ਕਾਂਗਰਸ ਨੇ ਭਾਰਤ ਨੂੰ ਦਿੱਤੇ ਤਿੰਨ ਨਾਸੂਰ: ਸ਼ਾਹ

01/12/2019 2:25:24 PM

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਦੇ ਇਤਿਹਾਸਿਕ ਰਾਮ ਲੀਲਾ ਮੈਦਾਨ 'ਚ ਆਯੋਜਿਤ ਰਾਸ਼ਟਰੀ ਸੈਸ਼ਨ ਦੇ ਦੂਜੇ ਦਿਨ 2019 ਦੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ, ਜਿੱਥੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਜਿੱਤ ਦਾ ਵਿਸ਼ਵਾਸ ਜਤਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਇਕ ਇਕ ਵੋਟਰ ਨਾਲ ਮਿਲ ਕੇ ਜਨਸੰਪਰਕ ਦਾ ਕੰਮ ਕਰਨਾ ਹੈ।

ਅਮਿਤ ਸ਼ਾਹ ਨੇ ਕਿਹਾ ਹੈ ਕਿ ਪਰਿਵਾਰਵਾਦ, ਜਾਤੀਵਾਦ ਅਤੇ ਅਪਮਾਨਜਨਕ ਵਰਗੇ ਤਿੰਨ ਨਾਸੂਰਾਂ ਦਾ ਭਾਰਤੀ ਰਾਜਨੀਤੀ 'ਚ ਕਾਂਗਰਸ ਦਾ ਯੋਗਦਾਨ ਹੈ। ਸਾਲ 2014 ਤੋਂ ਬਾਅਦ ਮੋਦੀ ਜੀ ਦੀ ਅਗਵਾਈ 'ਚ ਅਸੀਂ ਦੇਸ਼ ਨੂੰ ਇਨ੍ਹਾਂ ਤੱਤਾਂ ਨਾਸੂਰਾਂ ਤੋਂ ਮੁਕਤ ਕਰਨ ਦੀ ਦਿਸ਼ਾਂ 'ਚ ਅੱਗੇ ਵਧੇ ਹਾਂ। ਸਾਲ 2019 ਦੀਆਂ ਚੋਣਾਂ ਦੇਸ਼ ਦੀ ਸੁਰੱਖਿਆ, ਦੇਸ਼ ਦੇ ਵਿਕਾਸ ਅਤੇ ਦੇਸ਼ ਦੇ ਗੌਰਵ ਲਈ ਚੋਣਾਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਲ 2019 'ਚ ਮੋਦੀ ਅਗਵਾਈ 'ਚ ਚੋਣਾਂ ਜਿੱਤਾਂਗੇ। ਸਾਲ 2019 ਦੀਆਂ ਲੋਕ ਸਭਾ ਚੋਣਾਂ ਸਾਡੇ ਲਈ ਬਹੁਤ ਹੀ ਅਹਿਮ ਹਨ।

ਸ਼ਾਹ ਨੇ ਕਿਹਾ ਹੈ ਕਿ ਇਹ 'ਮੋਦੀ' ਬਨਾਮ 'ਹੋਰ ਸਾਰਿਆਂ' ਦੀ ਲੜਾਈ ਹੈ। ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੈ ਅਤੇ ਭਾਜਪਾ ਦੀ ਜਿੱਤ ਨਿਸ਼ਚਿਤ ਹੈ। ਉਨ੍ਹਾਂ ਨੇ ਮੁੱਖ ਵਿਰੋਧੀ ਪਾਰਟੀ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਕਾਂਗਰਸ ਨੀਤੀ ਸੰਯੁਕਤ ਤਰੱਕੀ ਗਠਜੋੜ ਸਰਕਾਰ ਨਾਲ ਮੋਦੀ ਸਰਕਾਰ ਦੇ ਕੰਮ ਦਾ ਮੁਕਾਬਲਾ ਕਰਦੇ ਹੋਏ ਉਸ ਦੀਆਂ ਉਪਲੱਬਧੀਆਂ ਗਿਣਾਈਆਂ। ਭਾਜਪਾ ਪ੍ਰਧਾਨ ਨੇ ਕਿਹਾ ਹੈ,'' 2019 ਦੀਆਂ ਚੋਣਾਂ ਭਾਰਤ ਦੇ ਵਿਕਾਸ ਅਤੇ ਪਾਰਟੀ ਦੇ ਵਿਸਥਾਰ ਦਾ ਸਥਿਰਤਾ ਦੀਆਂ ਚੋਣਾਂ ਹਨ, ਜਿੱਤ ਸਾਡੀ ਨਿਸ਼ਚਿਤ ਹੈ।''


Iqbalkaur

Content Editor

Related News