ਮੇਘਵਾਲ ਦਾ ਵਿਰੋਧੀ ਧਿਰ ’ਤੇ ਤਨਜ, ਤੁਹਾਡੇ ਰਾਜਕਾਲ ’ਚ ਹੀ ਹੋਈ EC, CBI ਦੀ ਸਥਾਪਨਾ
Saturday, Apr 20, 2024 - 07:16 PM (IST)
ਨਵੀਂ ਦਿੱਲੀ (ਭਾਸ਼ਾ)- ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸਰਕਾਰ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਦੁਰਵਰਤੋਂ ਦੇ ਦੋਸ਼ਾਂ ਨੂੰ ਲੈ ਕੇ ਸ਼ਨੀਵਾਰ ਨੂੰ ਵਿਰੋਧੀ ਪਾਰਟੀਆਂ ’ਤੇ ਤਨਜ ਕਸਦਿਆਂ ਕਿਹਾ ਕਿ ਏਜੰਸੀਆਂ ਦੀ ਸਥਾਪਨਾ ਉਨ੍ਹਾਂ ਦੇ ਹੀ ਸ਼ਾਸਨ ਕਾਲ ਦੌਰਾਨ ਕੀਤੀ ਗਈ ਸੀ। ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ’ਤੇ ਇਥੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਰਵਾਈ ਕਾਨੂੰਨ ਮੁਤਾਬਕ ਹੁੰਦੀ ਹੈ।
ਇਹ ਵੀ ਪੜ੍ਹੋ: ਇਜ਼ਰਾਈਲ-ਈਰਾਨ ਯੁੱਧ ਦੌਰਾਨ ਮਸਕ ਦੀ ਸਲਾਹ: ਇਕ ਦੂਜੇ ’ਤੇ ਰਾਕੇਟ ਦਾਗਣ ਦੀ ਬਜਾਏ, ਸਿਤਾਰਿਆਂ ਵੱਲ ਦਾਗੋ
ਚੀਫ ਜਸਟਿਸ ਡੀ. ਵਾਈ. ਚੰਦਰਚੂੜ, ਕਈ ਜੱਜ, ਕਾਨੂੰਨ ਅਧਿਕਾਰੀ ਅਤੇ ਸਰਕਾਰੀ ਅਧਿਕਾਰੀ ਇਸ ਸੰਮੇਲਨ ਵਿਚ ਮੌਜੂਦ ਸਨ। ਮੇਘਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਈ. ਡੀ. ਦੇ ਮੁਖੀ ਰਾਹੁਲ ਨਵੀਨ ਅਤੇ ਸੀ. ਬੀ. ਆਈ. ਡਾਇਰੈਕਟਰ ਪਰਵੀਨ ਸੂਦ ਕਾਨਫਰੰਸ ਵਿਚ ਹਿੱਸਾ ਲੈ ਰਹੇ ਹਨ। ਮੇਘਵਾਲ ਨੇ ਹਲਕੇ-ਫੁਲਕੇ ਲਹਿਜੇ ਵਿਚ ਕਿਹਾ ਕਿ ਇਹ (ਵਿਰੋਧੀ ਧਿਰ ਨੂੰ ਚੁੱਪ ਕਰਾਉਣ ਲਈ ਈ. ਡੀ. ਅਤੇ ਸੀ. ਬੀ. ਆਈ. ਦੀ ਦੁਰਵਰਤੋਂ ਦਾ ਦੋਸ਼) ਚੋਣਾਂ ਵਿਚ ਇਕ ਵੱਡਾ ਮੁੱਦਾ ਹੈ। ਇਸੇ ਲਈ ਉਹ ਇਥੇ ਬੈਠੇ ਹਨ। ਬਾਕੀ ਤੁਸੀਂ ਸਮਝ ਗਏ ਹੋਵੋਗੇ।
ਇਹ ਵੀ ਪੜ੍ਹੋ: ਟਰੰਪ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8