CBI ਵੱਲੋਂ 2 ਪੁਲਸ ਮੁਲਾਜ਼ਮਾਂ ਖ਼ਿਲਾਫ਼ FIR, ਮੁਲਾਜ਼ਮਾਂ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ, ਜਾਣੋ ਪੂਰਾ ਮਾਮਲਾ

Friday, Apr 19, 2024 - 11:32 AM (IST)

CBI ਵੱਲੋਂ 2 ਪੁਲਸ ਮੁਲਾਜ਼ਮਾਂ ਖ਼ਿਲਾਫ਼ FIR, ਮੁਲਾਜ਼ਮਾਂ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ (ਸੁਸ਼ੀਲ): ਇੰਡਸਟ੍ਰੀਅਲ ਏਰੀਆ ਸਥਿਤ ਸ਼ਾਪਿੰਗ ਮਾਲ ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਮਲਹੋਤਰਾ ’ਤੇ ਕੁੜੀ ਨੂੰ ਮੈਸੇਜ ਭੇਜ ਕੇ ਛੇੜਖਾਨੀ ਦਾ ਦੋ ਸਾਲ ਪਹਿਲਾਂ ਮਾਮਲਾ ਦਰਜ ਹੋਇਆ ਸੀ। ਦੋਸ਼ ਹੈ ਕਿ ਮਾਮਲੇ ਵਿਚ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਸਬੂਤ ਦੇ ਤੌਰ ’ਤੇ ਮੋਬਾਈਲ ਫੋਨ ਹੀ ਗਾਇਬ ਕਰ ਦਿੱਤਾ ਸੀ। ਮਾਮਲੇ ਵਿਚ ਸੀ. ਬੀ. ਆਈ. ਨੇ ਇੰਡਸਟ੍ਰੀਅਲ ਏਰੀਆ ਥਾਣਾ ਦੇ ਤਤਕਾਲੀਨ ਐੱਸ. ਐੱਚ. ਓ. ਇੰਸਪੈਕਟਰ ਰਾਮ ਰਤਨ ਸ਼ਰਮਾ ਅਤੇ ਜਾਂਚ ਅਧਿਕਾਰੀ ਐੱਸ.ਆਈ. ਸੱਤਿਆਵਾਨ ’ਤੇ ਆਈ.ਪੀ.ਸੀ. ਦੀ ਧਾਰਾ 201 (ਸਬੂਤ ਖੁਰਦ-ਬੁਰਦ ਕਰਨ) ਅਤੇ 218 (ਇਲੈਕਟ੍ਰਾਨਿਕ ਗੈਜੇਟਜ਼ ਨਾਲ ਛੇੜਖਾਨੀ) ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਇੰਸਪੈਕਟਰ ਰਾਮ ਰਤਨ ਅਤੇ ਐੱਸ.ਆਈ. ਸਤਿਆਵਾਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਸੀ.ਬੀ.ਆਈ. ਵੱਲੋਂ ਦਰਜ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਕਿ ਸੀ.ਬੀ.ਆਈ. ਨੂੰ ਇਸ ਮਾਮਲੇ ਦੀ ਜਾਂਚ ਕਰ ਪੁਲਸ ਨੂੰ ਸੌਂਪਣ ਦਾ ਜਿੰਮਾ ਸੀ ਨਾ ਕਿ ਐੱਫ.ਆਈ.ਆਰ ਦਰਜ ਕਰਨ ਦਾ। ਇਸ ਦੀ ਸੁਣਵਾਈ ਹਾਲੇ ਹਾਈਕੋਰਟ ਵਿਚ ਹੋਣੀ ਹੈ। ਉੱਥੇ ਹੀ ਦੂਜੇ ਪਾਸੇ ਸੀ.ਬੀ.ਆਈ. ਨੇ ਦੋਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਸੀ.ਬੀ.ਆਈ. ਨੇ ਵੀਰਵਾਰ ਨੂੰ ਸੈਕਟਰ-31 ਪੁਲਸ ਸਟੇਸ਼ਨ ਅਤੇ ਸਬ ਇੰਸਪੈਕਟਰ ਦੇ ਘਰ ਸਰਚ ਵੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਕੁਲਤਾਰ ਸੰਧਵਾਂ ਤੇ ਲਾਲਜੀਤ ਭੁੱਲਰ ਸਮੇਤ 25 'ਆਪ' ਆਗੂਆਂ ਬਾਰੇ ਅਦਾਲਤ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰਾ ਮਾਮਲਾ

