ਮਾਪਿਆਂ ਦੀਆਂ ਇਨ੍ਹਾਂ ਆਦਤਾਂ ਕਰਕੇ ਬੱਚੇ ਹੋ ਰਹੇ ਡਾਇਬਟੀਜ਼ ਦੇ ਮਰੀਜ਼, ਸੁਧਾਰਨ ''ਤੇ ਮਿਲੇਗਾ ਕਈ ਬੀਮਾਰੀਆਂ ਤੋਂ ਛੁਟਕਾਰਾ

Friday, May 03, 2024 - 04:06 PM (IST)

ਸਿਹਤ ਡੈਸਕ : ਦੁਨੀਆ ਭਰ 'ਚ ਬੱਚੇ ਸ਼ੂਗਰ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਤਾਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਬੱਚੇ ਦਾ ਮਾਂ ਦੀ ਕੁੱਖ ਤੋਂ ਹੀ ਸ਼ੂਗਰ ਪੱਧਰ ਹਾਈ ਪਾਇਆ ਜਾਂਦਾ ਹੈ। ਦੱਸ ਦਈਏ ਕਿ ਡਾਇਬਟੀਜ਼ ਅਜਿਹੀ ਬੀਮਾਰੀ ਹੈ, ਜਿਹੜੀ ਹੌਲੀ-ਹੌਲੀ ਸਰੀਰ ਨੂੰ ਖੋਖਲਾ ਬਣਾ ਦਿੰਦੀ ਹੈ। ਇਸ ਕਰਕੇ ਸਰੀਰ ਦੇ ਅੰਗਾਂ 'ਤੇ ਮਾੜਾ ਅਸਰ ਪੈਂਦਾ ਹੈ। ਇਸ ਕਰਕੇ ਡਾਇਬਟੀਜ਼ ਨੂੰ ਸਾਈਲੈਂਟ ਕਿਲਰ ਮੰਨਿਆ ਜਾਂਦਾ ਹੈ। ਸ਼ੂਗਰ 10 ਤੋਂ 14 ਸਾਲ ਦੀ ਉਮਰ ਦੇ ਬੱਚਿਆਂ 'ਚ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦਾ ਕਾਰਨ ਮਾਤਾ-ਪਿਤਾ ਦੀਆਂ ਕਈ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਨੂੰ ਮੰਨਿਆ ਜਾਂਦਾ ਹੈ। ਆਓ ਸਿਹਤ ਮਾਹਿਰਾਂ ਤੋਂ ਜਾਣਦੇ ਹਾਂ ਕਿ ਬੱਚਿਆਂ 'ਚ ਸ਼ੂਗਰ ਦੀ ਬੀਮਾਰੀ ਵਧਣ ਦੇ ਕੀ ਕਾਰਨ ਹਨ ਅਤੇ ਇਸ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ?
ਇੱਕ ਰਿਪੋਰਟ ਅਨੁਸਾਰ, ਸਾਲ 1990 ਦੇ ਮੁਕਾਬਲੇ 2019 'ਚ ਦੁਨੀਆ ਭਰ 'ਚ 10 ਤੋਂ 14 ਸਾਲ ਦੀ ਉਮਰ ਦੇ 52 ਪ੍ਰਤੀਸ਼ਤ ਤੋਂ ਵੱਧ ਬੱਚੇ ਸ਼ੂਗਰ ਦੀ ਬੀਮਾਰੀ ਦਾ ਸ਼ਿਕਾਰ ਹੋਏ ਹਨ। ਇਸ ਦੇ ਨਾਲ ਹੀ 1 ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਦੇ ਕੇਸਾਂ 'ਚ ਲਗਭਗ 30.52 ਪ੍ਰਤੀਸ਼ਤ ਵਾਧਾ ਹੋਇਆ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਸ਼ੂਗਰ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ।

ਗਲਤ ਖਾਣ-ਪੀਣ
ਕਈ ਪ੍ਰੋਫ਼ੈਸਰ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਮਾਪੇ ਬੱਚਿਆਂ ਨੂੰ ਅਜਿਹੇ ਡਰਿੰਕ ਪਿਲਾ ਰਹੇ ਹਨ, ਜਿਨ੍ਹਾਂ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਬੱਚਿਆਂ ਨੂੰ ਪੋਸ਼ਣ ਦੇਣ ਦੇ ਨਾਂ 'ਤੇ ਦੁੱਧ 'ਚ ਪਾਊਡਰ ਮਿਲਾ ਕੇ ਪਿਲਾਉਣ ਨਾਲ ਵੀ ਬੱਚਾ ਮੋਟਾਪਾ ਅਤੇ ਸ਼ੂਗਰ ਦਾ ਰੋਗੀ ਬਣ ਰਿਹਾ ਹੈ।

