ਸਾਬਕਾ ਰਾਜਪਾਲ ਮਲਿਕ ਦੇ ਘਰ ਪੁੱਜੀ CBI ਟੀਮ, ਜੰਮੂ-ਕਸ਼ਮੀਰ ਬੀਮਾ ਘਪਲੇ ਨੂੰ ਲੈ ਕੇ ਹੋਵੇਗੀ ਪੁੱਛਗਿੱਛ

04/28/2023 6:44:20 PM

ਨੈਸ਼ਨਲ ਡੈਸਕ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਜੰਮੂ-ਕਸ਼ਮੀਰ 'ਚ ਕਥਿਤ ਬੀਮਾ ਘਪਲੇ 'ਚ ਆਪਣੀ ਜਾਂਚ ਦੇ ਸੰਬੰਧ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਤੋਂ ਸ਼ੁੱਕਰਵਾਰ ਨੂੰ ਪੁੱਛਗਿੱਛ ਕਰੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਪਲਾ ਮਲਿਕ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਉਨ੍ਹਾਂ ਨੂੰ ਇਸ ਨਾਲ ਸੰਬੰਧਿਤ ਫਾਈਲਾਂ ਨੂੰ ਮਨਜ਼ੂਰੀ ਦੇਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਦਾ ਇਕ ਦਲ ਮਲਿਕ ਦੇ ਦਾਵਿਆਂ 'ਤੇ ਉਨ੍ਹਾਂ ਤੋਂ ਸਵਾਲ-ਜਵਾਬ ਕਰਨ ਲਈ ਰਾਸ਼ਟਰੀ ਰਾਜਧਾਨੀ ਦੇ ਆਰਕੇ ਪੁਰਮ ਇਲਾਕੇ 'ਚ ਉਨ੍ਹਾਂ ਦੇ ਸੋਮ ਵਿਹਾਰ ਘਰ ਸਵੇਰੇ ਕਰੀਬ 11:45 'ਤੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਮਲਿਕ ਇਸ ਮਾਮਲੇ 'ਚ ਅਜੇ ਤਕ ਦੋਸ਼ੀ ਜਾਂ ਸ਼ੱਕੀ ਨਹੀਂ ਹੈ।

7 ਮਹੀਨਿਆਂ 'ਚ ਇਹ ਦੂਜੀ ਵਾਰ ਹੈ ਕਿ ਵੱਖ-ਵੱਖ ਸੂਬਿਆਂ ਦੇ ਰਾਜਪਾਲ ਰਹੇ ਮਲਿਕ ਤੋਂ ਸੀ.ਬੀ.ਆਈ. ਪੁੱਛਿਗੱਛ ਕਰੇਗੀ। ਬਿਹਾਰ, ਜੰਮੂ-ਕਸ਼ਮੀਰ ਗੋਆ ਅਤੇ ਮੇਘਾਲਿਆ 'ਚ ਰਾਜਪਾਲ ਸੰਬੰਧੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਪਿਛਲੇ ਸਾਲ ਅਕਤੂਬਰ 'ਚ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ ਸੀ। ਸੀ.ਬੀ.ਆਈ. ਦੀ ਪੁੱਛਗਿੱਛ ਦੇ ਤਾਜਾ ਨੋਟਿਸ ਤੋਂ ਬਾਅਦ ਮਲਿਕ ਨੇ #CBI ਨਾਲ ਟਵੀਟ ਕੀਤਾ ਸੀ ਕਿ ਮੈਂ ਸੱਚ ਬੋਲ ਕੇ ਕੁਝ ਲੋਕਾਂ ਦੇ ਪਾਪ ਉਜਾਕਰ ਕੀਤੇ ਹਨ। ਹੋ ਸਕਦਾ ਹੈ ਕਿ, ਇਸ ਲਈ ਮੈਨੂੰ ਬੁਲਾਇਆ ਗਿਆ ਹੋਵੇ। ਮੈਂ ਕਿਸਾਨ ਦਾ ਪੁੱਤਰ ਹਾਂ, ਮੈਂ ਘਬਰਾਵਾਂਗਾ ਨਹੀਂ। ਮੈਂ ਸੱਚ ਦੇ ਨਾਲ ਖੜ੍ਹਾਂ ਹਾਂ।

ਸੀ.ਬੀ.ਆਈ. ਨੇ ਸਰਕਾਰੀ ਕਰਮਾਚਾਰੀਆਂ ਲਈ ਇਕ ਸਮੂਹਿਕ ਮੈਡੀਕਲ ਬੀਮਾ ਯੋਜਨਾ ਦੇ ਠੇਕੇ ਦੇਣ 'ਚ ਅਤੇ ਜੰਮੂ-ਕਸ਼ਮੀਰ 'ਚ ਕੀਰੂ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਨਾਲ ਜੁੜੇ 2,200 ਕਰੋੜ ਰੁਪਏ ਦੇ ਨਿਰਮਾਣ ਕੰਮ 'ਚ ਭ੍ਰਿਸ਼ਟਾਚਾਰ ਦੇ ਮਲਿਕ ਦੇ ਦੋਸ਼ਾਂ ਦੇ ਸੰਬੰਧ 'ਚ ਜੋ ਐੱਫ.ਆਈ.ਆਰ. ਦਰਜ ਕੀਤੀਆਂ ਸਨ। ਮਲਿਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 23 ਅਗਸਤ, 2028 ਤੋਂ 30 ਅਕਤੂਬਰ, 2019 ਦੇ ਵਿਚਕਾਰ ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਰੂਪ 'ਚ ਕਾਰਜਕਾਲ ਦੌਰਾਨ ਦੋ ਫਾਈਲਾਂ ਨੂੰ ਮਨਜ਼ੂਰੀ ਦੇਣ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।


Rakesh

Content Editor

Related News