ਕਰੀਬ ਦੋ ਸਾਲ ਪਹਿਲਾਂ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਇਕ ਮਾਲ ਦੇ ਜੀ. ਐੱਮ. ਅਨਿਲ ਮਲਹੋਤਰਾ ਖਿਲਾਫ ਆਈ. ਪੀ. ਸੀ. ਦੀ ਧਾਰਾ 354, 354ਡੀ, 294, 506, 509 ਤਹਿਤ ਮਾਮਲਾ ਦਰਜ ਕੀਤਾ ਸੀ। ਉਸ ਸਮੇਂ ਤਤਕਾਲੀਨ ਆਈ.ਓ. ਸੱਤਿਆਵਾਨ ਨੇ ਮਲਹੋਤਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਲਈ ਉਸ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਸੀ। ਕਿਉਂਕਿ ਪੀੜਤ ਮਹਿਲਾ ਨੇ ਮਲਹੋਤਰਾ ’ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਇਆ ਸੀ। ਇਸ ਦੀ ਜਾਂਚ ਲਈ ਆਈ.ਓ. ਨੇ ਮਲਹੋਤਰਾ ਦਾ ਮੋਬਾਈਲ ਕਬਜ਼ੇ ਵਿਚ ਲੈ ਕੇ ਜਾਂਚ ਲਈ ਸੈਕਟਰ-36 ਫੋਰੈਂਸਿਕ ਲੈਬ ਵਿਚ ਭੇਜ ਦਿੱਤਾ ਸੀ। ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਭਾਵ ਕਿਸੇ ਮੈਸੇਜ ਆਦਿ ਦਾ ਕੋਈ ਰਿਕਾਰਡ ਨਹੀਂ ਮਿਲਿਆ ਸੀ। ਇਸ ਰਿਪੋਰਟ ਦੇ ਬਾਵਜੂਦ ਸੀ.ਬੀ.ਆਈ ਦਾ ਮੰਨਣਾ ਹੈ ਕਿ ਪੁਲਸ ਨੇ ਮਲਹੋਤਰਾ ਦਾ ਮੋਬਾਈਲ ਫ਼ੋਨ ਬਦਲ ਦਿੱਤਾ ਸੀ। ਇਸ ਦਾ ਮਤਲਬ ਹੈ ਕਿ ਫੋਰੈਂਸਿਕ ਲੈਬ ਨੂੰ ਜਾਂਚ ਲਈ ਭੇਜਿਆ ਗਿਆ ਮੋਬਾਈਲ ਮਲਹੋਤਰਾ ਦਾ ਨਹੀਂ ਸਗੋਂ ਕਿਸੇ ਹੋਰ ਦਾ ਸੀ। ਮਲਹੋਤਰਾ ਪਹਿਲਾਂ ਹੀ ਪੁਸ਼ਟੀ ਕਰ ਚੁੱਕਾ ਹੈ ਕਿ ਮੋਬਾਈਲ ਉਨ੍ਹਾਂ ਦਾ ਸੀ। ਮਲਹੋਤਰਾ ਇਸ ਸਬੰਧੀ ਹਾਈਕੋਰਟ ਵੀ ਗਏ ਸਨ।

