ਪਿਤਾ ਦੀ ਵਿਰਾਸਤ ਸੰਭਾਲਣ ਲਈ 10 ਧੀਆਂ ਚੋਣਾਵੀ ਮੈਦਾਨ ''ਚ, ਇਨ੍ਹਾਂ ਪਾਰਟੀਆਂ ਨੇ ਦਿੱਤੇ ਟਿਕਟ

04/27/2024 2:01:19 PM

ਭੁਵਨੇਸ਼ਵਰ- ਓਡੀਸ਼ਾ 'ਚ ਇਸ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ 10 ਧੀਆਂ ਆਪਣੇ ਪਿਤਾ ਦੀ ਸਿਆਸੀ ਵਿਰਾਸਤ 'ਤੇ ਦਾਅਵਾ ਠੋਕਣ ਮੈਦਾਨ ਵਿਚ ਉਤਰੀਆਂ ਹਨ। ਪਿਤਾ ਦੀ ਲੋਕਪ੍ਰਿਯੰਤਾ ਦੇ ਆਧਾਰ 'ਤੇ ਇਨ੍ਹਾਂ ਧੀਆਂ ਨੂੰ ਪਾਰਟੀਆਂ ਨੇ ਚੋਣ ਮੈਦਾਨ 'ਚ ਉਤਾਰਿਆ ਹੈ। ਬੀਜਦ ਨੇ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਸਭ ਤੋਂ ਵੱਧ 5 ਅਜਿਹੀਆਂ ਮਹਿਲਾ ਉਮੀਦਵਾਰਾਂ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਵੀ ਤਿੰਨ ਅਤੇ ਭਾਜਪਾ ਨੇ ਦੋ ਅਜਿਹੀਆਂ ਧੀਆਂ ਨੂੰ ਪਿਤਾ ਦਾ ਉੱਤਰਾਧਿਕਾਰੀ ਬਣਾ ਕੇ ਚੋਣ ਮੈਦਾਨ 'ਚ ਉਤਾਰਿਆ ਹੈ। ਇਕ ਸਾਲ ਪਹਿਲਾਂ ਸਾਬਕਾ ਮੰਤਰੀ ਨਬ ਕਿਸ਼ੋਰ ਦਾਸ ਦਾ ਕਤਲ ਝਾਰਸੁਗੁੜਾ ਜ਼ਿਮਨੀ ਚੋਣ 'ਚ ਵਿਧਾਇਕ ਬਣੀ ਉਨ੍ਹਾਂ ਦੀ ਧੀ ਦੀਪਾਲੀ ਦਾਸ ਨੂੰ ਇਸ ਵਾਰ ਵੀ ਬੀਜਦ ਨੇ ਉਮੀਦਵਾਰ ਬਣਾਇਆ ਹੈ। ਦੀਪਾਲੀ ਦੇ ਮੁਕਾਬਲੇ ਵਿਚ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਹੇਮਾਨੰਦ ਬਿਸਵਾਲ ਦੀ ਧੀ ਅਮੀਤਾ ਬਿਸਵਾਲ ਨੂੰ ਉਤਾਰਿਆ ਹੈ। 

ਬੀਜਦ ਨੇ ਧਾਰਾਕੋਟੇ ਦੇ ਦਿੱਗਜ ਨੇਤਾ ਏ. ਐਨ. ਸਿੰਘਦੇਵ ਦੀ 28 ਸਾਲਾ ਧੀ ਸੁਲਕਸ਼ਨਾ ਗੀਤਾਂਜਲੀ ਦੇਵੀ ਨੂੰ ਸਨਖੇਮੁੰਡੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਗੀਤਾਂਜਲੀ ਧਰਮਕੋਟ ਸ਼ਾਹੀ ਪਰਿਵਾਰ ਤੋਂ ਚੋਣ ਲੜਨ ਵਾਲੀ 5ਵੀਂ ਮੈਂਬਰ ਹੈ। ਉਨ੍ਹਾਂ ਦੇ ਦਾਦਾ ਏ. ਐਨ. ਸਿੰਘਦੇਵ 1967, 1971, 1977 ਅਤੇ 1995 ਵਿਚ ਚਾਰ ਵਾਰ ਸੁਰਦਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਏ. ਐਨ. ਸਿੰਘਦੇਵ 1989 ਵਿਚ ਅਸਕਾ ਦੇ ਸੰਸਦ ਮੈਂਬਰ ਰਹੇ ਸਨ। ਸੁਲਕਸ਼ਨਾ ਦੀ ਦਾਦੀ ਸ਼ਾਂਤੀ ਦੇਵੀ 1990 ਵਿਚ ਇਸ ਸੀਟ ਤੋਂ ਚੁਣੀ ਗਈ ਸੀ। ਉਨ੍ਹਾਂ ਦੀ ਮਾਂ ਨੰਦਿਨੀ ਦੇਵੀ 2014 ਵਿੱਚ ਸਨਖੇਮੁੰਡੀ ਸੀਟ ਤੋਂ ਜਿੱਤੀ ਸੀ। ਬੀਜਦ ਨੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਗ੍ਰਹਿ ਹਲਕੇ ਦੀ ਅਸਕਾ ਲੋਕ ਸਭਾ ਸੀਟ ਤੋਂ  ਨੌਜਵਾਨ ਨੇਤਾ ਰੰਜੀਤਾ ਸਾਹੂ ਨੂੰ ਮੈਦਾਨ ਵਿਚ ਉਤਾਰਿਆ ਹੈ।

ਰੰਜੀਤਾ ਦੇ ਪਿਤਾ ਹਰਪ੍ਰਸਾਦ ਸਾਹੂ ਗੰਜਮ ਜ਼ਿਲੇ ਤੋਂ ਬੀਜਦ ਦੇ ਸੀਨੀਅਰ ਨੇਤਾ ਹਨ। ਰੰਜੀਤਾ ਦੇ ਪਿਤਾ ਅਤੇ ਮਾਂ ਸੁਨੀਤਾ ਪ੍ਰਭਾ ਸਾਹੂ ਕੋਡਲਾ ਨੋਟੀਫਾਈਡ ਏਰੀਆ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ। ਜਦੋਂਕਿ ਰੰਜੀਤਾ ਦੇ ਮੁਕਾਬਲੇ ਭਾਜਪਾ ਨੇ ਸਾਬਕਾ ਵਿੱਤ ਮੰਤਰੀ ਅਤੇ ਬੀਜਦ ਦੇ ਸੰਸਥਾਪਕ ਮੈਂਬਰ ਰਾਮਕ੍ਰਿਸ਼ਨ ਪਟਨਾਇਕ ਦੀ ਬੇਟੀ ਅਨੀਤਾ ਸ਼ੁਭਦਰਸ਼ਨੀ ਨੂੰ ਆਸਕਾ ਸੀਟ 'ਤੇ ਉਤਾਰਿਆ ਹੈ। ਅਨੀਤਾ ਦੀ ਮਾਂ ਕੁਮੁਦਿਨੀ ਪਟਨਾਇਕ ਵੀ ਅਸਕਾ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। ਭਾਜਪਾ ਨੇ 2019 ਵਿਚ ਵੀ ਅਨੀਤਾ ਨੂੰ ਟਿਕਟ ਦਿੱਤੀ ਸੀ। ਹਾਲਾਂਕਿ ਉਹ ਜਿੱਤ ਨਹੀਂ ਸਕੀ।


Tanu

Content Editor

Related News