿਆਂ ’ਚ ਸਖ਼ਤ ਮਿਹਨਤ ਕੀਤੀ। ਦੋਵੇਂ ਚੀਜ਼ਾਂ ਨੂੰ ਮੈਨੇਜ ਕਰਨਾ ਥੋੜ੍ਹਾ ਮੁਸ਼ਕਲ ਸੀ ਪਰ ਰੈਗੂਲਰ ਪੜ੍ਹਾਈ ਅਤੇ ਅਭਿਆਸ ਨਾਲ ਮੈਂ ਆਪਣਾ ਟੀਚਾ ਹਾਸਲ ਕਰ ਲਿਆ। ਪਿਤਾ ਰਾਮ ਕੁਮਾਰ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਮਾਂ ਘਰ ’ਚ ਕੰਮ ਕਰ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਐੱਸ. ਐੱਲ. ਡੀ. ਬਿਮਾਰੀ ਤੋਂ ਪੀੜਤ ਰਾਧਾ ਨੇ 68 ਫ਼ੀਸਦੀ ਅੰਕ ਹਾਸਲ ਕੀਤੇ ਹਨ। ਪਿਤਾ ਰਾਮ ਕ੍ਰਿਸ਼ਨ ਆਟੋ ਚਾਲਕ ਤੇ ਮਾਂ ਨੀਲਮ ਘਰੇਲੂ ਸੁਆਣੀ ਹੈ। ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਪੜ੍ਹਾਈ ਕਰ ਕੇ ਸਫ਼ਲਤਾ ਹਾਸਲ ਕੀਤੀ। ਉਸ ਦਾ ਕਹਿਣਾ ਹੈ ਕਿ ਚੰਗੇ ਅੰਕ ਪ੍ਰਾਪਤ ਕਰਨ ਲਈ ਪੜ੍ਹਾਈ ’ਚ ਸਥਿਰਤਾ ਹੋਣਾ ਬਹੁਤ ਜ਼ਰੂਰੀ ਹੈ।

PunjabKesari

ਨਵੀਂ ਪਾਰੀ ਦੀ ਸ਼ੁਰੂਆਤ ਬਾਰੇ ਜ਼ਿਆਦਾ ਸੋਚਿਆ ਨਹੀਂ ਹੈ। ਅਧਿਆਪਕਾਂ ਨੇ ਜੋ ਵੀ ਅਧਿਐਨ ਸਮੱਗਰੀ ਪ੍ਰਦਾਨ ਕਰਵਾਈ, ਉਸ ’ਤੇ ਧਿਆਨ ਕੇਂਦਰਤ ਕੀਤਾ। ਐੱਸ. ਐੱਲ. ਡੀ. ਬਿਮਾਰੀ ਤੋਂ ਪੀੜਤ ਮਨਦੀਪ ਕੌਰ ਨੇ 61 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਪਿਤਾ ਗੋਬਿੰਦ ਸਿੰਘ ਕੁੱਕ ਤੇ ਮਾਤਾ ਰਜਨੀ ਕੌਰ ਘਰੇਲੂ ਸੁਆਣੀ ਹੈ। ਉਹ ਆਰਟਸ ਅਤੇ ਕਾਮਰਸ ਫੈਕਲਟੀ ’ਚ ਦਾਖ਼ਲਾ ਲੈ ਕੇ ਆਪਣਾ ਸੁਫ਼ਨਾ ਪੂਰਾ ਕਰਨਾ ਚਾਹੁੰਦੀ ਹੈ।

PunjabKesari

ਕੀ ਬਣਨਾ ਹੈ, ਅਜੇ ਇਸ ਬਾਰੇ ਸੋਚਿਆ ਨਹੀਂ ਹੈ। ਪੜ੍ਹਾਈ ਸਬੰਧੀ ਸਮੱਸਿਆਵਾਂ ਆਉਂਦੀਆਂ ਸਨ ਤਾਂ ਉਹ ਅਧਿਆਪਕਾਂ ਨਾਲ ਗੱਲ ਕਰਦੀ ਸੀ। ਉਸ ਦਾ ਕਹਿਣਾ ਹੈ ਕਿ ਪ੍ਰੀਖਿਆ ਸਮੇਂ ਕਿਸੇ ਨੂੰ ਘਬਰਾਉਣਾ ਨਹੀਂ ਚਾਹੀਦਾ ਤੇ ਧਿਆਨ ਕੇਂਦਰਿਤ ਕਰ ਕੇ ਆਰਾਮ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ। ਪ੍ਰਿੰਸੀਪਲ ਬੀਨਾ ਰਾਣੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਬੋਰਡ ਦੀਆਂ ਪ੍ਰੀਖਿਆਵਾਂ ’ਚ ਆਮ ਬੱਚਿਆਂ ਵਾਂਗ ਸਫ਼ਲਤਾ ਹਾਸਲ ਕੀਤੀ ਹੈ। ਇਸ ਸਾਲ 6 ਵਿਸ਼ੇਸ਼ ਬੱਚਿਆਂ ਲਈ ਹਰੇਕ ਵਿਸ਼ੇ ਦੇ ਅਧਿਆਪਕ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਬੱਚੇ ਸਹੀ ਸਿੱਖਿਆ ਪ੍ਰਾਪਤ ਕਰ ਸਕਣ। ਇਸ ਵਾਰ ਸਕੂਲ ਵੱਲੋਂ ਛੇ ਵਿਸ਼ੇਸ਼ ਬੱਚੇ 10ਵੀਂ ਜਮਾਤ ਦੀ ਪ੍ਰੀਖਿਆ ’ਚ ਪਾਸ ਹੋਏ। ਸਾਰਿਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News