ਐੱਸ.ਐੱਸ.ਪੀ ਕੁਲਦੀਪ ਚਾਹਲ ਦੇ ਸਮੇਂ ਗਰਵਨਰ ਨੇ ਸੀ.ਬੀ.ਆਈ. ਨੂੰ ਮਾਮਲਾ ਜਾਂਚ ਦੇ ਲਈ ਦਿੱਤਾ ਸੀ

ਮਲਹੋਤਰਾ ਖ਼ਿਲਾਫ਼ ਮਹਿਲਾ ਦੀ ਸ਼ਿਕਾਇਤ ’ਤੇ ਇੰਡਸਟ੍ਰੀਅਲ ਏਰੀਆ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਐੱਸ.ਐੱਸ.ਪੀ. ਲਾਅ ਐਂਡ ਆਰਡਰ ਦਾ ਕਾਰਜ ਆਈ.ਪੀ.ਐੱਸ ਕੁਲਦੀਪ ਸਿੰਘ ਚਾਹਲ ਚੰਡੀਗੜ੍ਹ ਦੇ ਕੋਲ ਸੀ। ਮਲਹੋਤਰਾ ਤਿੰਨ ਦਿਨ ਪੁਲਸ ਰਿਮਾਂਡ ’ਤੇ ਰਿਹਾ ਤੇ ਫਿਰ ਜੇਲ ਚਲਾ ਗਿਆ। ਉਥੋਂ ਉਸ ਨੂੰ ਜ਼ਮਾਨਤ ਮਿਲ ਗਈ। ਮਾਮਲਾ ਕਾਫੀ ਗਰਮਾ ਗਿਆ ਸੀ। ਲੱਖਾਂ ਰੁਪਏ ਦੇ ਲੈਣ-ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਦੀ ਸ਼ਿਕਾਇਤ ਗਵਰਨਰ ਨੂੰ ਕੀਤੀ ਗਈ ਸੀ। ਬਾਅਦ ਵਿਚ ਐੱਸ.ਐੱਸ.ਪੀ ਦਾ ਤਬਾਦਲਾ ਪੰਜਾਬ ਕਰ ਦਿੱਤਾ ਗਿਆ। ਐੱਸ.ਐੱਸ.ਪੀ ਖ਼ਿਲਾਫ਼ ਗਵਰਨਰ ਨੇ ਸੀ.ਬੀ.ਆਈ ਨੂੰ ਪੱਤਰ ਲਿਖ ਕੇ ਜਾਂਚ ਕਰਨ ਲਈ ਕਿਹਾ ਸੀ। ਸੀ.ਬੀ.ਆਈ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਸ਼ ਸੌਪਣੀ ਸੀ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੇ ਵਿਰੋਧ ਮਗਰੋਂ ਜਾਣੋ ਕੀ ਕੁਝ ਬੋਲੇ ਹੰਸ ਰਾਜ ਹੰਸ (ਵੀਡੀਓ)

ਪਰ ਹੁਣ ਇਸ ਮਾਮਲੇ ਵਿਚ ਸੀ.ਬੀ.ਆਈ ਨੇ ਇੰਸਪੈਕਟਰ ਰਾਮ ਰਤਨ ਅਤੇ ਸੱਤਿਆਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਨੂੰ ਪੁੱਛਗਿੱਛ ਲਈ ਨੋਟਿਸ ਵੀ ਭੇਜਿਆ ਹੈ। ਇਸ ਸਮੇਂ ਰਾਮ ਰਤਨ ਸੈਕਟਰ-31 ਥਾਣੇ ਦਾ ਇੰਚਾਰਜ ਹੈ ਅਤੇ ਪਰਿਵਾਰਕ ਵਿਆਹ ਕਾਰਨ ਚਾਰ ਦਿਨਾਂ ਤੋਂ ਛੁੱਟੀ ’ਤੇ ਹੈ ਅਤੇ ਪ੍ਰੋਬੇਸ਼ਨ ਸਬ-ਇੰਸਪੈਕਟਰ ਸੱਤਿਆਵਾਨ ਇਸ ਸਮੇਂ ਸਾਈਬਰ ਸੈੱਲ ਥਾਣੇ ’ਚ ਤਾਇਨਾਤ ਹੈ। ਸੀ.ਬੀ.ਆਈ ਦੀ ਇਸ ਐੱਫ.ਆਈ.ਆਰ ਤੋਂ ਪਹਿਲਾਂ ਉਹ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਚੁੱਕੇ ਹਨ।

ਸਾਬਕਾ ਐੱਸ.ਪੀ. ਅਤੇ ਇੰਸਪੈਕਟਰ ’ਤੇ ਵੀ ਹੋਈ ਹੈ ਐੱਫ.ਆਈ.ਆਰ.

ਸੀ.ਬੀ.ਆਈ. ਨੇ ਚੰਡੀਗੜ੍ਹ ਪੁਲਸ ਦੇ ਸੇਵਾਮੁਕਤ ਐੱਸ.ਪੀ. ਰੋਸ਼ਨ ਲਾਲ ਅਤੇ ਕਮਿਊਨੀਕੇਸ਼ਨ ਵਿੰਗ ਵਿਚ ਤਾਇਨਾਤ ਇੰਸਪੈਕਟਰ ਪਵਨੇਸ਼ ’ਤੇ ਵੀ ਮਾਮਲਾ ਦਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News