ਇਸ ਦਿਨ ਖੁੱਲ੍ਹੇਗਾ 'ਨੀਲੇ ਡਰੰਮ' ਦਾ ਰਾਜ਼! ‘ਸੌਰਭ ਕਤਲ ਕਾਂਡ’ ’ਤੇ ਬਣੀ ਸੀਰੀਜ਼ ਦਾ ਪੋਸਟਰ ਰਿਲੀਜ਼
Saturday, Jan 03, 2026 - 12:37 PM (IST)
ਐਂਟਰਟੇਨਮੈਂਟ ਡੈਸਕ- ਮੇਰਠ ਦੇ ਸ਼ਾਸਤਰੀ ਨਗਰ ਵਿੱਚ ਵਾਪਰੇ ਉਸ ਭਿਆਨਕ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸ ਵਿੱਚ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੇ 15 ਟੁਕੜੇ ਕਰਕੇ ਨੀਲੇ ਡਰੰਮ ਵਿਚ ਦੱਬ ਦਿੱਤੇ ਸਨ। ਹੁਣ ਇਸੇ ਸੱਚੀ ਘਟਨਾ ’ਤੇ ਅਧਾਰਤ ਇੱਕ ਡੌਕਿਊ-ਸੀਰੀਜ਼ ‘Honeymoon se Hatya: Why Women Kill’ ਜਲਦ ਹੀ ਓ.ਟੀ.ਟੀ. ਪਲੇਟਫਾਰਮ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਪੋਸਟਰ ਵੀ ਸਾਹਮਣੇ ਆ ਚੁੱਕਾ ਹੈ।
ਇਹ ਵੀ ਪੜ੍ਹੋ: ਪਹਾੜਾਂ 'ਚ ਕ੍ਰੈਸ਼ ਹੋ ਗਿਆ ਯਾਤਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ, ਸਾਰੇ ਸਵਾਰਾਂ ਦੀ ਮੌਤ
ਕਦੋਂ ਹੋਵੇਗੀ ਰਿਲੀਜ਼?
ਇਹ ਡੌਕਿਊ-ਸੀਰੀਜ਼ 9 ਜਨਵਰੀ ਨੂੰ Zee5 ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ, ਕੈਪਸ਼ਨ ਵਿੱਚ ਲਿਖਿਆ ਹੈ, "ਸਭ ਕੁਝ ਇੱਕ ਹੈਪੀ ਐਂਡਿੰਗ ਵਾਂਗ ਲੱਗ ਰਿਹਾ ਸੀ, ਜਦੋਂ ਤੱਕ ਕਿ... ਇਹ ਨਹੀਂ ਹੋਇਆ।" #HoneymoonSeHatya ਦਾ ਪ੍ਰੀਮੀਅਰ 9 ਜਨਵਰੀ ਨੂੰ #ZEE5 'ਤੇ ਹੋਵੇਗਾ। ਰਿਪੋਰਟਾਂ ਦੇ ਅਨੁਸਾਰ, ਇਹ ਕ੍ਰਾਈਮ ਡਾਕਿਊ ਡਰਾਮਾ ਸੱਚੀਆਂ ਘਟਨਾਵਾਂ 'ਤੇ ਅਧਾਰਤ ਹੋਵੇਗੀ, ਜਿੱਥੇ ਪਤਨੀਆਂ ਆਪਣੇ ਪਤੀਆਂ ਨੂੰ ਮਾਰ ਦਿੰਦੀਆਂ ਹਨ। ਇਹ ਸੀਰੀਜ਼ ਇਸ ਗੱਲ ਦੀ ਪੜਚੋਲ ਕਰੇਗੀ ਕਿ ਕਿਵੇਂ ਪਿਆਰ, ਕੰਟਰੋਲ, ਵਿਸ਼ਵਾਸਘਾਤ ਅਤੇ ਵਿਆਹ ਵਿੱਚ ਲੁਕੀਆਂ ਦਰਾਰਾਂ ਘਾਤਕ ਨਤੀਜੇ ਲੈ ਸਕਦੀਆਂ ਹਨ।

ਇਹ ਵੀ ਪੜ੍ਹੋ: ਹੋਟਲ ਦੀ 14ਵੀਂ ਮੰਜ਼ਿਲ ਤੋਂ ਮਿਲੀ ਦਿੱਗਜ ਅਦਾਕਾਰ ਦੀ 34 ਸਾਲਾ ਧੀ ਦੀ ਲਾਸ਼; ਇੰਡਸਟਰੀ 'ਚ ਪਸਰਿਆ ਮਾਤਮ
ਕੀ ਸੀ ਪੂਰਾ ਮਾਮਲਾ?