ਅਨਹੈਲਥੀ ਡਾਈਟ
ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ ਦੀ ਜੀਵਨ ਸ਼ੈਲੀ 'ਚ ਬਹੁਤ ਬਦਲਾਅ ਆ ਰਿਹਾ ਹੈ। ਇਸ ਕਾਰਨ ਬੱਚਿਆਂ ਦੀ ਜੀਵਨ ਸ਼ੈਲੀ 'ਚ ਕਈ ਬਦਲਾਅ ਹੋ ਰਹੇ ਹਨ। ਅੱਜਕੱਲ੍ਹ ਬੱਚਿਆਂ ਨੂੰ ਮਠਿਆਈਆਂ ਦੇ ਨਾਂ 'ਤੇ ਚਾਕਲੇਟ, ਜੰਕ ਫੂਡ, ਗੈਰ-ਸਿਹਤਮੰਦ ਸਨੈਕਸ, ਹਾਈ ਕੈਲੋਰੀ ਵਾਲਾ ਭੋਜਨ ਦਿੱਤਾ ਜਾਂਦਾ ਹੈ, ਜਿਸ ਕਾਰਨ ਭਾਰ ਵਧਦਾ ਹੈ ਅਤੇ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਸਰੀਰਕ ਗਤੀਵਿਧੀਆਂ ਦਾ ਘੱਟ ਹੋਣਾ
ਅੱਜਕੱਲ੍ਹ ਬੱਚੇ ਸਾਰਾ ਦਿਨ ਫੋਨ ਅਤੇ ਟੀ.ਵੀ. ਦੇਖਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਰੀਰਕ ਗਤੀਵਿਧੀ ਕਾਫੀ ਘੱਟ ਗਈ ਹੈ। ਡਿਜੀਟਲ ਯੁੱਗ ਅਤੇ ਸ਼ਹਿਰਾਂ 'ਚ ਰਹਿ ਰਹੇ ਬੱਚੇ ਪਾਰਕਾਂ ਜਾਂ ਕਿਸੇ ਹੋਰ ਸਰੀਰਕ ਗਤੀਵਿਧੀ 'ਚ ਘੱਟ ਸ਼ਾਮਲ ਹੁੰਦੇ ਹਨ, ਜਿਸ ਕਾਰਨ ਸਰੀਰ 'ਚ ਮੋਟਾਪਾ ਵਧ ਜਾਂਦਾ ਹੈ ਅਤੇ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।

ਜੈਨੇਟਿਕ ਕਾਰਨ
ਬੱਚਿਆਂ 'ਚ ਸ਼ੂਗਰ ਦਾ ਕਾਰਨ ਜੈਨੇਟਿਕ ਵੀ ਹੋ ਸਕਦਾ ਹੈ। ਜੇਕਰ ਕਿਸੇ ਦੇ ਮਾਤਾ-ਪਿਤਾ ਨੂੰ ਸ਼ੂਗਰ ਹੈ ਤਾਂ ਬੱਚੇ 'ਚ ਵੀ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਖ਼ਾਨਦਾਨੀ ਕਾਰਨ, ਇਨਸੁਲਿਨ ਪ੍ਰਤੀਰੋਧ ਅਤੇ ਟਾਈਪ 2 ਸ਼ੂਗਰ ਦੇ ਵਿਕਾਸ ਦੀ ਸੰਭਾਵਨਾ ਵੱਧ ਜਾਂਦੀ ਹੈ।

ਜਾਗਰੂਕਤਾ ਦੀ ਘਾਟ
ਅੱਜ ਵੀ ਭਾਰਤ ਸਮੇਤ ਕਈ ਦੇਸ਼ਾਂ 'ਚ ਡਾਕਟਰੀ ਸਹੂਲਤਾਂ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਦੀ ਘਾਟ ਦੇਖਣ ਨੂੰ ਮਿਲਦੀ ਹੈ। ਕਈ ਵਾਰ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੱਚੇ 'ਚ ਸ਼ੂਗਰ ਦੇ ਲੱਛਣ ਦਿਖਾਈ ਦੇ ਰਹੇ ਹਨ। ਸਮੇਂ ਸਿਰ ਸਹੀ ਇਲਾਜ ਨਾ ਮਿਲਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News