'ਮਨ ਕੀ ਬਾਤ' ਨੂੰ ਪਹਿਲੀ ਵਾਰ ਕਿਉਂ ਮਿਲੇ ਇੰਨੇ ਡਿਸਲਾਈਕ, BJP ਨੇ ਦੱਸਿਆ ਕਾਰਨ

09/01/2020 9:56:11 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੇ ਵੀਡੀਓ ਨੂੰ ਯੂਟਿਊਬ 'ਤੇ ਪੋਸਟ ਕੀਤੇ ਜਾਣ ਮਗਰੋਂ ਡਿਸਲਾਈਕ ਕਰਨ ਵਾਲਿਆਂ ਦੀ ਝੜੀ ਲੱਗ ਗਈ। ਇਸ ਨੂੰ ਲੈ ਕੇ ਕਾਂਗਰਸ ਵੀ ਭਾਜਪਾ ਦੀਆਂ ਨੀਤੀਆਂ 'ਤੇ ਹਮਲਾਵਰ ਹੋ ਗਈ। ਭਾਜਪਾ ਆਈ. ਟੀ. ਸੈੱਲ ਦੇ ਹੈੱਡ ਅਮਿਤ ਮਾਲਵੀ ਨੇ ਕਿਹਾ ਕਿ ਯੂਟਿਊਬ ਉੱਤੇ ਮਨ ਕੀ ਬਾਤ ਨੂੰ ਡਿਲਸਾਈਕ ਕਰਨ ਵਾਲਿਆਂ ਵਿਚ ਭਾਰਤ ਦੇ ਸਿਰਫ 2 ਫੀਸਦੀ ਲੋਕ ਹਨ। ਬਾਕੀ ਸਾਰੇ ਅਕਾਊਂਟ ਵਿਦੇਸ਼ੀ ਹਨ।

ਐਤਵਾਰ ਨੂੰ ਰੇਡੀਓ 'ਤੇ ਪੀ. ਐੱਮ. ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਯੂਟਿਊਬ ਉੱਤੇ ਸਾਂਝਾ ਕੀਤਾ ਗਿਆ ਸੀ ਤੇ ਪਹਿਲੀ ਵਾਰ ਬਹੁਤ ਵੱਡੀ ਗਿਣਤੀ ਵਿਚ ਇਸ ਨੂੰ ਨਾਪਸੰਦ ਕੀਤਾ ਗਿਆ। ਸੋਮਵਾਰ ਨੂੰ ਇਸ ਵੀਡੀਓ ਨੂੰ 2.2 ਮਿਲੀਅਨ ਵਿਊਜ਼ ਵਿਚੋਂ 5.85 ਲੱਖ ਡਿਸਲਾਈਕ ਅਤੇ ਸਿਰਫ 87,000 ਲਾਈਕ ਮਿਲੇ ਸਨ। ਭਾਜਪਾ ਨੇ ਦੱਸਿਆ ਕਿ ਕਾਂਗਰਸ ਇਸ ਨੂੰ ਹਰ ਤਰ੍ਹਾਂ ਦੀ ਜਿੱਤ ਵਜੋਂ ਮਨਾ ਰਹੀ ਹੈ। 

ਹਮੇਸ਼ਾਂ ਵਾਂਗ, ਬਾਕੀ 98 ਫੀਸਦੀ ਭਾਰਤ ਤੋਂ ਬਾਹਰ ਦੇ ਹਨ। ਜੇ. ਈ. ਈ.- ਨੀਟ ਪ੍ਰੀਖਿਆ ਦੇ ਆਯੋਜਨ ਦਾ ਵਿਰੋਧ ਕਰਨ ਲਈ ਵਿਦੇਸ਼ ਤੋਂ ਟਵਿੱਟਰ ਅਕਾਊਂਟ ਕਾਂਗਰਸ ਦਾ ਲਗਾਤਾਰ ਹਿੱਸਾ ਰਹੇ ਹਨ। ਪ੍ਰੀਖਿਆ ਦੇ ਵਿਰੁੱਧ ਟਵੀਟ ਕਰਨ ਲਈ ਕਈ ਤੁਰਕੀ ਹੈਂਡਲਜ਼ ਦੀ ਵਰਤੋਂ ਕੀਤੀ ਗਈ ਹੈ। ਇਸ ਪ੍ਰੋਗਰਾਮ ਦੌਰਾਨ ਟਵਿੱਟਰ 'ਤੇ  #Mann Ki Nahi Students Ki Baat ਹੈਸ਼ਟੈਗ ਟਰੈਂਡ ਕਰਨ ਲੱਗਾ। ਅਸਲ ਵਿਚ ਵਿਦਿਆਰਥੀ, ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਕਈ ਰਾਜਨੀਤਕ ਦਲ ਕੋਰੋਨਾ ਵਾਇਰਸ ਅਤੇ ਹੜ੍ਹ ਕਾਰਨ ਜੇ. ਈ. ਈ. ਤੇ ਨੀਟ ਦੀ ਪ੍ਰੀਖਿਆ ਨੂੰ ਟਾਲਣ ਦੀ ਮੰਗ ਕਰ ਰਹੇ ਹਨ ਪਰ ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਆਪਣੇ ਸਮੇਂ 'ਤੇ ਹੀ ਹੋਵੇਗੀ। ਇਸ ਲਈ ਲੋਕ ਇਸ ਦਾ ਵਿਰੋਧ ਪੀ. ਐੱਮ. ਮੋਦੀ ਤੱਕ ਪਹੁੰਚਾਉਣਾ ਚਾਹੁੰਦੇ ਹਨ।  


Lalita Mam

Content Editor

Related News