ਇਹ ਕਹਾਣੀ ਸੌਰਭ ਰਾਜਪੂਤ ਦੀ ਹੈ, ਜੋ ਮਰਚੈਂਟ ਨੇਵੀ ਵਿੱਚ ਸੀ ਅਤੇ 26 ਫਰਵਰੀ 2025 ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਮੇਰਠ ਆਇਆ ਸੀ। ਉਸ ਦੀ ਪਤਨੀ ਮੁਸਕਾਨ ਨੇ, ਜਿਸ ਨੇ ਆਪਣੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਉਸ ਨਾਲ ਵਿਆਹ ਕੀਤਾ ਸੀ, ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਮਾਰਚ ਵਿਚ ਸੌਰਭ ਦਾ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਬੇਰਹਿਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁਸਕਾਨ ਅਤੇ ਉਸ ਦੇ ਪ੍ਰੇਮੀ ਨੇ ਸੌਰਭ ਦੇ ਸ਼ਰੀਰ ਦੇ 15 ਟੁਕੜੇ ਕਰਕੇ ਇੱਕ ਨੀਲੇ ਡਰੰਮ ਵਿੱਚ ਪਾ ਦਿੱਤੇ ਅਤੇ ਉੱਪਰੋਂ ਸੀਮਿੰਟ ਦੇ ਘੋਲ ਨਾਲ ਸੀਲ ਕਰ ਦਿੱਤਾ ਸੀ। ਹਾਲ ਹੀ ਵਿੱਚ ਜਾਰੀ ਕੀਤੇ ਗਏ ਫਿਲਮ ਦੇ ਪੋਸਟਰ ਵਿੱਚ ਵੀ ਇਸੇ ਨੀਲੇ ਡਰੰਮ ਅਤੇ ਉਸ ਵਿੱਚੋਂ ਨਜ਼ਰ ਆ ਰਹੇ ਇੱਕ ਹੱਥ ਨੂੰ ਦਿਖਾਇਆ ਗਿਆ ਹੈ, ਜੋ ਉਸ ਖ਼ੌਫ਼ਨਾਕ ਵਾਰਦਾਤ ਦੀ ਯਾਦ ਦਿਵਾਉਂਦਾ ਹੈ।
ਜੇਲ੍ਹ ਵਿੱਚ ਬਣੀ ਮਾਂ ਮੁਲਜ਼ਮ ਮੁਸਕਾਨ
ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਹਿਮਾਚਲ ਪ੍ਰਦੇਸ਼ ਫ਼ਰਾਰ ਹੋ ਗਏ ਸਨ, ਪਰ ਜਲਦੀ ਹੀ ਪੁਲਸ ਨੇ ਇਸ ਮਾਮਲੇ ਦਾ ਖੁਲਾਸਾ ਕਰ ਦਿੱਤਾ। ਮੌਜੂਦਾ ਸਮੇਂ ਵਿੱਚ ਮੁਸਕਾਨ ਅਤੇ ਸਾਹਿਲ ਦੋਵੇਂ ਜੇਲ੍ਹ ਵਿੱਚ ਹਨ। ਹਾਲ ਹੀ ਵਿਚ ਮੁਸਕਾਨ ਨੇ ਜੇਲ੍ਹ ਵਿੱਚ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਹੈ।
